Elige una pista para reproducir
ਹੋ, ਸਾਨੂੰ ਓਟ ਹੈ ਬਾਬੇ Nanak ਦੀ
ਅਸੀਂ ਪੀਰਾਂ ਦੇ ਲੜ ਲਾਏ ਹਾਂ
ਸਾਨੂੰ ਚੀਰ ਸਕੇ ਨਾ ਆਰੇ ਨੇ
ਭਾਵੇਂ ਲੱਖਾਂ ਨੇ ਅਜ਼ਮਾਏ ਹਾਂ
ਜੀਹਦੇ Bhagat, Sarabhe ਜਿਹੇ ਨਾਇਕ ਨੇ
ਅਸੀਂ ਓਸ Punjab ਦੇ ਜਾਏ ਹਾਂ
ਜਦੋਂ ਤੱਕ ਨਾੜਾਂ ਵਿੱਚ ਖੂਨ ਹੈ ਸ਼ਹੀਦਾਂ ਦਾ
ਓਦੋਂ ਤੱਕ ਸਿਰਾਂ 'ਤੇ ਜੁਨੂਨ ਹੈ ਸ਼ਹੀਦਾਂ ਦਾ
ਹਾਂ, ਜਦੋਂ ਤੱਕ ਨਾੜਾਂ ਵਿੱਚ ਖੂਨ ਹੈ ਸ਼ਹੀਦਾਂ ਦਾ
ਓਦੋਂ ਤੱਕ ਸਿਰਾਂ 'ਤੇ ਜੁਨੂਨ ਹੈ ਸ਼ਹੀਦਾਂ ਦਾ
ਪੂਰੇ ਹੋਣੇ ਦੇਖੇ ਜਿਹੜੇ ਸੋਹਣੇ ਉਹਨਾਂ ਖ਼ਾਬ ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
ਹੋ, ਹੋ
ਹੋ, ਹੋ
ਲੁੱਟਣੇ ਨੇ ਦਿਲ ਸਦਾ ਅੱਲ੍ਹੜਾਂ ਦੇ ਹਾਸੇ ਨੇ
ਹੱਕ ਲਈ ਵੀ ਉੱਠਣਾ ਏਂ Jagge ਦੇ ਗੰਡਾਸੇ ਨੇ
ਲੁੱਟਣੇ ਨੇ ਦਿਲ ਸਦਾ ਅੱਲ੍ਹੜਾਂ ਦੇ ਹਾਸੇ ਨੇ
ਹੱਕ ਲਈ ਵੀ ਉੱਠਣਾ ਏਂ Jagge ਦੇ ਗੰਡਾਸੇ ਨੇ
ਜਦੋਂ ਤੱਕ ਕਲੀਆਂ 'ਚ ਇੱਛਰਾਂ ਦੇ ਬੋਲ ਨੇ
ਕੰਨਾਂ ਤੱਕ ਪਹੁੰਚਦੇ ਕਵੀਸ਼ਰਾਂ ਦੇ ਬੋਲ ਨੇ
ਰੱਖਣਾ ਜਿਉਂਦਾ Shiv Loona ਦੀ ਕਿਤਾਬ ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
ਇਹੋ ਅਰਦਾਸ ਹੁੰਦੀ Amritsar ਵਿਖੇ
"ਅੱਖਾਂ ਬੰਦ ਕਰੀਏ ਤਾਂ ਅੱਗੋਂ Nankana ਦਿਖੇ"
ਇਹੋ ਅਰਦਾਸ ਹੁੰਦੀ Amritsar ਵਿਖੇ
"ਅੱਖਾਂ ਬੰਦ ਕਰੀਏ ਤਾਂ ਅੱਗੋਂ Nankana ਦਿਖੇ"
ਪਈਆਂ ਨੇ ਦਰਾਰਾਂ, ਭਾਵੇਂ ਝੱਗੜੇ ਨੇ ਲੱਖ ਓਏ
ਵੱਖ ਦਰਿਆ ਹੋਏ, ਦਿਲ ਨਹੀਂਓਂ ਵੱਖ ਓਏ
ਇੱਕੋ ਹੀ ਸੁਨੇਹਾ ਦਿੱਤਾ ਸਦਾ Panja Sahib ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
ਹੋ, ਹੋ
ਹੋ, ਹੋ
ਬੋਹੜਾਂ ਥੱਲ੍ਹੇ ਬਹਿੰਦੇ ਬਾਬੇ ਅੱਜ ਵੀ ਨੇ ਜੁੜ ਕੇ
ਸਿਰੋਂ ਲਾਹ ਕੇ ਪਰਨੇ ਤੇ ਪੂੰਝਦੇ ਨੇ ਮੁੜ੍ਹਕੇ
ਬੋਹੜਾਂ ਥੱਲ੍ਹੇ ਬਹਿੰਦੇ ਬਾਬੇ ਅੱਜ ਵੀ ਨੇ ਜੁੜ ਕੇ
ਸਿਰੋਂ ਲਾਹ ਕੇ ਪਰਨੇ ਤੇ ਪੂੰਝਦੇ ਨੇ ਮੁੜ੍ਹਕੇ
ਕਾਮਿਆਂ ਦੇ ਬਿਨਾਂ ਜੱਟ ਅੱਜ ਵੀ ਨ੍ਹੀਂ ਸਾਰਦੇ
ਸੀਰੀ ਸਾਂਭੇ ਖ਼ੇਤ ਨੂੰ ਤੇ ਪਾਲ਼ੀ ਮੱਝਾਂ ਚਾਰਦੇ
ਸਾਂਝੇ ਸਾਡੇ ਪਿੰਡਾਂ ਵਾਲ਼ੇ ਛੱਪੜ-ਤਲਾਬ ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
ਵੱਖਰੀ ਹੀ ਮਹਿਕ Cheeme ਏਸ ਮਿੱਟੀ ਵਿੱਚ ਐ
ਰਹਿ ਕੇ ਵੀ ਵਲਾਇਤਾਂ ਵਿੱਚ ਪਿੰਡ ਪਾਉਂਦਾ ਖਿੱਚ ਐ
ਵੱਖਰੀ ਹੀ ਮਹਿਕ Cheeme ਏਸ ਮਿੱਟੀ ਵਿੱਚ ਐ
ਰਹਿ ਕੇ ਵੀ ਵਲਾਇਤਾਂ ਵਿੱਚ ਪਿੰਡ ਪਾਉਂਦਾ ਖਿੱਚ ਐ
ਜਦੋਂ ਬਾਤਾਂ ਪਾਉਂਦੀ ਹੋਈ ਨਾਨੀ ਯਾਰ ਆਊਗੀ
ਡੱਕੇ ਵਾਲ਼ੀ ਕੁਲਫ਼ੀ, ਜਵਾਨੀ ਯਾਦ ਆਊਗੀ
Dollar'an ਤੇ Pound'an ਵਾਲ਼ੇ ਭੁੱਲਣੇ ਹਿਸਾਬ ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
ਕਿਸੇ ਦੇ ਮੁਕਾਇਆਂ ਨਹੀਂਓਂ ਮੁੱਕਣਾ Punjab ਨੇ
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)
(ਨਹੀਂ ਰੀਸਾਂ ਦੇਸ Punjab ਦੀਆਂ)