Elige una pista para reproducir
ਹੋਣ ਨੂ ਤਾ ਹੁਣੇ ਵੱਖ ਹੋ ਜਾਈਏ ਨੀ
ਪਰ ਕਲੇ ਕਲੇ ਅਸੀਂ ਰਹਿ ਨੀ ਸਕਦੇ
ਰੋਸੇ ਗਿਲੇ ਜਰ ਲਈਏ ਚੱਲ ਹੱਸ ਕੇ
ਫਾਸਲੇ ਤਾ ਦੋਵੇ ਆਪਾ ਸਹਿ ਨੀ ਸਕਦੇ
ਅੱਖਾਂ ਵਿੱਚ ਖ਼ਾਬਾਂ ਦੀ ਥਾਂ ਹੰਜੂ ਗਿਰਣੇ
ਹਾਲੇ ਤਾਈ ਜੋ ਅੱਖਾਂ ਨਾਲ ਖੇਹ ਨਹੀਂ ਸਕਦੇ
ਇੰਨਾ ਕਮਜ਼ੋਰ ਵੀ ਨਹੀਂ ਸਾਡਾ ਰਿਸ਼ਤਾ
ਗੱਲ ਜੇ ਕੋਈ ਦਿਲ ਵਾਲੀ ਕਹਿ ਨੀ ਸਕਦੇ
ਦੁਨੀਆਂ ਦਾ ਕੀ ਏ ਇਹੇ ਤਾ ਰਹਿੰਦੀ ਸੜਦੀ
ਤੇ ਗੱਲਾਂ ਕਰਦੀ ਤੂੰ ਬਸ ਘਬਰਾਈ ਨਾ
ਨਾਲ ਖੜ੍ਹੂ ਤੇਰੇ ਨੀ ਮੈਂ ਮੋਢਾ ਜੋੜਕੇ
ਹਰ ਮੋੜ ਤੇ ਤੂੰ ਪਿੱਛੇ ਹਟ ਜਾਈਂ ਨਾ
ਮੇਰੀ ਜਿੰਦਗੀ ਦਾ ਜੋ ਵੀ ਏ ਸੱਚ ਨੀ
ਮੈਂ ਦਿਤਾ ਦੱਸ ਨੀ ਤੇ ਗੱਲ ਕੋਈ ਲੁਕਾਈ ਨਾ
ਜਿਦੇ ਨਾਲ ਬਿਲੋ ਤੇਰੀ ਖਿੜੇ ਸਾਦਗੀ
ਸਹਲੂੰਗਾ ਨਰਾਜ਼ਗੀ ਜਰੀ ਜਾਂਦੀ ਏ ਜੁਦਾਈ ਨਾ
ਚੱਲ ਛੱਡ ਗੁੱਸਾ ਹੁਣ ਸੀਨੇ ਲੱਗ ਜਾ
ਕਾਹਤੋਂ ਦੂਰ ਦੂਰ ਜਾਵੇ ਐਵੇਂ ਲੜਕੇ
ਹੋਣ ਨੂ ਤਾ ਹੁਣੇ ਵੱਖ ਹੋ ਜਾਈਏ ਨੀ
ਪਰ ਕਲੇ ਕਲੇ ਆਪਾਂ ਰਹਿ ਨਹੀਂ ਸਕਦੇ
ਰੋਸੇ ਗਿਲੇ ਜਰ ਲਈਏ ਚੱਲ ਹੱਸ ਕੇ
ਫਾਸਲੇ ਤਾ ਦੋਵੇ ਅਸੀਂ ਸਹਿ ਨਹੀਂ ਸਕਦੇ
ਅੱਖਾਂ ਵਿੱਚ ਖ਼ਾਬਾਂ ਦੀ ਥਾਂ ਹੰਜੂ ਗਿਰਣੇ
ਹਾਲੇ ਤਾਈ ਜੋ ਅੱਖਾਂ ਨਾਲ ਖਹਿ ਨਹੀਂ ਸਕਦੇ
ਇੰਨਾ ਕਮਜ਼ੋਰ ਵੀ ਨਹੀਂ ਸਾਡਾ ਰਿਸ਼ਤਾ
ਗੱਲ ਜੇ ਕੋਈ ਦਿਲ ਵਾਲੀ ਕਹਿ ਨਹੀਂ ਸਕਦੇ
ਜੇ ਇੱਕ ਦੂਸਰੇ ਤੋਂ ਅਸੀਂ ਦੂਰ ਹੋ ਗਏ
ਵਾਅਦੇ ਸਾਰੇ ਝੂਠ ਜਿਹੇ ਪੀਪੇ ਜਾਣ ਗੇ
ਜਿਦੇ ਵਿੱਚ ਵਸਦੀ ਏ ਤੂੰ ਸੋਹਣੀਏ
ਕੋਨੇ ਸੁਨੇ ਦਿਲ ਵਾਲੇ ਰਹਿ ਜਾਣਗੇ
ਇੱਕ ਦੂਸਰੇ ਲਈ ਜੋ ਬਣਾਏ ਸੋਹਣੀਏ
ਖ਼ਾਬਾਂ ਵਾਲੇ ਮਹਿਲ ਸਾਰੇ ਢਹਿ ਜਾਣਗੇ
ਬੜੇ ਔਖੇ ਹੋਣੇ ਉਹ ਪੂਰੇ ਕਰਨੇ
ਫਾਸਲੇ ਜੇ ਕਰਾਂ ਬਿਲੋ ਪੇ ਜਾਣਗੇ
ਹਾਂ ਕਿਹੜੀ ਗੱਲ ਏ ਜੋ ਕਰੇ ਪਰੇਸ਼ਾਨ
ਦੁਨੀਆਂ ਏ ਤੇਥੋ ਕੁੁਰਬਾਨ
ਤੇਰੇ ਨਾਲ ਦੇਖਾਂ ਇਹ ਜਹਾਨ
ਅਸੀਂ ਉਹ ਨਹੀਂ ਜੇੜੇ ਵਿੱਚੋਂ ਛੱਡ ਜਾਂ
ਤਾਹੀ ਤੇਨੂੰ ਖੋਨ ਤੋਂ ਮੈਂ ਰਹਾ ਡਰਦਾ
ਬਸ ਚੱਲੇ ਰਖਲਾ ਬਾਹਾਂ ਚ ਭਰਕੇ
ਹੋਣ ਨੂ ਤਾ ਹੁਣੇ ਵੱਖ ਹੋ ਜਾਈਏ ਨੀ
ਪਰ ਕਲੇ ਕਲੇ ਅਸੀਂ ਰਹਿ ਨੀ ਸਕਦੇ
ਰੋਸੇ ਗਿਲੇ ਜਰ ਲਈਏ ਚੱਲ ਹੱਸ ਕੇ
ਫਾਸਲੇ ਤਾ ਆਪਾਂ ਦੋਵੇ ਸਹਿ ਨੀ ਸਕਦੇ
ਅੱਖਾਂ ਵਿੱਚ ਖ਼ਾਬਾਂ ਦੀ ਥਾਂ ਹੰਜੂ ਗਿਰਣੇ
ਹਾਲੇ ਤਾਈ ਜੋ ਅੱਖਾਂ ਨਾਲ ਖਹਿ ਨਹੀਂ ਸਕਦੇ
ਇੰਨਾ ਕਮਜ਼ੋਰ ਵੀ ਨੀ ਸਾਡਾ ਰਿਸ਼ਤਾ
ਗੱਲ ਜੇ ਕੋਈ ਦਿਲ ਵਾਲੀ ਕਹਿ ਨਹੀਂ ਸਕਦੇ
ਇੰਨਾ ਕਮਜ਼ੋਰ ਵੀ ਨੀ ਸਾਡਾ ਰਿਸ਼ਤਾ
ਗੱਲ ਜੇ ਕੋਈ ਦਿਲ ਵਾਲੀ ਕਹਿ ਨਹੀਂ ਸਕਦੇ
ਇੰਨਾ ਕਮਜ਼ੋਰ ਵੀ ਨੀ ਸਾਡਾ ਰਿਸ਼ਤਾ
ਗੱਲ ਜੇ ਕੋਈ ਦਿਲ ਵਾਲੀ ਕਹਿ ਨਹੀਂ ਸਕਦੇ