Elige una pista para reproducir
ਗੇੜਾ ਮਾਰਕੇ ਤੇ ਦੇਖੀ ਤੇਰਾ ਜੀ ਲੱਗੂਗਾ
ਘਾਟੇ ਵਾਦੇ ਚੱਲੀ ਜਾਂਦੇ ਤੇਰਾ ਕੀ ਲੱਗੂਗਾ
ਮੇਰੇ ਪਿੰਡ ਵਾਲੀ ਬੱਸ ਸ਼ੀਸ਼ੇ ਖੋਲਕੇ ਤੂੰ ਬੈਹਜੀ
ਤੇਰਾ ਕੁੱਲ ਹੀ ਕਿਰਾਇਆ ਕੁੜੇ ਵੀਹ ਲੱਗੂਗਾ
ਚੰਗੇਆ ਦੇ ਉੱਤੇ ਜਾਨ ਵਾਰ ਦਿੰਦੇ ਆ
ਐਥੇ ਮਾੜੇਆ ਦੀ ਮੰਗੀ ਜਾਂਦੀ ਖੈਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਟੈਨਸ਼ਨਾ ਮੁਕਾ ਦੇਵਾਂਗੇ ਬੇਬੇ ਨੂੰ ਮਿਲਾ ਦੇਵਾਂਗੇ
ਸੈਰ ਕਰਵਾ ਦੇਵਾਂਗੇ ਖੇਤਾਂ ਦੀ ਕੁੜੇ
ਮੋਟਰਾਂ ਦਾ ਪਾਣੀ ਵੇਖੀ ਪਿੰਡਾਂ ਦੀ ਕਹਾਣੀ ਵੇਖੀ
ਰਹਿਣਾ ਕੁਝ ਸ਼ਹਿਰ ਵਾਲਾ ਚੇਤਾ ਨਹੀਂ ਕੁੜੇ
ਸਾਨੂੰ ਕਿਹੜਾ ਚੰਡੀਗੜ੍ਹ ਬਾਰੇ ਨਹੀਂ ਪਤਾ
ਬਸ ਮੋਟਰਾਂ ਤੇ ਲੱਗੀ ਰਹਿੰਦੀ ਰੇਡ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਸਾਜਰੇ ਹੀ ਉੱਠ ਪੈਂਦੇ ਕੰਮਾਂ ਵੱਲ ਟੁੱਟ ਪੈਂਦੇ
ਦੱਸ ਫਿਰ ਦੁੱਖ ਕਹਿੰਦੇ ਕਿਹੜੀ ਚੀਜ਼ ਨੂੰ
ਪੱਲੀਆਂ ਤੇ ਦਾਤੀਆਂ ਨੂੰ ਕਲਮਾ ਤੇ ਕਾਪੀਆਂ ਨੂੰ
ਜਾਂਦੀ ਨਹੀਂ ਦੱਸ ਐਥੇ ਕਿਹੜੀ ਚੀਜ਼ ਨੂੰ
ਤੜਕੇ ਹੀ ਬਾਬਾ ਸਾਨੂੰ ਉਠਾ ਦਿੰਦਾ ਐ
ਪਿੱਛੋਂ ਹਾਕਾ ਮਾਰਦੀ ਦੁਪਹਿਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਓ ਘਰੇ ਜੇ ਨਾ ਮਿਲੇ ਤੰ ਫਿਰ ਖੇਤ ਹੋਵੰਗੇ
ਨੀ ਵੇਖੀ ਫੋਰਡ ਉੱਤੇ ਟੱਪ ਉੱਚੀ ਵੱਜਦੀ ਰਹੂ
ਬਹੁਤ ਗਏ ਬਹੁਤ ਆਉਣੇ ਓਹੋ ਗਾਣੇ ਨਾ ਥਿਓਣੇ
ਸੱਚੀ ਬਿੰਦ ਰੱਖੀ ਏਦੀ ਗੱਲ ਅੱਡ ਹੀ ਰਹੂ
ਚਾਹ ਪੀਕੇ ਵੇਖੀ ਗੁਰਨੂਰ ਨਾਕੇ ਤੇ
ਤੇਰਾ ਕੌਫੀਆਂ ਨਾਲ ਪੱਕਾ ਪੈਜੂ ਵੈਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
ਸਾਡੇ ਪਿੰਡ ਹਾਸੇ ਨਹੀਂਓ ਮੁੱਲ ਵਿਕਦੇ
ਲੈ ਜੀ ਜਿੰਨੇ ਲੈ ਕੇ ਜਾਣੇ ਸ਼ਹਿਰ ਗੋਰੀਏ
Guri Nimana play this beat