ਇਸ ਇਸ਼ਕ ਦਾ ਸ਼ਾਇਦ ਕੋਈ ਇਤਿਹਾਸ ਨਹੀਂ
ਹੱਕ ਜਤਾਇਆ ਮਿਲਦਾ ਕਦੇ ਆਕਾਸ਼ ਨਹੀਂ
ਸਾਗਰ ਕੰਡੇ ਬਹਿ ਕੇ ਬੁਝੀ ਪਿਆਸ ਨਹੀਂ
ਸੁਪਨੇ ਦੇ ਵਿਚ ਮਿਲਦੇ ਆਣ
ਜ਼ਿੰਦਗੀ ਦੇ ਵਿਚ ਕੋਈ ਆਸ ਨਹੀਂ
ਚੁੱਪ ਚੁੱਪ ਰਹਿਣੀ ਐ ਤੂੰ
ਉੱਤੋਂ ਉੱਤੋਂ ਕਹਿਨੀ ਐ ਤੂੰ
ਚੁੱਪ ਚੁੱਪ ਰਹਿਨਾ ਐ ਤੂੰ
ਉੱਤੋਂ ਉੱਤੋਂ ਕਹਿਨਾ ਐ ਤੂੰ
ਖੁਸ਼ ਹਾਂ ਮੈਂ ਹੌਕੇ ਵੱਖ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਵਧ ਗਈਆਂ ਦੂਰੀਆਂ ਦਾ
ਲੱਗੇ ਨਾ ਕੋਈ ਹੱਲ ਨੀ
ਲਿਖਾਂ ਤਾਂ ਬਥੇਰੇ ਖਤ
ਪਾਵਾਨ ਅੱਜ ਕੱਲ ਨੀ
ਵਧ ਗਈਆਂ ਦੂਰੀਆਂ ਦਾ
ਲੱਗੇ ਨਾ ਕੋਈ ਹੱਲ ਨੀ
ਲਿਖਾਂ ਤਾਂ ਬਥੇਰੇ ਖਤ
ਪਾਵਾਨ ਅੱਜ ਕੱਲ ਨੀ
ਡੁੱਬ ਗਈ ਹੋਈ ਬੇੜੀ ਦੇ ਲਈ
ਬਣਿਆ ਤੂੰ ਛੱਲ ਵੇ
ਜੱਗ ਸਾਰਾ ਇਕ ਪਾਸੇ
ਹੋ ਜਾ ਮੇਰੇ ਵੱਲ ਵੇ
ਹੁਣ ਵੀਂ ਜਾਤਾਵੇਂ ਹੱਕ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਰੋਂਦਾ ਸੀ ਮੈਂ ਆਪ ਭਾਵੇਂ
ਮੰਗੀ ਤੇਰੀ ਖੈਰ ਨੀ
ਸੱਚ ਦੱਸੀ ਤੁਰੇ ਕਦੇ
ਮੇਰੇ ਵੱਲ ਪੈਰ ਨੀ
ਰੋਂਦਾ ਸੀ ਮੈਂ ਆਪ ਭਾਵੇਂ
ਮੰਗੀ ਤੇਰੀ ਖੈਰ ਨੀ
ਸੱਚ ਦੱਸੀ ਤੁਰੇ ਕਦੇ
ਮੇਰੇ ਵੱਲ ਪੈਰ ਨੀ
ਖਾਲੀ ਹੱਥ ਮੁੜੀ ਸੀ
ਹਰਫ਼ ਤੇਰੇ ਸ਼ਹਿਰ ਚੋਂ
ਮਸਾਂ ਹੀ ਬਚੀ ਆਂ ਵੇ ਮੈਂ
ਬੰਧੇ ਹੋਏ ਕਹਿਰ ਚੋਂ
ਕਹੀ ਜਾ ਤੂੰ ਬੇਸ਼ੱਕ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕਿਹੜਾ ਲੱਗੇ ਅੱਖ ਹੋਕੇ ਜੁਦਾ