Elige una pista para reproducir

Sencillo / Pista
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ...
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ, ਆ-ਆ-ਆ-ਆ
ਵੇ ਗਲ਼ੀ ਵਿੱਚ ਖੜ੍ਹੇ ਵੀਰ ਮੇਰੇ
ਐਦਾਂ ਗੇੜਾ ਨਾ ਤੂੰ ਕੱਟੀਂ, ਨਾ ਤੂੰ ਯਾਰ ਲੈਕੇ ਆਈਂ ਵੇ
ਵੇਖਣਾ ਤਾਂ ਤੈਨੂੰ ਮੈਂ ਵੀ ਚਾਹੁੰਦੀ ਸੀ
ਵੇ ਹੋ ਜਾਏ ਨਾ ਕੋਈ ਪੰਗਾ, ਤਾਂਹੀ ਸੀਗੀ ਘਬਰਾਈ ਵੇ
ਯਾਰ ਲੈਕੇ ਆਈਂ ਵੇ, ਸੀਗੀ ਘਬਰਾਈ ਵੇ
ਜਿੰਦ ਮੇਰੀ ਤੇਰੀ ਹੀ ਤੇ ਮਾਹੀਆ ਵੇ
ਸਾਰਾ ਸਮਾਂ ਤੇਰੇ ਲਈ ਬਟੋਰਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ , ਆ-ਆ-ਆ-ਆ
ਯਾਰ ਬੇਲੀ ਨਾਲ ਸੀ ਬਥੇਰੇ
ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤਾਂ ਤੇਰੀ ਗਲੀ ਆਇਆ ਵੇ
ਵੇਖਣੇ ਦਾ ਚਾਹ ਸੀਗਾ ਤੋੜਿਆ
ਵੇ ਗਲ਼ੀ ਵਿੱਚੋਂ ਮੋੜ ਮੈਨੂੰ ਬੜਾ ਤੜਪਾਇਆ ਵੇ
ਤੇਰੀ ਗਲੀ ਆਇਆ ਵੇ
ਬੜਾ ਤੜਪਾਇਆ ਵੇ
ਓ, ਇਸ਼ਕੇ ਦੀ ਪੀੜ ਬੜੀ ਲੱਗੀ
ਕਾਹਤੋਂ ਸੋਹਣੀਏ ਵੇ ਮੁੱਖ ਸਾਥੋਂ ਮੋੜਿਆ?
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਅਸਾਂ ਤੱਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਅਸਾਂ ਗਲੀ ਵਿੱਚੋ ਮੋੜਿਆ
ਬਾਜਰੇ ਦਾ ਸਿੱਟਾ