Elige una pista para reproducir
ਤੇਰਾ ਤੇ ਮੇਰਾ ਮਿਲਣਾ ਮਰਜ਼ੀ ਸੀਂ ਅਲਾਹ ਦੀ
ਸਾਨੂ ਹੁਣ ਆਦਤ ਪੈ ਗਈ ਤੇਰੇ ਨਾਲ ਗੱਲਾਂ ਦੀ
ਸਾਰੀ ਰਾਤ ਗੱਲਾਂ ਕਰ ਕੇ ਅੱਸੀ ਤੇ ਥੱਕਦੇ ਨਈਂ
ਨਾ ਨਾ ਤੇਰਾ ਮੁਖ ਵੇਖ ਕੇ ਅੱਸੀ ਤੇ ਅਕਦੇ ਨਈਂ
ਚਲ ਬਲਦਾ ਦੀਵਾ ਦਿਸਦਾ ਜੀ ਘੁੱਪ ਹਨੇਰੇ ਚੋਂ
ਕਲ ਰਾਤ ਮੈਂ ਜੰਨਤ ਵੇਖੀ
ਵੇਖੀ ਸੀਂ ਨੇੜੇ ਤੋੰ
ਨਜ਼ਰਾਂ ਨਾ ਹਟੀਆਂ ਸੀਂ ਫਿਰ ਉਸ ਚੰਨ ਜੇ ਚੇਹਰੇ ਤੋੰ
ਕਲ ਰਾਤ ਮੈਂ ਜੰਨਤ ਵੇਖੀ
Messagan ਤੋੰ ਸ਼ੁਰੂ ਹੋਇ ਪਹੋੰਚੀ ਗਲ ਕੈਲਤੇ
ਰਾਤਾਂ ਨੂੰ ਸੀਂ facetime ਹੋਣ ਲੱਗ ਪਏ
ਕਦੇ ਅਣਜਾਣ ਸੀਂ ਕੋਈ ਮਹਿਮਾਨ ਸੀਂ
ਹੌਲੀ ਹੌਲੀ ਨੇੜੇ ਸੀਗੇ ਆਉਣ ਲੱਗ ਪਏ
ਦਿਨ ਤੋੰ ਸੀਂ ਰਾਤ ਹੋ ਜਾਂਦੀ
ਸ਼ੁਰੂ ਜੇ ਬਾਤ ਹੋ ਜਾਂਦੀ
ਗੱਲਾਂ ਨਾ ਮੁਕਦਿਆਂ ਸੀਂ ਫਿਰ
ਰਾਤੋਂ ਪ੍ਰਭਾਤ ਹੋ ਜਾਂਦੀ
ਦਿਸਦਾ ਸੀਂ ਅਕਾਸ਼ ਉਸੀ ਦਾ ਮੈਨੂੰ ਹਰ ਚੇਹਰੇ ਚੋਂ
ਕਲ ਰਾਤ ਮੈਂ ਜੰਨਤ ਵੇਖੀ
ਵੇਖੀ ਸੀਂ ਨੇੜੇ ਤੋੰ
ਨਜ਼ਰਾਂ ਨਾ ਹਟੀਆਂ ਸੀਂ ਫਿਰ ਉਸ ਚੰਨ ਜੇ ਚੇਹਰੇ ਤੋੰ
ਕਲ ਰਾਤ ਮੈਂ ਜੰਨਤ ਵੇਖੀ
ਕਿੱਲੀ ਤੇ ਤੰਗ ਕੇ ਸ਼ਰਮਾ ਨਿਭਦੀ ਮੁਹੱਬਤ ਹੈ
ਚੇਹਰੇ ਤੋੰ ਆਸ਼ਿਕ਼ਣ ਦੇ ਜੀ ਦਿਖਦੀ ਮੁਹੱਬਤ ਹੈ
ਬਾਗੀ ਐ ਹੋਣਾ ਪੈਂਦਾ ਦੁਨੀਆਂ ਦੀਆਂ ਰੋਕਾਂ ਤੋੰ
ਬੇਪਰਵਾਹ ਹੋਕੇ ਹੀ ਇਹ ਟਿਕਦੀ ਮੁਹੱਬਤ ਹੈ
ਚੰਨ ਤਾਰੇ ਵੀ ਨੇ ਟੁੱਟਦੇ
ਬੜੇ ਨੇ ਆਸ਼ਿਕ਼ ਲੁੱਟਦੇ
ਵਿਰਲੀ ਕੋਈ ਸਿਰੇ ਹੈ ਚੜ੍ਹਦੀ
ਬਾਕੀ ਹੋ ਲਾਰੇ ਮੁਕਦੇ
ਦੁਨੀਆਂ ਦੀ care ਨੀ ਕਰਦੇ ਉਮੀਦ ਐ ਤੇਰੇ ਤੋੰ
ਕਲ ਰਾਤ ਮੈਂ ਜੰਨਤ ਵੇਖੀ
ਵੇਖੀ ਸੀਂ ਨੇੜੇ ਤੋੰ
ਨਜ਼ਰਾਂ ਨਾ ਹਟੀਆਂ ਸੀਂ ਫਿਰ ਉਸ ਚੰਨ ਜੇ ਚੇਹਰੇ ਤੋੰ
ਕਲ ਰਾਤ ਮੈਂ ਜੰਨਤ ਵੇਖੀ
ਜ਼ਰੀਆਂ ਜੇਹਾ ਬਣ ਕੇ ਰਹਿ ਗਏ ਕਿਸੇ ਲਈ ਭੁਲਣ ਦਾ
ਹੁਣ ਨਾ ਕਦੇ ਜੇਰਾ ਹੋਣਾ ਕਿਸੇ ਤੇ ਦੁਲਾਨ ਦਾ
ਚੰਨ ਵਰਗੇ ਚੇਹਰਿਆ ਪਿੱਛੇ
ਫਰੇਬ ਦੇ ਕਿੱਸੇ ਨੇ
ਵਫ਼ਾ ਦੇ ਵੱਟੇ ਆਈਆਂ
ਬੇਵਫ਼ਾਈਆਂ ਹਿੱਸੇ ਨੇ
ਲੱਗਿਆ ਜੋ ਮਜ਼ਾਕ ਕੋਈ ਹੋਇਆ
ਦਾਰੂ ਪੀ ਟੱਲੀ ਹੋਇਆ
ਪੇਗ ਵਿੱਚ ਸੀਂ ਹੰਜੂ ਡਿਗਦੇ
ਪਹਿਲੀ ਵਾਰ ਜੱਟ ਸੀਂ ਰੋਇਆ
ਭੁੱਲ ਕੇ ਵੀ ਲੱਗਦੇ ਨਾ ਹੁਣ ਹੱਸਣਾ ਦੇ ਨੇੜੇ ਤੋੰ
ਨਫਰਤ ਜੀ ਹੋਗਈ ਆ ਹੁਣ ਚੰਨ ਵਰਗਿਆ ਤੇਰੇ ਤੋੰ
ਜੰਨਤ ਸੀਂ ਦੇਖੀ ਯਾਰਾ ਕਦੇ ਜਿਸ ਚੇਹਰੇ ਚੋਂ
ਨਫਰਤ ਜੀ ਹੋਗਈ ਐ ਹੁਨ ਰਾਜੇ ਨੂੰ ਤੇਰੇ ਤੋੰ
ਨਫਰਤ ਜੀ ਹੋਗਈ ਐ ਹੁਨ ਰੰਗਰੇਜ਼ ਨੂੰ ਤੇਰੇ ਤੋੰ
ਦੂਰ ਪਹਾੜਾ ਵਿੱਚ ਜਾ ਵਸਿਆਂ
ਇਕ ਪਰਿੰਦਾਹੁਨ ਕਦੀ ਨਾ ਵਸਿਆਂ
ਐਸਾ ਹੱਸਿਆ ਕਿਸੇ ਨਾਲ ਉਹ
ਬਾਦ ਓਹਦੇ ਫਿਰ ਕਦੀ ਨਾ ਹੱਸਿਆ
ਅੰਦਰ ਏ ਅੰਦਰ ਬਲਦਾ ਰਿਹਾ ਉਹ
ਕਿ ਚਲਦਾ ਅੰਦਰ ਕਦੀ ਨਾ ਦੱਸਿਆ
ਇਕ ਪਰਿੰਦਾ ਮੁੜ ਕਦੀ ਨਾ ਵਸਿਆਂ
ਇਕ ਪਰਿੰਦਾ ਮੁੜ ਕਦੀ ਨਾ ਵਸਿਆਂ