ਕਟੋਰੇ ਦੁੱਧ ਦੇ ਵਾਂਗੂ ਸੁਹਾਨੀ ਰਾਤ ਹੋਵੇਗੀ
ਜਦੋਂ ਤੂੰ ਚੰਨ ਵੇਖੇਂਗੀ, ਤੇ ਤੇਰੀ ਅੱਖ ਰੋਵੇਗੀ
ਜਦੋਂ ਤੂੰ ਚੰਨ ਵੇਖੇਂਗੀ, ਤੇ ਤੇਰੀ ਅੱਖ ਰੋਵੇਗੀ
ਮੈਂ ਤੈਨੂੰ ਯਾਦ ਆਵਾਂਗਾ
ਯਾਦ ਆਵਾਂਗਾ, ਤੈਨੂੰ ਯਾਦ ਆਵਾਂਗਾ
ਜਦੋਂ ਮੈਂ ਦੂਰ ਹੋਵਾਂਗੀ, ਸੁੱਤੀ ਤਕਦੀਰ ਵੇਖੇਂਗਾ
ਜਦੋਂ ਕੋਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੇਂਗਾ
ਜਦੋਂ ਕੋਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ
ਯਾਦ ਆਵਾਂਗੀ, ਤੈਨੂੰ ਯਾਦ ਆਵਾਂਗੀ
ਜਦੋਂ ਕੋਠੇ 'ਤੇ ਜਾਵੇਂਗੀ, ਜਦੋਂ ਜ਼ੁਲਫ਼ਾਂ ਸੁਕਾਵੇਂਗੀ
ਇਹਨਾਂ ਜ਼ੁਲਫ਼ਾਂ ਨੂੰ ਸੋਚੇਂਗੀ ਘਟਾਵਾਂ ਕੌਣ ਕਹਿੰਦਾ ਸੀ
ਇਹਨਾਂ ਜ਼ੁਲਫ਼ਾਂ ਨੂੰ ਸੋਚੇਂਗੀ ਘਟਾਵਾਂ ਕੌਣ ਕਹਿੰਦਾ ਸੀ
ਮੈਂ ਤੈਨੂੰ ਯਾਦ ਆਵਾਂਗਾ
ਯਾਦ ਆਵਾਂਗਾ, ਤੈਨੂੰ ਯਾਦ ਆਵਾਂਗਾ
ਜਦੋਂ ਕੋਈ ਬਾਗ਼ ਵੇਖੇਂਗਾ, ਖਿੜੇ ਹੋਏ ਫੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁੱਲ੍ਹ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁੱਲ੍ਹ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ
ਯਾਦ ਆਵਾਂਗੀ, ਤੈਨੂੰ ਯਾਦ ਆਵਾਂਗੀ
ਜਦੋਂ ਮਗ਼ਰੂਰ ਹੁੰਦੀ ਸੈ, ਮੇਰੇ ਨਾਲ਼ ਰੁੱਸ ਪੈਂਦੀ ਸੈ
ਮਣਾਉਣਾ ਇਸ ਤਰ੍ਹਾਂ ਮੇਰਾ ਕਿ ਤੂੰ ਝੱਟ ਹੱਸ ਪੈਂਦੀ ਸੈ
ਮਣਾਉਣਾ ਇਸ ਤਰ੍ਹਾਂ ਮੇਰਾ ਕਿ ਤੂੰ ਝੱਟ ਹੱਸ ਪੈਂਦੀ ਸੈ
ਮੈਂ ਤੈਨੂੰ ਯਾਦ ਆਵਾਂਗਾ
ਯਾਦ ਆਵਾਂਗਾ, ਤੈਨੂੰ ਯਾਦ ਆਵਾਂਗਾ
ਜ਼ਮਾਨੇ ਰੋਕਿਆ ਮੈਨੂੰ, ਰਹੀ ਮੈਂ ਫ਼ੇਰ ਵੀ ਮਿਲਦੀ
ਸਜਨ, ਤਸਵੀਰ ਜਦ ਵੇਖੀ ਮੇਰੇ ਅਨਮੋਲ਼ ਤੂੰ ਦਿਲ ਦੀ