Elige una pista para reproducir
ਫੁੱਲਾਂ ਦੇ ਬਾਗ਼ ਵਰਗਾ ਸੋਹਣਾ ਤੇਰਾ ਚਿਹਰਾ ਨੀ
ਦਿਲ ਮੇਰੇ ਦਾ ਇਲਾਜ਼ ਕਰਦੇ ਪਾਇਆ ਇਹਨੂੰ ਘੇਰਾ ਨੀ
ਸਾਦਗੀ ਘੁਟ ਘੁਟ ਕੇ ਭਰਤੀ ਮਸਲਾ ਕਹਿੰਦੇ ਜਾਨੀ ਸੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ
ਮੋਰਾਂ ਕੋਲੋਂ ਤੋਰਾ ਖੋ ਕੇ ਪੋਲੇ ਪੋਲੇ ਆਉਣੀ ਏ
ਗੁੱਡੇ ਰੰਗ ਤੇਰੇ ਸੂਟਾਂ ਵਾਲੇ ਦੱਸ ਕਿਥੋਂ ਬਣਵਾਉਣੀ ਏ
ਦੱਸ ਕਿਥੋਂ ਬਣਵਾਉਣੀ ਏ ਦੱਸ ਕਿਥੋਂ ਬਣਵਾਉਣੀ ਏ
ਦੀਦ ਤੇਰੀ ਜੇ ਨਾ ਹੋਵੇ ਹੋਜੁ ਮੇਰੀ ਹਾਣੀ ਨੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ
ਪਰੀਆਂ ਦੇ ਕਿਸੇ ਦੇਸ਼ੋਂ ਆਈ ਚੰਨ ਵੀ ਲਗਦਾ ਫਿੱਕਾ ਨੀ
ਸਰੋਂ ਦੇ ਫੁੱਲ ਤੇ ਤਾਰੇ ਲਾ ਕੇ ਲਾਵਾਂ ਤੇਰੇ ਟਿੱਕਾ ਨੀ
ਲਾਵਾਂ ਤੇਰੇ ਟਿੱਕਾ ਨੀ ਲਾਵਾਂ ਤੇਰੇ ਟਿੱਕਾ ਨੀ
ਚਿੱਟੇ ਦੰਦ ਨੇ ਮੋਤੀ ਤੇਰੇ ਮੀਠੀ ਬੋਲ ਬਾਣੀ ਨੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ
ਮੇਰੇ ਤੂੰ ਹਿੱਸੇ ਆਈ ਬੜੀ ਮਹਰਬਾਨੀ ਨੀ