Elige una pista para reproducir
ਤੇਰੇ ਵੀ ਉਹ ਸਖਤ ਵਤੀਰੇ ਬਦਲ ਗਏ
ਕੁਝ ਹੁਣ ਮੈਂ ਵੀ ਮੱਥਾ ਟੇਕਣ ਲੱਗ ਪਈ ਆਂ (ਲੱਗ ਪਈ ਆਂ)
ਯਾ ਤਾਂ ਹੁਣ ਤੂੰ ਅਕਸਰ ਵਿਖਦਾ ਰਹਿੰਨਾਂ ਏਂ
ਯਾ ਫਿਰ ਮੈਂ ਹੀ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਯਾ ਫਿਰ ਮੈਂ ਹੀ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਨਾ ਤੂੰ ਮੇਰਾ ਪੁੱਤ-ਭਰਾ ਨਾ ਅੱਬਾ ਏਂ
ਫਿਰ ਵੀ ਮੈਨੂੰ ਆਪਣਿਆਂ ਚੋਂ ਲੱਗਾ ਏਂ (ਲੱਗਾ ਏਂ)
ਨਾ ਤੂੰ ਮੇਰਾ ਪੁੱਤ-ਭਰਾ ਨਾ ਅੱਬਾ ਏਂ
ਫਿਰ ਵੀ ਮੈਨੂੰ ਆਪਣਿਆਂ ਚੋਂ ਲੱਗਾ ਏਂ (ਲੱਗਾ ਏਂ)
ਤੇਰੇ ਨੇੜੇ ਬੈਠਦਿਆਂ ਹੀ ਖਬਰੇ ਕਿਉਂ
ਫਰਕ-ਵਿਤਕਰੇ-ਪਰਦੇ ਮੇਟਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਕੋਈ ਕਮਰਾ ਸਜਾਈ ਰੱਖਦੇ
ਕੋਈ ਕਮਰਾ ਸਜਾਈ ਰੱਖਦੇ
ਕੇ ਜਦੋਂ ਅਸੀਂ ਸੌਣ ਲੱਗਦੇ ਤੇਰੇ ਖ਼ਯਾਲ ਜਗਾਈ ਰੱਖਦੇ
ਕੇ ਜਦੋਂ ਅਸੀਂ ਸੌਣ ਲੱਗਦੇ ਤੇਰੇ ਖ਼ਯਾਲ ਜਗਾਈ ਰੱਖਦੇ
ਕੱਲ-ਪਰਸੋਂ ਤੋਂ ਜਦੋਂ ਹਵਾਵਾਂ ਵਗੀਆਂ ਨੇ
ਦਿਲ ਦੇ ਅੰਦਰ ਨਵੀਆਂ ਆਸਾਂ ਜਗੀਆਂ ਨੇ (ਜਗੀਆਂ ਨੇ)
ਕੱਲ-ਪਰਸੋਂ ਤੋਂ ਜਦੋਂ ਹਵਾਵਾਂ ਵਗੀਆਂ ਨੇ
ਦਿਲ ਦੇ ਅੰਦਰ ਨਵੀਆਂ ਆਸਾਂ ਜਗੀਆਂ ਨੇ (ਜਗੀਆਂ ਨੇ)
ਆਸੇ-ਪਾਸੇ ਜੋ ਮੈਂ ਆਪ ਖਿਲਾਰੇ ਸੀ
ਉਹ ਸਬ ਪਿਛਲੇ ਦੁੱਖ ਸਮੇਟਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ
ਫਿਰਨ ਰੌਣਕਾਂ ਵਿਹੜੇ ਸਾਡੇ ਨਾਪਦੀਆਂ
ਖਾਲੀ ਥਾਂਵਾਂ ਭਰੀਆਂ-ਭਰੀਆਂ ਜਾਪਦੀਆਂ (ਜਾਪਦੀਆਂ)
ਫਿਰਨ ਰੌਣਕਾਂ ਵਿਹੜੇ ਸਾਡੇ ਨਾਪਦੀਆਂ
ਖਾਲੀ ਥਾਂਵਾਂ ਭਰੀਆਂ-ਭਰੀਆਂ ਜਾਪਦੀਆਂ (ਜਾਪਦੀਆਂ)
ਤੇਰੇ ਆਇਆਂ ਕੁਝ ਤਾਂ ਬਿਹਤਰ ਹੋਇਆ ਹੈ
ਮੈਂ ਵੀ ਨਿੱਘ ਅਵੱਲੇ ਸੇਕਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ (ਲੱਗ ਪਈ ਆਂ)
ਹਾਂ ਮੈਂ ਤੈਨੂੰ ਅਕਸਰ ਵੇਖਣ ਲੱਗ ਪਈ ਆਂ