Elige una pista para reproducir
Sencillo / Pista
ਪਹਿਲਾਂ ਕਦੇ ਚੜ੍ਹਿਆ ਨਾ ਐਸਾ ਕੋਈ ਨਸ਼ਾ ਵੇ
ਬਦਲ ਹੀ ਗਈ ਸਾਰੀ ਆਬੋਹਵਾ ਵੇ
ਫੁੱਲ ਹੁਸਨ ਦਾ ਹੋਇਆ ਮਾਲੋਮਾਲ ਵੇ
ਮੇਰਾ ਕਜਰਾ ਵੀ ਬਣਿਆ ਗੁਲਾਲ ਵੇ
ਸੱਟਾ ਦਿਲ ਉੱਤੇ ਵੱਜਿਆ ਵੇ ਰਾਂਝਣਾ
ਮੈਂ ਤਾਂ ਤੇਰੇ ਲੜ ਲੱਗਿਆ ਵੇ ਰਾਂਝਣਾ
ਸੱਟਾ ਦਿਲ ਉੱਤੇ ਵੱਜਿਆ ਵੇ ਰਾਂਝਣਾ
ਮੈ ਤਾਂ ਤੇਰੇ ਲੜ ਲੱਗਿਆ ਵੇ ਰਾਂਝਣਾ
ਹੋ ਹੋ ਹੋ ਹੋ ਹੋ ਹੋ ਹੋ
ਸ਼ੀਸ਼ਿਆਂ ਨੂੰ ਲੱਗੀ ਪਈ ਏ ਅੱਖ ਮਰ ਜਾਨੀਏ
ਕਮਲਾ ਤੂੰ ਕੀਤਾ ਸਾਰਾ ਜਗ ਮਰ ਜਾਨੀਏ
ਵੱਡਾ ਹੀ ਖਰਾਬ ਐ ਜਮਾਨਾ ਜ਼ਰਾ ਬਚ ਕੇ
ਵੇਖੀ ਸਾਨੂੰ ਕਰੀ ਨਾ ਬੇਗਾਨਾ ਜ਼ਰਾ ਬਚ ਕੇ
ਮੇਰੀ ਅੱਖ ਵਿਚ ਤੇਰੀ ਤਸਵੀਰ ਵੇ
ਤੇਰੇ ਪਿੱਛੇ ਪਿੱਛੇ ਆਵੇ ਤੇਰੀ ਹੀਰ ਵੇ
ਜੀਵੇ ਵਗਦੀਆਂ ਨਦੀਆਂ ਵੇ ਰਾਂਝਣਾ
ਮੈਂ ਤਾਂ ਤੇਰੇ ਲੜ ਲੱਗਿਆ ਵੇ ਰਾਂਝਣਾ
ਸੱਟਾ ਦਿਲ ਉੱਤੇ ਵੱਜਿਆ ਵੇ ਰਾਂਝਣਾ
ਮੈਂ ਤਾਂ ਤੇਰੇ ਲੜ ਲੱਗਿਆ ਵੇ ਰਾਂਝਣਾ
ਹੋ ਹੋ ਹੋ ਹੋ ਹੋ ਹੋ ਹੋ