Elige una pista para reproducir
ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
"ਹਾਂ-ਨਾ" 'ਤੇ ਦੇਨੀਂ ਏਂ ਤਰੀਕ ਅੱਗੇ ਦੀ
ਥਾਣੇਦਾਰ ਲਿਖੇ ਨਾ report, ਸੋਹਣੀਏ
ਤੇਰੇ ਦੋਵੇਂ ਨੈਣਾਂ ਨਾਲ਼ ਦਿਲ ਠੱਗੇ ਦੀ
Doctor ਕੋਲ਼ ਵੀ ਇਲਾਜ ਨਾ ਕੋਈ
ਸੱਟ ਜਿਹੜੀ ਸੀਨੇ ਉੱਤੇ ਮੇਰੇ ਲੱਗੇ ਦੀ
ਮੈਂ ਆਮ ਜਿਹਾ ਹਾਂ, ਕੌਣ ਮੇਰੀ ਸੁਣੂ, ਗੌਰੀਏ?
ਦੁਨੀਆ ਤਾਂ ਸਾਰੀ ਤੇਰੀ fan ਹੋ ਗਈ
ਪਰਸੋਂ ਤੂੰ ਪਾਕੇ market ਨਿਕਲ਼ੀ
ਕਾਲ਼ੀ ਕੁੜਤੀ ਓਹਦੋਂ ਦੀ ban ਹੋ ਗਈ
ਏਥੇ ਓਹੀ ਚਲਦਾ repeat, ਸੋਹਣੀਏ
ਚੌਥੀ ਵਾਰੀ ਮਾਰ ਲਈਂ ਸਿਉਣ ਝੱਗੇ ਦੀ
ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
"ਹਾਂ-ਨਾ" 'ਤੇ ਦੇਨੀਂ ਏਂ ਤਰੀਕ ਅੱਗੇ ਦੀ
ਸੇਵਾ ਵਿਖੇ ਬੇਨਤੀ ਕਬੂਲ ਕਰਿਓ
ਜੀ ਅਰਜ਼ੀ ਲਿਖੀ ਏ ਮਸਾਂ ਜੋੜ-ਜੋੜ ਕੇ
ਗੱਲ ਮੇਰੀ ਮੰਨ, ਮੇਰਾ ਚੰਨ ਬਣ ਜਾ
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੋੜ੍ਹ ਕੇ
ਨੀ, ਚੁੰਨੀ ਤੇਰੀ ਸੁੰਨੀ ਲੱਗਦੀ ਆ, ਸੋਹਣੀਏ
ਮੈਂ ਅੰਬਰੋਂ ਲਿਆਇਆ ਤਾਰੇ ਤੋੜ-ਤੋੜ ਕੇ
ਸਾਂਭ ਲੋ ਜੀ, ਆਪਣੀ ਹੀ ਚੀਜ਼ ਸਮਝੋ
ਕੀ ਮਿਲ਼ ਜਾਊ ਗਰੀਬ ਦਾ ਜੀ ਦਿਲ ਮੋੜਕੇ?
ਉੰਝ ਅਸੀਂ ਕੱਚ ਦੇ ਬਰਾਬਰ ਵੀ ਨਾ
ਕੀਮਤ ਵੱਧੀ ਏ ਤੇਰੇ ਨਾਲ਼ ਲੱਗੇ ਦੀ
ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
"ਹਾਂ-ਨਾ" 'ਤੇ ਦੇਨੀਂ ਏਂ ਤਰੀਕ ਅੱਗੇ ਦੀ
ਨੀ, ਕਿਸੇ ਆਸ਼ਿਕ ਦਾ ਭਲ਼ਾ ਹੋ ਜਾਊ, ਗੌਰੀਏ
ਜੇ ਉੱਤੇ ਵਾਲ਼ਾ ਹੋਵੇ ਕਿੱਥੇ ਗੱਲ ਸੁਣਦਾ
ਝੱਟ ਮੰਗਣੀ 'ਤੇ ਪੱਟ ਵਿਆਹ ਕਰਨਾ
ਲੇ ਜਾਣਾ ਏ ਪੰਜਾਬ, ਇਹ ਖ਼ਵਾਬ ਬੁਣਦਾ
ਨੀ, ਜਦੋਂ ਤੈਨੂੰ ਪਹਿਲੀ ਵਾਰੀ ਵੇਖਿਆ, ਕੁੜੇ
ਓਹਦੋਂ ਦਾ ਹੀ ਆਸ਼ਿਕ, ਕਿਹੜਾ ਮੈਂ ਹੁਣ ਦਾ?
ਨੀ, ਕਿਹੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂੰ?
ਰੱਬ ਜੋੜੀਆਂ ਨੂੰ ਆਪ ਹੀ ਏ ਚੁਣਦਾ
ਨੀ, Chandre ਦੀ ਜਿੰਨੀ ਬੀਤ ਗਈ ਸੋ ਬੀਤ ਗਈ
ਤੇਰੇ ਨਾ' ਜੀਉਣੀ ਜ਼ਿੰਦਗੀ ਆ ਅੱਗੇ ਦੀ
ਨੀ, judge ਬਣ ਬਣੀ ਬੈਠੀ ਏ ਤੂੰ, ਹੀਰੀਏ
"ਹਾਂ-ਨਾ" 'ਤੇ ਦੇਨੀਂ ਏਂ ਤਰੀਕ ਅੱਗੇ ਦੀ