Elige una pista para reproducir
ਮੈਨੂੰ ਸੋਹਣੀ ਲੱਗਦੀ ਏ
ਹੱਦੋਂ ਵੱਧ ਕੇ ਪਤਲੀਏ ਨਾਰੇ
ਤੇਰੇ ਕਾਤਲ ਨਖਰੇ ਨੇ
ਗੱਭਰੂ ਕਈ ਸੂਲੀ ‘ਤੇ ਚਾੜੇ
ਕਿਹੜੇ ਸ਼ਹਿਰ ਤੋਂ ਆਈ ਏ
ਸਾਰੇ ਪੁੱਛਦੇ ਤੇਰੇ ਬਾਰੇ
ਤੇਰੀ ਚੜ੍ਹਦੀ ਜਵਾਨੀ ਨੇ
ਲੁੱਟਿਆ ਚੈਨ ਮੇਰਾ ਮੁਟਿਆਰੇ
ਤੇਰੀ ਅੱਖ ਮਸਤਾਨੀ ਨੇ
ਗੱਭਰੂ ਡੰਗ ਦਿੱਤੇ ਨੇ ਸਾਰੇ
ਤੇਰੀ ਚੜ੍ਹਦੀ ਜਵਾਨੀ ਨੇ
ਲੁੱਟਿਆ ਚੈਨ ਮੇਰਾ ਮੁਟਿਆਰੇ
ਲਾਲ ਬੁੱਲੀਆਂ ‘ਤੇ ਤਿਲ ਕਾਲੇ ਰੰਗ ਦਾ
ਗੋਰਾ ਮੁੱਖੜਾ ਨੀ ਜਾਨ ਮੰਗਦਾ
ਉਖਾਂ ਬਿੱਲੀਆਂ ‘ਚ ਸੁਰਮਾ ਏ ਫੱਬਦਾ
ਜਿਹੜਾ ਜਾਨ ਸਾਡੀ ਸੂਲੀ ਟੰਗਦਾ
ਲਾਲ ਬੁੱਲੀਆਂ ‘ਤੇ ਤਿਲ ਕਾਲੇ ਰੰਗ ਦਾ
ਗੋਰਾ ਮੁੱਖੜਾ ਨੀ ਜਾਨ ਮੰਗਦਾ
ਉਖਾਂ ਬਿੱਲੀਆਂ ‘ਚ ਸੁਰਮਾ ਏ ਫੱਬਦਾ
ਜਿਹੜਾ ਜਾਨ ਸਾਡੀ ਸੂਲੀ ਟੰਗਦਾ
ਤੇਰਾ ਕੋਕਾ ਚਮਕੇ ਨੀ ਅੱਖਾਂ ‘ਚ ਰੜਕੇ ਨੀ
ਤੇਰਾ ਕੋਕਾ ਚਮਕੇ ਨੀ ਜਿਹੜਾ ਰੋਜ਼ ਮਾਰੇ ਲਿਸ਼ਕਾਰੇ
ਤੇਰੀ ਚੜ੍ਹਦੀ ਜਵਾਨੀ ਨੇ ਲੁੱਟਿਆ ਚੈਨ ਮੇਰਾ ਮੁਟਿਆਰੇ
ਤੇਰੀ ਅੱਖ ਮਸਤਾਨੀ ਨੇ ਗੱਭਰੂ ਡੰਗ ਦਿੱਤੇ ਨੇ ਸਾਰੇ
ਤੇਰੀ ਚੜ੍ਹਦੀ ਜਵਾਨੀ ਨੇ ਲੁੱਟਿਆ ਚੈਨ ਮੇਰਾ ਮੁਟਿਆਰੇ
ਆਰੀ ਆਰੀ ਆਰੀ ਆਰੀ ਆਰੀ ਆਰੀ
ਰੂਪ ਤੇਰਾ ਚੰਦ ਵਰਗਾ ਰੂਪ ਤੇਰਾ ਚੰਦ ਵਰਗਾ
ਮੈਨੂੰ ਲੱਗਦੀ ਜਾਨ ਤੋਂ ਪਿਆਰੀ ਰੂਪ ਤੇਰਾ ਚੰਦ ਵਰਗਾ
ਮੈਨੂੰ ਲੱਗਦੀ ਜਾਨ ਤੋਂ ਪਿਆਰੀ
ਤੇਰਾ ਸੋਹਣੀਏ ਨੀ ਚੋਰੀ ਚੋਰੀ ਤੱਕਣਾ
ਤੇਰਾ ਹੱਸਾ ਮੇਰੀ ਜਾਨ ਕੱਢਦਾ
ਮੇਰਾ ਤੇਰੇ ਬਿਨਾ ਦਿਲ ਨਾਹਿਓਂ ਲੱਗਦਾ
ਤੇਰੇ ਬਿਨਾ ਮੇਰਾ ਨਾਹਿਓਂ ਸਰਦਾ
ਤੇਰਾ ਸੋਹਣੀਏ ਨੀ ਚੋਰੀ ਚੋਰੀ ਤੱਕਣਾ
ਤੇਰਾ ਹੱਸਾ ਮੇਰੀ ਜਾਨ ਕੱਢਦਾ
ਮੇਰਾ ਤੇਰੇ ਬਿਨਾ ਦਿਲ ਨਾਹਿਓਂ ਲੱਗਦਾ
ਤੇਰੇ ਬਿਨਾ ਮੇਰਾ ਨਾਹਿਓਂ ਸਰਦਾ
ਮੁੰਡੇ ਆਸ਼ਿਕ ਹੋ ਗਏ ਨੇ
ਗੱਲਾਂ ਵਿੱਚ ਖੋ ਗਏ ਨੇ
ਮੁੰਡੇ ਆਸ਼ਿਕ ਹੋ ਗਏ ਨੇ
ਤੇਰੀ ਤੋਰ ਵੇਖ ਕੇ ਨਾਰੇ
ਤੇਰੀ ਚੜ੍ਹਦੀ ਜਵਾਨੀ ਨੇ
ਲੁੱਟਿਆ ਚੈਨ ਮੇਰਾ ਮੁਟਿਆਰੇ
ਤੇਰੀ ਅੱਖ ਮਸਤਾਨੀ ਨੇ
ਗੱਭਰੂ ਡੰਗ ਦਿੱਤੇ ਨੇ ਸਾਰੇ
ਤੇਰੀ ਚੜ੍ਹਦੀ ਜਵਾਨੀ ਨੇ