Elige una pista para reproducir
ਹੱਸਦੀ-ਹੱਸਦੀ ਨੇ, ਤੱਕਦੀ-ਤੱਕਦੀ ਨੇ
ਇੱਕ ਫ਼ਰਮਾਇਸ਼ ਕਰੀ, ਓ, ਝੱਕਦੀ-ਝੱਕਦੀ ਨੇ
ਹੱਸਦੀ-ਹੱਸਦੀ ਨੇ, ਤੱਕਦੀ-ਤੱਕਦੀ ਨੇ
ਇੱਕ ਫ਼ਰਮਾਇਸ਼ ਕਰੀ, ਓ, ਝੱਕਦੀ-ਝੱਕਦੀ ਨੇ
ਉਹ ਭੋਲ਼ੀਆਂ ਨੇ ਅੱਖਾਂ, ਅੱਖਾਂ 'ਚ ਗੁਜ਼ਾਰਿਸ਼ਾਂ
ਬੋਲੀਆਂ 'ਤੇ ਚੁੱਪ, ਪਰ ਦਿਲਾਂ 'ਚ ਸਿਫ਼ਾਰਿਸ਼ਾਂ
ਚੰਨ ਵੀ ਜੇ ਮੰਗੇ, ਉਹਦੇ ਪੈਰਾਂ 'ਚ ਉਤਾਰ ਦਾਂ ਮੈਂ
ਅੰਬਰ ਦੇ ਤਾਰੇ ਸਾਰੇ ਉਹਦੇ ਉੱਤੋਂ ਵਾਰ ਦਾਂ ਮੈਂ
ਉਹ ਨੂਰ ਐ ਅੱਲਾਹ ਦਾ, ਪਰੀ ਜਿਉਂ ਅਰਸ਼ਾਂ ਦੀ
ਮੋਹ ਲਿਆ ਮਨ, ਚੰਦਰਾ, ਦਿਲ 'ਚ ਧੜਕਦੀ ਨੇ
ਹੱਸਦੀ-ਹੱਸਦੀ ਨੇ, ਤੱਕਦੀ-ਤੱਕਦੀ ਨੇ
ਇੱਕ ਫ਼ਰਮਾਇਸ਼ ਕਰੀ, ਓ, ਝੱਕਦੀ-ਝੱਕਦੀ ਨੇ
ਸੰਗ ਜਿਹੀ ਆਵੇ, ਨਾਲ਼ੇ ਡਰੇ, ਸ਼ਰਮਾਵੇ
ਅੱਖਾਂ ਨਾਲ਼ ਗੱਲ ਕਰੇ, ਬੋਲਣਾ ਨਾ ਚਾਹਵੇ
ਹੁਸਨ ਉਹਦੇ ਦੇ ਅੱਗੇ ਫਿੱਕੀ ਕਾਇਨਾਤ ਲੱਗੇ
ਪਾਉਂਦੀ ਆ ਭੁਲੇਖਾ, ਨਾਲ਼-ਨਾਲ਼ ਤੁਰੀ ਆਵੇ
ਘੁੰਮਦਾ ਮਸਤ ਫਿਰਾਂ ਮੈਂ ਵਿੱਚ ਬਾਜ਼ਾਰਾਂ ਦੇ
ਐ ਕੀ ਪਸੰਦ ਉਹਨੂੰ, ਆ ਕੰਨ ਵਿੱਚ ਦੱਸਦੀ ਨੇ
ਹੱਸਦੀ-ਹੱਸਦੀ ਨੇ, ਤੱਕਦੀ-ਤੱਕਦੀ ਨੇ
ਇੱਕ ਫ਼ਰਮਾਇਸ਼ ਕਰੀ, ਓ, ਝੱਕਦੀ-ਝੱਕਦੀ ਨੇ