Elige una pista para reproducir
ਪਿਛਲੇ ਜਨਮ 'ਚ ਮੋਤੀ ਪੁੰਨ ਮੈਂ ਕੀਤੇ ਹੋਣੇ ਆਂ
ਮੈਨੂੰ ਇੰਜ ਲੱਗਦਾ ਐ, ਨਾਲ਼ ਤੇਰੇ ਦਿਨ ਬੀਤੇ ਹੋਣੇ ਆਂ
ਪਿਛਲੇ ਜਨਮ 'ਚ ਮੋਤੀ ਪੁੰਨ ਮੈਂ ਕੀਤੇ ਹੋਣੇ ਆਂ
ਮੈਨੂੰ ਇੰਜ ਲੱਗਦਾ ਐ, ਨਾਲ਼ ਤੇਰੇ ਦਿਨ ਬੀਤੇ ਹੋਣੇ ਆਂ
ਹੁੰਦੀ ਉਦਾਸੀ ਜਦ ਕਿਧਰੇ ਵੀ ਸ਼ੀਸ਼ਾ ਤੱਕਦਾ ਮੈਂ
ਤੈਨੂੰ ਦੇਖ ਕੇ ਚਿੱਟਾ ਚੰਨ ਵੀ ਤਾਂ ਸ਼ਰਮਾ ਹੀ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰਿਆਂ ਕਰਮਾਂ 'ਚ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਮੈਨੂੰ ਲੱਗਦਾ, ਕੁਦਰਤ ਗੱਲਾਂ ਤੇਰੀਆਂ ਕਰਦੀ ਹੋਣੀ ਆਂ
ਤੇਰਾ ਪਰੀਆਂ ਦੀ ਰਾਣੀ ਵੀ ਪਾਣੀ ਭਰਦੀ ਹੋਣੀ ਆਂ
ਮੈਨੂੰ ਲੱਗਦਾ, ਕੁਦਰਤ ਗੱਲਾਂ ਤੇਰੀਆਂ ਕਰਦੀ ਹੋਣੀ ਆਂ
ਤੇਰਾ ਪਰੀਆਂ ਦੀ ਰਾਣੀ ਵੀ ਪਾਣੀ ਭਰਦੀ ਹੋਣੀ ਆਂ
ਮੈਨੂੰ ਬਿਨਾਂ ਬੇਬੇ ਤੋਂ "ਸੋਹਣਾ" ਅੱਜ ਤਾਂਈ ਕਿਸੇ ਨੇ ਆਖਿਆ ਨਾ
ਮੇਰਾ ਰੰਗ ਸਾਂਵਲਾ ਫ਼ਰਕ ਸਾਡੇ ਵਿੱਚ ਪਾ ਹੀ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰਿਆਂ ਕਰਮਾਂ 'ਚ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਸੂਰਤ-ਸੀਰਤ ਉੱਤੇ ਰੌਣਕ ਚੰਗੇ ਵਿਚਾਰਾਂ ਦੀ
ਤੇਰੇ ਬੋਲਾਂ ਵਿੱਚੋਂ ਪੈਂਦੀ ਐ ਨੀ ਝਲ਼ਕ ਪਿਆਰਾਂ ਦੀ
ਸੂਰਤ-ਸੀਰਤ ਉੱਤੇ ਰੌਣਕ ਚੰਗੇ ਵਿਚਾਰਾਂ ਦੀ
ਤੇਰੇ ਬੋਲਾਂ ਵਿੱਚੋਂ ਪੈਂਦੀ ਐ ਨੀ ਝਲ਼ਕ ਪਿਆਰਾਂ ਦੀ
ਮੈਂ ਸ਼ਬਦਾਂ ਨੂੰ ਰੋਕਾਂ, ਕਿਧਰੇ ਨਜਰ ਨਾ ਲੱਗ ਜਾਵੇ
ਦਿਲ ਪਰ ਕਮਲ਼ਾ, ਗੀਤ ਤੇਰੇ ਹੀ ਗਾਈ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰਿਆਂ ਕਰਮਾਂ 'ਚ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਤਾਜ ਮਹਿਲ ਤੋਂ ਸੋਹਣੇ ਨੇ ਤੇਰੀ ਪੱਗ ਦੇ ਪੇਚ, ਚੰਨਾ
ਸ਼ੁਕਰ ਰੱਬ ਦਾ, ਆ ਗਏ ਨੇ ਉਹ ਕੁੜੀ ਦੇ ਮੇਚ, ਚੰਨਾ
ਤਾਜ ਮਹਿਲ ਤੋਂ ਸੋਹਣੇ ਨੇ ਤੇਰੀ ਪੱਗ ਦੇ ਪੇਚ, ਚੰਨਾ
ਸ਼ੁਕਰ ਰੱਬ ਦਾ, ਆ ਗਏ ਨੇ ਉਹ ਕੁੜੀ ਦੇ ਮੇਚ, ਚੰਨਾ
ਸ਼ਹਿਰ ਤੇਰੇ ਵਿੱਚ ਹੁੰਦੀਆਂ ਗੱਲਾਂ bullet train ਦੀਆਂ
Ittanwali, ਪਿੰਡ ਨੂੰ ਕੱਚਾ ਰਾਹ ਹੀ ਜਾਂਦਾ ਐ
ਤੂੰ ਐਨਾ ਸੋਹਣਾ ਲਿਖਤਾ ਰੱਬ ਨੇ ਮੇਰਿਆਂ ਲੇਖਾਂ 'ਚ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ
ਸ਼ਬਦ ਹੈਰਾਨੀ ਵਾਲ਼ਾ ਮੰਨ ਵਿੱਚ ਆ ਹੀ ਜਾਂਦਾ ਐ