Elige una pista para reproducir
ਤੈਨੂੰ ਖੁਦ ਤੋਂ ਵੱਧ ਕੇ ਚਾਹ ਚੁੱਕੇ ਆਂ
ਮਰਣੇ ਦੀ ਹੱਦ ਤੱਕ ਆ ਚੁੱਕੇ ਆਂ
ਹੁਣ ਫਿਰ ਖਿਡਣੇ ਤੋਂ ਡਰਦਾ ਮੈਂ
ਐਸ ਕਦਰ ਮੁਰਝਾ ਚੁੱਕੇ ਆਂ
ਰੱਬ ਨੂੰ ਗਿਰਵੀ ਹਰ ਸਾਹ ਕੀਤਾ
ਦੱਸ ਐਸਾ ਕੀ ਮੈਂ ਗੁਨਾਹ ਕੀਤਾ
ਕਿਉਂ ਰੋਜ਼ ਰੋਜ਼ ਮਰਦਾ
ਅਲਹ ਮੇਰੇ ਰੱਖ ਲੈ ਪਰਦਾ
ਮਰਜਾ ਕੱਲਾ ਨਾ ਤਾਂ ਡਰਦਾ
ਤੂੰ ਛੱਡਿਆ ਕੁਝ ਕਰ ਪਾਇਆ ਨਾ ਨੀ
ਮੈਂ ਰੋੰਦਾ ਨਾ ਤੇ ਕੀ ਕਰਦਾ
ਮੈਂ ਰੋੰਦਾ ਨਾ ਤੇ ਕੀ ਕਰਦਾ ਆ
ਅੱਕ ਚੁੱਕਿਆ ਤੁੱਟ ਤੁੱਟ ਕੇ ਮੈਂ
ਰੋ ਰਿਹਾ ਫੁੱਟ ਫੁੱਟ ਕੇ ਮੈਂ
ਤੈਨੂੰ ਤਾਂ ਕੋਈ ਫਰਕ ਨਹੀਂ
ਕਿਉਂ ਜੀ ਰਿਹਾ ਘੁੱਟ ਘੁੱਟ ਕੇ ਮੈਂ
ਜਿੰਦਾ ਮਰਦਾ ਨਾ ਕੀ ਕਰਦਾ
ਦੁਨੀਆ ਜਿੱਤ ਲਈ ਤੇਤੋਂ ਹਰਦਾ ਆ
ਅਲਹ ਮੇਰੇ ਰੱਖ ਲੈ ਪਰਦਾ
ਮਰਜਾ ਕੱਲਾ ਨਾ ਤਾਂ ਡਰਦਾ
ਤੂੰ ਛੱਡਿਆ ਕੁਝ ਕਰ ਪਾਇਆ ਨਾ ਨੀ
ਮੈਂ ਰੋੰਦਾ ਨਾ ਤੇ ਕੀ ਕਰਦਾ
ਮੈਂ ਰੋੰਦਾ ਨਾ ਤੇ ਕੀ ਕਰਦਾ ਆ
ਦਿਲੋਂ ਕੱਢ ਓ ਸਕਦੇ ਨੇ
ਜੜੋਂ ਵੱਡੇ ਹੋ ਸਕਦੇ ਨੇ
ਏਹੇ ਸੋਹਣੇ ਲੋਕ ਵੀ ਤਾਂ
ਕਿਸੇ ਦੇ ਛੱਡੇ ਹੋ ਸਕਦੇ ਨੇ
ਏਹੇ ਹੱਸਦਾ ਚਹੇਰਾ ਨੀ
ਦੁਖ ਨਾ ਦਸ ਦਾ ਚੇਹਰਾ ਨੀ
ਲੱਗੇ ਨੀਂਦ ਚੋਂ ਉਠ ਗਿਆ
ਮੈਂ ਸੁਪਨਾ ਸੀ ਤੇਰਾ ਮੇਰਾ ਨੀ
ਨੀ ਮੈਂ ਕਿਹਦਾ ਕਿਹਦਾ ਹੋਈ ਜਾਵਾਂ
ਬੈਠਾ ਤੇਰੇ ਪਿੱਛੇ ਰੋਈ ਜਾਵਾਂ
ਮੇਰਾ ਕੇਹੜਾ ਜੀ ਕਰਦਾ ਆ
ਅਲਹ ਮੇਰੇ ਰੱਖ ਲੈ ਪਰਦਾ
ਮਰਜਾ ਕੱਲਾ ਨਾ ਤਾਂ ਡਰਦਾ
ਤੂੰ ਛੱਡਿਆ ਕੁਝ ਕਰ ਪਾਇਆ ਨਾ ਨੀ
ਮੈਂ ਰੋੰਦਾ ਨਾ ਤੇ ਕੀ ਕਰਦਾ
ਮੈਂ ਰੋੰਦਾ ਨਾ ਤੇ ਕੀ ਕਰਦਾ ਆ