Elige una pista para reproducir
ਗੱਲਾਂ ਕਰ ਤੱਥ ਦੀਆਂ ਕਾਹਤੋਂ ਸਿੱਟਦਾ ਫਜ਼ੂਲ
ਤੇਰੇ ਨਕਲੀ ਇਰਾਦੇ ਕਾਹਤੋਂ ਬਣਦਾ ਏ ਕੂਲ
ਓਥੇ ਕੱਖ ਲੱਭਦਾ ਨੀ ਜਿੱਥੇ ਲੱਭਦਾ ਏ ਤੂੰ
ਛੱਡ ਪੀਐਚਡੀ ਆਂ ਪਹਿਲਾਂ ਟੱਪ ਲੈ ਸਕੂਲ
ਕੰਮ ਕਦੇ ਚੱਕੀ ਦਾ ਨੀ ਆਪੇ ਕਰੀ ਦਾ
ਜੇ ਤੇਰੇ ਬੱਸ ਦਾ ਨੀ ਕਰ ਦੇ ਤੂੰ ਨਾ
ਐਵੇਂ ਹੋਰਾਂ ਦੀ ਕਹਾਣੀ ਕਾਹਤੋਂ ਲਿਖਦਾ
ਤੇਰੇ ਕੁੱਝ ਵੱਟਣਾ ਨੀ ਪੁੱਤ ਸਿੱਖ ਜਾ
ਦਿਲ ਤੇਰਾ ਪੁੱਛਦਾ ਤੂੰ ਕੌਣ ਏ
ਚੁੱਕੀ ਖੜ੍ਹਾ ਘੜਾ ਭੁੱਖ ਦਾ ਯਾ ਡੌਨ ਏ
ਹੀਰਾ ਏ ਜਾਂ ਬਸ ਤਪਦਾ ਹੋਇਆ ਸਟੋਨ ਏ
ਭੱਜੀ ਜਾਨਾ ਅੱਗੇ ਰੁਕ ਜਾ ਡੈੱਡ ਜੋਨ ਏ
ਵਹਿਮ ਕਦੇ ਇੰਨਾ ਰੱਖੀ ਦਾ ਨੀ
ਜਿੰਨਾ ਤੇਰੇ ਵੱਸਦਾ ਏ ਤੈਨੂੰ ਮੁੱਕਦਾ ਨੀ
ਗੁੱਡੀ ਐਦਾਂ ਚੜ੍ਹਦੀ ਨੂੰ ਦੇਖ ਸਾਡੀ ਡਰਦਾ ਨੀ
ਜਿਸ ਤੇ ਨਾ ਹੱਕ ਪਿੱਛੇ ਉਹਦੇ ਲੜੀ ਦਾ ਨੀ
ਆਪਣਾ ਸੱਚ ਬੋਲ ਪੜਦਾ ਹੁਣ ਖੋਲ੍ਹ
ਉੱਡਣੇ ਦੀ ਜੇ ਲੋੜ ਕੱਚ ਦੀ ਬਣ ਡੋਰ
ਓਥੇ ਕੱਖ ਲੱਭਦਾ ਨੀ ਜਿੱਥੇ ਲੱਭਦਾ ਏ ਤੂੰ
ਛੱਡ ਪੀਐਚਡੀ ਆਂ ਪਹਿਲਾਂ ਟੱਪ ਲੈ ਸਕੂਲ
ਓਥੇ ਕੱਖ ਲੱਭਦਾ ਨੀ ਜਿੱਥੇ ਲੱਭਦਾ ਏ ਤੂੰ
ਛੱਡ ਪੀਐਚਡੀ ਆਂ ਪਹਿਲਾਂ ਟੱਪ ਲੈ ਸਕੂਲ
ਚੰਨ ਕਦੇ ਫੜੀ ਦਾ ਨੀ ਬਸ ਤੱਕੀ ਦਾ
ਅੰਤ ਹੁੰਦਾ ਦਿੱਸਦਾ ਨੀ ਤੇਰੀ ਗੱਪੀ ਦਾ
ਅੰਨ ਪੀਸਿਆ ਪਿਆ ਫਿਰ ਨਹੀਂਓਂ ਪੀਸੀਦਾ
ਪਹਿਲਾਂ ਬਣ ਲੈ ਮੁਨੀਮ ਫਿਰ ਜ਼ਿਮੀਂਦਾਰ
ਚੱਲੇ ਪੈਸੇ ਸਿਰ ਕੰਮ ਉਹ ਫਰਾਡ ਏ
ਫੁਕਰੀਆਂ ਦੀ ਨਾ ਕਲਾ ਵਾਲੀ ਇੱਥੇ ਥੋੜ ਏ
ਆਪਣੇ ਕਿਉਂ ਨੰਗ ਕਰ ਗਿਆ ਅਬਰੌਡ ਏ
ਵੀਡੀਓ ਵਿਦੇਸ਼ੀ ਦੱਸ ਉਹਦੇ ਚ ਕੀ ਚੌੜ ਏ
ਘੱਟਾ ਬਸ ਰੀਸ ਕਰੀਦਾ ਇੱਕ
ਨਵੀਂ ਕੱਢੀ ਚੀਜ਼ ਤੇਰੀ ਲੱਗੂ ਇਤਿਹਾਸਿਕ
ਪੀਸ ਵਾਲਾ ਵੱਖਰਾ ਨਜ਼ਾਰਾ ਕਰੇਂਗਾ ਮਿੱਸ
ਤਰ ਜਾਏਂਗਾ ਖੁਦ ਨੂੰ ਤੂੰ ਪਹਿਲਾਂ ਕਰ ਲੈ ਡਿਸ
ਆਪਣਾ ਸੱਚ ਬੋਲ ਬੜਾ ਪਿੱਟ ਲਿਆ ਢੋਲ
ਮੁੱਲ ਰੱਖਤੀ ਜੇ ਸੋਲ ਕੱਖ ਬਚਣਾ ਨਾ ਕੋਲ
ਗੱਲਾਂ ਕਰ ਤੱਥ ਦੀਆਂ ਐਵੇ ਸਿੱਟਦਾ ਫਜ਼ੂਲ
ਤੇਰੇ ਨਕਲੀ ਇਰਾਦੇ ਕਾਹਤੋਂ ਬਣਦਾ ਏ ਕੂਲ
ਓਥੇ ਕੱਖ ਲੱਭਦਾ ਨੀ ਜਿੱਥੇ ਲੱਭਦਾ ਏ ਤੂੰ
ਛੱਡ ਪੀਐਚਡੀ ਆਂ ਪਹਿਲਾਂ ਟੱਪ ਲੈ ਸਕੂਲ
ਓਥੇ ਕੱਖ ਲੱਭਦਾ ਨੀ ਜਿੱਥੇ ਲੱਭਦਾ ਏ ਤੂੰ
ਛੱਡ ਪੀਐਚਡੀ ਆਂ ਪਹਿਲਾਂ ਟੱਪ ਲੈ ਸਕੂਲ