Elige una pista para reproducir
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਪੌਣਾ ਰੁਕ ਰੁਕ ਜਾਂਦੀਆਂ
ਹਾਏ ਪੌਣਾ ਰੁਕ ਰੁਕ ਜਾਂਦੀਆਂ ਮੈ ਜ਼ੁਲਫ਼ਾਂ ਜਦੋ ਖਿੰਡਾਵਾ
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਜੇ ਬਣ ਜਾਵੇ ਮਹਿੰਦੀ ਹਾਣੀਆ ਨਰਮ ਹੱਥਾਂ ਤੇ ਲਾਵਾਂ
ਜੇ ਬਣ ਜਾਵੇ ਕਜਲਾ ਹਾਣੀਆ ਅੱਖੀਆਂ ਦੇ ਵਿਚ ਪਾਵਾਂ
ਬਣ ਜੇ ਕਾਲੀ ਗਾਨੀ
ਹਾਏ ਬਣ ਜੇ ਕਾਲੀ ਗਾਨੀ ਛਾਤੀ ਤੇ ਲਟਕਾਵਾਂ
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਪੌਣਾ ਰੁਕ ਰੁਕ ਜਾਂਦੀਆਂ ਮੈ ਜ਼ੁਲਫ਼ਾਂ ਜਦੋ ਖਿੰਡਾਵਾ
ਸੱਜਣਾ ਦੂਰ ਵਸੇਂਦਿਆਂ ਕਦੇ ਸੁੱਪਨੇ ਦੇ ਵਿਚ ਆਵੇ
ਹੱਥਾਂ ਉਤੇ ਬਲਦੀ ਮਹਿੰਦੀ ਘੁੱਟ ਘੁੱਟ ਮਰਦੇ ਜਾਵੇ
ਬਾਗ਼ੀ ਕੋਇਲ ਬੋਲੇ
ਹਾਏ ਬਾਗ਼ੀ ਕੋਇਲ ਬੋਲੇ ਬੋਲ ਚੰਦਰਿਆ ਕਾਵਾਂ
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਪੌਣਾ ਰੁਕ ਰੁਕ ਜਾਂਦੀਆਂ ਮੈ ਜ਼ੁਲਫ਼ਾਂ ਜਦੋ ਖਿੰਡਾਵਾ
ਮੈ ਤੇਰੀ ਤੂੰ ਮੇਰਾ ਸੱਜਣਾ ਦੋ ਤੋਂ ਇਕ ਹੋ ਜਾਈਏ
ਚੋਰੀ ਚੰਦਰੀ ਦੁਨੀਆ ਕੋਲੋਂ ਇਸ਼ਕ ਦੀ ਪੀਂਘ ਝੁਟਾਈਏ
ਤੇਰੇ ਨਾ ਦੇ ਵਿਰਕਾਂ
ਹਾਏ ਤੇਰੇ ਨਾ ਦੇ ਵਿਰਕਾਂ ਤੰਦ ਚਰਖੇ ਤੇ ਪਾਵਾਂ
ਲਿਫ ਲਿਫ ਜਾਵੇ ਬਦਲੀ ਮੈ ਕੋਠੇ ਵਾਲ ਸੁਕਾਵਾਂ
ਪੌਣਾ ਰੁਕ ਰੁਕ ਜਾਂਦੀਆਂ ਮੈ ਜ਼ੁਲਫ਼ਾਂ ਜਦੋ ਖਿੰਡਾਵਾ