Elige una pista para reproducir
ਹਾਂ ਆ ਆ ਆ
ਪਾਣੀ ਰਾਵੀ ਤੇ ਚਿਨਾਬ ਵਾਲੇ ਵਗਦੇ
ਸਾਨੂੰ ਚੰਗੇ ਵੇ ਮਿਜਾਜ ਤੇਰੇ ਲਗਦੇ
ਭੌਰੇ ਚੁੰਮਦੇ ਨੇ ਆਉਣ ਕੇ ਗੁਲਾਬਾਂ ਨੂੰ
ਵੇ ਤੂੰ ਕੱਚੀ ਨੀਂਦ ਤੋੜਿਆ ਏ ਖ਼ਵਾਬਾਂ ਨੂੰ
ਵੇ ਤੂੰ ਕੱਚੀ ਨੀਂਦ ਤੋੜਿਆ ਏ ਖ਼ਵਾਬਾਂ ਨੂੰ
ਸੁਨੇਹਾ ਸਾਡੇ ਹਥ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਦਿਲ ਦੇ ਤਖ਼ਤ ਬਿਠਾਇਆ ਮੈਨੂੰ ਤੂੰ ਅੜੀਆਂ
ਹਰ ਜਨਮ ਮਿਲਣ ਦਾ ਵਾਦਾ ਕਰਿਆ ਤੂੰ ਅੜੀਆਂ
ਮੁੱਠੀ ਦੇ ਵਿਚ ਚੰਨ ਸਿਤਾਰੇ ਧਰ ਦਿੰਣਾ ਏ
ਝੋਲੀ ਮੇਰੀ ਹੱਸਿਆਂ ਦੇ ਨਾਲ ਭਰ ਦਿੰਣਾ ਏ
ਸਾਡੇ ਨਿਕੜੇ ਮਲੂਕ-ਦੇ ਜੇ ਖ਼ਵਾਬਾਂ ਦੇ
ਤੂੰ ਸਿਰ ਉੱਤੇ ਛੱਤ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਤੂੰ ਦਿਲ ਦੇਹਲੀਜ਼ 'ਤੇ ਦਸਤਕ ਦਿੱਤੀ ਏ
ਅਸੀਂ ਤੇਰੇ ਅੱਗੇ ਹਰ ਕੇ ਦੁਨੀਆ ਜਿੱਤੀ ਏ
ਤੇਰਾ ਹੱਥ ਫੜ ਭਾਗਾਂ ਵਾਲੀ ਹੋ ਗਈ ਮੈਂ
ਤੇਰੇ ਇਸ਼ਕ 'ਚ ਪਾਗਲ ਵਾਗਲ ਹੋ ਗਈ ਮੈਂ
ਮਿੱਠਿਆਂ ਸ਼ਹਦ ਵਰਗੀਆਂ ਗੱਲਾਂ ਨੂੰ ਤੂੰ
ਅੱਖਰਾਂ 'ਚ ਰੱਖ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ
ਵੇ ਤੂੰ ਲੱਭ ਕੇ ਦਿਲਾਂ ਦੇ ਸਿਰ ਨਾ ਵੇ
ਮੁਹੱਬਤਾਂ ਦੇ ਖ਼ਤ ਦੇ ਗਏ-ਓ