Elige una pista para reproducir
ਕਦੇ ਕੱਖ ਏ ਵੇ, ਕਦੇ ਏਹ ਕਰੋੜ ਏ
ਕਦੇ ਬਹੁਤ ਏ ਤੇ ਕਦੇ ਯਾਰਾ ਥੋੜ ਏ
ਜਾਕੇ ਓਥੇ ਨਾ ਮੈਂ job ਕਰਾਂ ਸੋਹਣੀਏ
ਜਿੱਥੇ ਸਾਰੀ ਏਹ ਭੀੜ ਲੜੀ ਦੌੜ ਏ
ਕਿਹੜਾ ਤਗੜਾ ਤੇ ਕਿਹੜਾ ਕਮਜ਼ੋਰ ਏ
ਕੁਝ ਨਾਲ ਨਈਓ ਜਾਨਾ ਕਿਹੜੀ ਚੋੜ ਏ
ਏਹ limelight ਸਾਰੀ ਫਿੱਕੀ ਲੱਗਦੀ
ਸਾਡੀ source of light ਕੁਝ ਹੋਰ ਏ
ਚੱਕਦੇ ਸੀ ਜਿਹੜੇ ਸਿਰ ਤੇ ਉੰਗਲਾਂ
ਓ ਤਾਂ ਫੜ ਸਾਲੀ ਦਿੱਤੀ ਮੈਂ ਮਰੋੜ ਏ
ਐਸੇ ਲੜਲੇ ਏ ਐਡ ਤੌਰ ਦਿਖਦੀ
ਸਾਨੂੰ time ਨੇ ਇਹ ਕੀਤਾ mentor ਏ
ਕਹਿੰਦੀ ਗਾਹ ਥੋੜਾ ਘੱਟ ਪਾ ਸੋਹਣੇਆ
ਤੈਨੂੰ ਥੋੜੀ humble ਰਹਿਣ ਦੀ ਲੋੜ ਏ
ਦੱਸ ਗੱਡੀ ਕਿਦਾਂ ਕੱਟ ਜੁੱਗੀ ਮਰਜਾਣੀਏ
ਸਾਡੀ ਰੱਬ ਦੇ ਹਥਾਂ ਵਿੱਚ ਡੋਰ ਏ
ਕਿਦਾਂ ਦੱਸਈਏ ਕਿ ਮਾੜੇ ਦਿਨ ਦੇਖੇ ਆਂ ਬਡੇ
ਪਤਾ ਕਿਹੜੇ ਪਿੱਛੇ ਪਏ ਤੇ ਕਿਹੜੇ ਪਿੱਛੇ ਆਂ ਖੜੇ
ਡੀਲਾਂ ਰੱਬ ਨਾਲ ਹੀ ਵਨ-ਆਨ-ਵਨ ਕਰੀ ਬੈਠੇ ਆਂ
ਖਾਲੀ ਬੈਠੇ ਤਾਂ ਦੱਸਾਂਗੇ ਕਿੰਨਾ ਭਾਰੀ ਬੈਠੇ ਆਂ
ਖਾਲੀ ਜੇਬ ਝੋਲੀ ਬੇਸਤੀਆਂ ਆਈਆਂ ਬਹੁਤ ਏ
ਉੱਤੋਂ ਲੋਕਾਂ ਨੇ ਵੀ ਦਿਲਾਂ ਸੇਟੇ ਪਾਈਆਂ ਬਹੁਤ ਏ
ਤਾਂਹੀ ਹੁਣ ਜਾਕੇ ਥੋੜਾ show off ਕਰੀਦਾ
ਕਿਉਂਕਿ ਪਹਿਲਾਂ ਆਪਾਂ ਖਾਮੀਆਂ ਛੁਪਾਈਆਂ ਬਹੁਤ ਏ
ਜਿੰਮੇਵਾਰੀਆਂ ਦਾ ਬੋਝ ਹੋਸ਼ ਖੋਣ ਨਹੀਂ ਦਿੰਦਾ
ਹੱਸਦਾ ਚਿਹਰਾ ਮਾਂ ਦਾ ਰੋਣ ਨਹੀਂ ਦਿੰਦਾ
ਕੜਾ ਬਾਪੂ ਦਾ ਸੋਨੇ ਦਾ ਜਿਹੜਾ ਵੇਚਣਾ ਪਿਆ
ਚੰਗੇ ਕਰਮਾ ਤੇ ਇਥੇ ਕੋਈ loan ਨਹੀਂ ਦਿੰਦਾ
ਮਾਰ ਲੈਣਾ ਖੁਦ ਨੂੰ ਸੀ ਐਨਾ ਕੱਲਾ ਸੀਗਾ ਮੈਂ
ਹੁਣ ਪਤਾ ਲੱਗਾ ਕਿੰਨਾ ਝੱਲਾ ਸੀਗਾ ਮੈਂ
ਥੋੜੀ ਰੌਸ਼ਨੀ ਲਈ ਸੂਰਜ ਵੇਚਣ ਚੱਲਾ ਸੀਗਾ ਮੈਂ
ਫਿਰ ਜ਼ਿੰਦਗੀ ‘ਚ ਆਇਆ ਐਸਾ ਮੋੜ ਏ
ਕਦੇ ਕੱਖ ਏ ਤੇ ਕਦੇ ਇਹ crore ਏ
ਕਦੇ ਬਹੁਤ ਏ ਤੇ ਕਦੇ ਯਾਰਾ ਥੋੜ ਏ
ਜਾਕੇ ਓਥੇ ਨਾ ਮੈਂ job ਕਰਾ ਸੋਹਣੀਏ
ਜਿੱਥੇ ਸਾਰੀ ਏਹ ਭੀੜ ਲੜੀ ਦੌੜ ਏ
ਕਿਹੜਾ ਤਗੜਾ ਤੇ ਕਿਹੜਾ ਕਮਜ਼ੋਰ ਏ
ਕੁਝ ਨਾਲ ਨਈਓ ਜਾਨਾ ਕਿਹੜੀ ਚੋੜ ਏ
ਏਹ limelight ਸਾਰੀ ਫਿੱਕੀ ਲੱਗਦੀ
ਸਾਡੀ source of light ਕੁਝ ਹੋਰ ਏ
ਅੱਖ ਵੀ ਨਹੀਂ ਚੱਕਦਾ ਮੈਂ ਸੋਹਣੀਏ
ਬੇਗਾਨੀ ਨਾਰ ਤੇ ਜੇ ਤੂੰ ਕੀਤਾ ਕਦੇ ਗੋਰ ਏ
ਓਹਨਾ ਹੱਸਕੇ ਮੈਂ ਮਾਫ ਜਿਹਾ ਕੀਤਾ
ਦਿਲ ਜਮਾ ਮੇਰੀ ਮਾਂ ਦੇ ਜਿਹਾ pure ਏ
ਉੱਤੋਂ ਸੁਪਨੇ ‘ਚ ਬਾਪੂ ਆ ਕੇ ਕਹਿ ਗਿਆ
ਓ ਤੂੰ ਖਿੱਚ ਕੱਮ ਤੈਨੂੰ ਕਿਹੜੀ ਲੋੜ ਏ
ਮੇਰੀ source of light ਕੁਝ ਹੋਰ ਏ