Elige una pista para reproducir

ਹਏ ਮੁਲਾਕਾਤ ਦੇ ਸੁਖ ਤੋਂ ਵੱਡਾ
ਦੁੱਖ ਜੋ ਵਿਛੜਣ ਬਾਅਦ ਰਹਿੰਦਾ ਏ
ਕੁਝ ਤਾਂ ਬੰਦਾ ਭੁੱਲ ਜਾਂਦਾ ਏ
ਸਬ ਕੁੱਝ ਕਿੱਥੇ ਯਾਦ ਰਹਿੰਦਾ ਏ
ਲਾਰੇ ਤੇਰੇ ਭੁੱਲ ਗਈ ਮੈਂ
ਬਸ ਵਾਅਦੇ ਭੁੱਲਦੀ ਫਿਰਦੀ ਆ
ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਵੇ ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਤੈਨੂੰ ਢੱਕੇ ਨਾਲ ਪੇਓਂਦੇ ਸੀ
ਹੇ ਮੇਰਾ ਖੂਨ ਮਚੋਂਦੇ ਸੀ
ਸੁਣਿਆ ਯਾਰ ਓਹ ਛੁੱਟ ਗਏ
ਮੈਨੂੰ ਭਾਭੀ ਆਖ ਬੁਲੋਂਦੇ ਸੀ
ਹੇ ਇੱਕ ਦੋ ਮੇਰੇ ਹਾਂ ਦੀਆਂ ਸੀ
ਇੱਕ ਦੋ ਮੈਥੋਂ ਵੱਡੀਆਂ ਸੀ
ਤੈਨੂੰ ਨਾਲ ਮੇਰੇ ਨਾ ਜਰਦੀਆਂ ਸੀ
ਸਹਿਲੀਆਂ ਮੈਂ ਜੋ ਛੱਡੀਆਂ ਸੀ
ਹੁਣ ਹਾਲ ਤੇਰਾ ਓਹ ਪੁੱਛਦੀਆਂ ਨੇ
ਮੈਂ ਗੱਲ ਟਾਲਦੀ ਚਿਰਦੀ ਆਂ
ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਵੇ ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਤੂ ਸਬ ਮੁੰਡੇਆਂ ਚੋਂ ਸੋਹਣਾ ਸੀ
ਮੇਰੇ ਵਰਗੀ ਤੈਨੂੰ ਹੋਰ ਨਈ ਸੀ
ਮੇਰਾ ਨਖਰਾ ਸਬ ਤੋਂ ਉੱਚਾ ਸੀ
ਤੇਰੇ ਵਰਗੀ ਕਿਸੇ ਦੀ ਤੋਰ ਨਈ ਸੀ
ਮੈਂ ਗਿੱਧੇਆਂ ਵਿੱਚ ਹੱਥ ਖੋਲਦੀ ਸੀ
ਤੂ ਵੀ ਗੀਤ ਜੇ ਬੁਣਦਾ ਸੀ
ਤੇਰੀ ਇੱਕ ਹਾਕ ਤੇ ਆਉਂਦੀ ਸੀ
ਦਿਨ ਮਿਲਣ ਦਾ ਜਦ ਵੀ ਚੁਣਦਾ ਸੀ
ਇਤੇਰ ਜੋਬਨ ਦਾ ਭਰੀ ਸੀਸ਼ੀ
ਹਾਏ ਤੁੱਟ ਗਈ ਡੁੱਲਦੀ ਫਿਰਦੀ ਆ
ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਵੇ ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਜਦੋ ਇਸ਼ਕ ਦੀ ਹਲਾਸ਼ੇਰੀ ਸੀ
ਤੂ ਮੇਰਾ ਤੇ ਮੈਂ ਤੇਰੀ ਸੀ
ਦੁਨੀਆ ਨੂੰ ਟਿੱਚ ਨਈ ਜੰਦੇ ਸੀ
ਉਦੋ ਦਿਲਾਂ ਚ ਕਿੰਨੀ ਦਲੇਰੀ ਸੀ
ਜੇ ਲੇਖਣ ਦੇ ਨਾਲ ਲੜ ਜਾਂਦੇ
ਹਥ ਇੱਕ ਦੂਜੇ ਦਾ ਫੜ ਜਾਂਦੇ
ਹੇ ਸਾਡੇ ਵਸ ਕੁਛ ਹੁੰਦਾ ਜੇ
ਵਾਸਾ ਵਿੱਚ ਭਦੌੜ ਦੇ ਕਰ ਜਾਂਦੇ
ਹੁਣ ਸੋਚਆ ਦੇ ਝੱਖੜਾਂ ਦੇ ਵਿੱਚ
ਕੱਲੀ ਝੁੱਲਦੀ ਫਿਰਦੀ ਆਂ
ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਵੇ ਤੂ ਵੀ ਰੁੱਲਦਾ ਫਿਰਦਾ ਏ
ਮੈਂ ਵੀ ਰੁੱਲਦੀ ਫਿਰਦੀ ਆ
ਮੈਂ ਵੀ ਰੁੱਲਦੀ ਫਿਰਦੀ ਆ
ਮੈਂ ਵੀ ਰੁੱਲਦੀ ਫਿਰਦੀ ਆ