Elige una pista para reproducir
Tren D
ਰੱਤ ਤੋ ਗੂੜੇ ਡੱਬੀ ਚਾਦਰੇ ਕੁੜਤੇ ਬੱਦਲੋ ਫਿੱਕੇ
ਨੇਜੇ ਵਰਗੀ ਧੋਣ ਤੇ ਲਿਸ਼ਕਣ ਖਾਲਸਾ ਰਾਜ ਦੇ ਸਿੱਕੇ
ਪਾਣੀ ਪੱਤੀ ਅੱਖ ਬਲੋਰੀ ਪਲਕਾ ਕਾਲਸ ਟਿੱਕੇ
ਭੁੱਲ ਜਾਵੇਂਗੀ ਇਸ਼ਕ ਦੀ ਪੈਂਤੀ ਪੜ ਆਸ਼ਕ ਦੇ ਚਿੱਠੇ
ਹੋ ਮੁੜਕੇ ਮਿਲਣਾ ਮਿਲਣਾ ਈ ਕਰਦਾ
ਮਿਲਕੇ ਜਾਂਦਾ ਜਿਹੜਾ
ਹੋ ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਰੂਹ ਟਿੱਬਿਆ ਦੇ ਰੇਤੇ ਵਰਗੀ ਤੰਨ ਕਾਹੀ ਦਾ ਫੰਬਾ
ਬਣਤਰ ਜੱਟ ਦੀ ਟਾਲੀ ਜੇਸੀ ਨੈਣ ਨਕਸ਼ ਜਿਉ ਰੰਬਾ
ਨਿਸਰੀ ਸਰੋ ਤੋ ਸੋਹਣਾ ਚੋਬਰ ਕੱਦ ਜੰਤਰ ਦਾ ਡੰਡਾ
ਪਿਲਕਣ ਥੱਲੇ ਕੁੱਟਦਾ ਬੇਗੀਆ ਡਾਹ ਕੇ ਵਾਨ ਦਾ ਮੰਜਾ
ਬੀਰਬਲ ਵਰਗੀ ਏ ਮੱਤ ਪੱਟੂ ਦੀ
ਦਿਲ ਤੋ ਖੁੱਲਾ ਵਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਪ੍ਰਬਰੌਲੀਏ ਪੀਰਾ ਅੱਗੇ ਵਾਹਿਦ ਤੇਨੂੰ ਮੰਗਾ
ਸੁੱਚੇ ਹੱਥੀ ਪਾਵਾ ਤੇਰੇ ਰੰਗ ਅਨਾਰੀ ਵੰਗਾਂ
ਤੂੰ ਖਬ ਖਬ ਕਰਦੀ ਚੜੇ ਚੁਬਾਰੇ ਹੋ ਮੈ ਫਿਰਨੀ ਤੋ ਲੰਗਾ
ਹੋ ਤੈਨੂੰ ਆਵਨ ਮੋਹ ਤੇ ਹੰਜੂ ਮੈ ਯਾਦਾ ਵਿੱਚ ਖੰਗਾ
ਅਜਲਾ ਤੀਕਰ ਵਸਦਾ ਹੋਜੇ ਤੇਰਾ ਚੁੱਲ੍ਹਾ ਚੌਂਕਾ
ਹੋ ਤਲੀ ਤੇਰੀ ਤੇ ਧਰ ਕੇ ਖਾਵਾ ਨੀ ਮਖਣੀ ਖੰਡ ਪਰੋਠਾ
ਕੁਲ ਖਲਕਤ ਦੀ ਲਈ ਤਲਾਸ਼ੀ ਸਾਥੋ ਸ਼ੌਂਕੀ ਕਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ ਤੁਰਦਾ ਖਾ ਖਾ ਗੇੜਾ
ਨਿਰਗਿਸ ਫੁੱਲ ਦੀ ਭੈਣ ਚਚੇਰੀ ਪੰਜ ਫੂਲ ਜਿਉ ਰਾਣੀ
ਹੋ ਪਾਕ ਮੁਹੱਬਤ ਗਟ ਗਟ ਪੀਜੂ ਹੋ ਚੋਬਰ ਨਜਰਾ ਥਾਣੀ
ਖਵਾਜੇ ਪੀਰ ਤੋ ਮੰਗਾ ਤੈਨੂੰ ਭਰਕੇ ਚੂਲੀ ਪਾਣੀ
ਹੋ ਮਣਕਾ ਇਸ ਮਲੂਕ ਨੂੰ ਪਾਕੇ ਕਾਮਲ ਮੈਰੀ ਕਹਾਣੀ
ਤੇਰਾ ਹੁਸਨ ਜਿਉ ਲਾਲੀ ਜੈਸਾ ਮੈ ਰੁੜ੍ਹੇ ਦਾ ਹਾਣੀ
ਹੋ Jang Dhillon ਨੇ ਰਿੜਕੇ ਅੱਖਰ ਬਣਗੀ ਕਲਮ ਮਧਾਨੀ
ਸਤਲੁਜ ਕੰਢੇ ਟਿੱਬਿਆ ਦੇ ਵਿੱਚ ਪਿੰਡ ਭੜੇਨ ਏ ਡੇਰਾ