ਫਿੱਕੇ ਪੈਂਦੇ ਲਫ਼ਜ਼ੋ ਅਲਫ਼ਾਜ਼
ਤੇ ਫਿੱਕੇ ਪੈਂਦੇ ਛੰਦ
ਤਾਰੀਖ਼ ਏ ਦੁਨੀਆ ਵਿੱਚ ਮੁਖ਼ਤਲਿਫ਼
ਦਾਸਤਾਨ-ਏ-ਸਿਰਹਿੰਦ
ਖੜੇ ਸੀ ਡੱਟੇ ਕੋਈ ਸ਼ਿਕਨ ਨਾ ਮੱਥੇ
ਭਾਵੇਂ ਉਮਰਾਂ ਸੀ ਛੋਟੀਆਂ, ਇਮਾਨ ਦੇ ਪੱਕੇ
ਪਾਉਂਦੇ ਨੇ ਪੂਰੇ ਸਿੰਘ ਗੋਬਿੰਦ ਦੇ ਸੂਰੇ
ਜਜ਼ਬਿਆਂ ਦੇ ਸਾਹਵੇਂ ਕੀ ਕਰਣਗੇ ਤੀਰੋ ਤੂਫ਼ਣ
ਦਾਸਤਾਨ-ਏ-ਸਿਰਹਿੰਦ (ਓ ਓ ਓ)
ਦਾਸਤਾਨ-ਏ-ਸਿਰਹਿੰਦ
ਦਾਸਤਾਨ-ਏ-ਸਿਰਹਿੰਦ (ਓ ਓ ਓ)
ਦਾਸਤਾਨ-ਏ-ਸਿਰਹਿੰਦ
ਗਵਾਹ ਨੇ ਨੀਹਾਂ ਪਾਈਆਂ ਜੋ ਲੀਹਾਂ
ਹੌਂਸਲੇ ਨੇ ਕਿਆਮਤ ਬਰਾਬਰ ਸੀਹਾਂ
ਬਰਾਬਰ ਸੀਹਾਂ
ਗਵਾਹ ਨੇ ਨੀਹਾਂ ਪਾਈਆਂ ਜੋ ਲੀਹਾਂ
ਹੌਂਸਲੇ ਨੇ ਕਿਆਮਤ ਬਰਾਬਰ ਸੀਹਾਂ
ਹਾਂ, ਛੱਡ ਦੇ ਜੈਕਾਰੇ, ਸਿੱਧਕੋ ਨਾ ਹਾਰੇ
ਸ਼ਗਨਾਂ ਨਾਲ ਤੋਰੇ , ਦਾਦੀ ਨੇ ਪਿਆਰੇ
ਖੜੇ ਮੁਸਕਰਾਉਂਦੇ ਲਾੜੀ ਮੌਤ ਦੇ ਸੰਤ
ਦਾਸਤਾਨ-ਏ-ਸਿਰਹਿੰਦ (ਓ ਓ ਓ)
ਦਾਸਤਾਨ-ਏ-ਸਿਰਹਿੰਦ
ਦਾਸਤਾਨ-ਏ-ਸਿਰਹਿੰਦ (ਓ ਓ ਓ)
ਦਾਸਤਾਨ-ਏ-ਸਿਰਹਿੰਦ