Elige una pista para reproducir

Sencillo / Pista
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ
ਵੇ ਸੁੱਤੀ ਪਈ ਨੂੰ
ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ
ਮੈਂ ਪਤਲੀ ਪਤੰਗ ਵਰਗੀ ਚੰਨ ਵੇ
ਚੰਨ ਵੇ
ਵੇ ਵਿਸਕੀ ਦੇ
ਵੇ ਵਿਸਕੀ ਦੇ ਪੈਗ ਵਰਗੀ ਮੈਂ ਤੇਰੀ ਰੰਨ ਵੇ
ਤੈਨੂੰ ਮੁੱਲ ਦੇ ਬਦਾਮ ਪਿਲਾਏ
ਨੀ ਤੈਨੂੰ ਮੁੱਲ ਦੇ
ਨੀ ਜਿੰਨਾ ਮੁੱਲ ਦੇ ਬਦਾਮ ਪਿਲਾਏ
ਓ ਅੱਧੀ ਰਾਤੋਂ ਬਾਦ ਸੌਣ ਗੇ
ਨੀ ਰਾਣੀਏ
ਰਾਣੀਏ ਮੁਖੜੇ ਤੋਂ ਕੁੰਢ ਚੱਕਦੇ ਨੀ ਡੁਬਜਾਣੀਏ
ਤੇਰੀ ਮਾਂ ਨੂੰ ਉਲਾਭਾ ਦੇਣਾ
ਵੇ ਤੇਰੀ ਮਾਂ ਨੂੰ
ਤੇਰੀ ਮਾਂ ਨੂੰ ਉਲਾਭਾ ਦੇਣਾ ਕੇ ਕਿਵੇਂ ਤੂੰ ਬਣਾਈਆ ਜੋੜੀਆਂ
ਜੋੜੀਆਂ
ਨੀ ਕਾਲੇ ਰੰਗ ਪੁੱਤਰਾਂ ਦੇ ਤੇ ਨੂੰਹਾਂ ਗੋਰੀਆਂ
ਮੁੰਡਾ ਜੰਮੇ ਗੀ ਦਹੀ ਦੇ ਫੁੱਟ ਵਰਗਾ
ਨੀ ਮੁੰਡਾ ਜੰਮੇ ਗੀ
ਮੁੰਡਾ ਜੰਮੇ ਗੀ ਦਹੀ ਦੇ ਫੁੱਟ ਵਰਗਾ
ਤੇ ਕੱਚਾ ਦੁੱਧ ਪੀ ਲੀ ਉੱਠ ਕੇ ਤੜਕੇ
ਤੜਕੇ
ਓ ਰੱਬ ਕੋਲੋਂ ਸੁੱਖ ਸੁੱਖੀਏ ਨੀ ਦੋਨੋ ਤੜਕੇ
ਕੂਹਣੀ ਮਾਰ ਕੇ ਭੇੜ ਗਈ ਤਖਤੇ
ਵੇ ਕੂਹਣੀ ਮਾਰ ਕੇ
ਕੂਹਣੀ ਮਾਰ ਕੇ ਭੇੜ ਗਈ ਤਖਤੇ
ਵੇ ਨਿੱਕੀ ਜੋ ਨਨਾਣ ਮੱਛਰੀ ਭੱਜ ਗਈ
ਭੱਜ ਗਈ
ਵੇ ਰੋਕਿਆ ਬਥੇਰਾ ਚੰਦਰੀ ਵੇ ਕੱਲੀ ਛੱਡ ਗਈ
ਓ ਪੱਕੀ ਗੋਲੀ ਦਾ ਖੜਾਕਾ ਸੁਣਦਾ
ਓ ਪੱਕੀ ਗੋਲੀ ਦਾ
ਪੱਕੀ ਗੋਲੀ ਦਾ ਖੜਾਕਾ ਸੁਣਦਾ ਤੇ ਠੇਕੇ ਤੇ ਬੰਦੂਕ ਚੱਲਗੀ ਨਾਰੀਏ
ਨਾਰੀਏ ਨੀ ਅੰਦਰੋ ਫੜਾ ਦੇ ਨਾਗਣੀ ਤੇ ਬੰਦਾ ਮਾਰੀਏ
ਮੇਰੀ ਮਾਂ ਦਾ ਸੁਨੇਹਾ ਸੁਣ ਲਾ
ਵੇ ਮੇਰੀ ਮਾਂ ਦਾ
ਮੇਰੀ ਮਾਂ ਦਾ ਸੁਨੇਹਾ ਸੁਣ ਲਾ ਮੁੰਡੇ ਨੂੰ ਕਹਿੰਦੀ
ਮੁੰਡੇ ਨੂੰ ਕਹਿੰਦੀ ਨਰਮ ਕੁੜੀ ਮੈਂ ਮੱਖਣਾ
ਮੱਖਣਾ ਵੇ ਨਿੱਤ ਦੀ ਸ਼ਰਾਬ ਛੱਡਦੇ ਜੇ ਮੈਨੂੰ ਰੱਖਣਾ
ਮੇਰੇ ਨਾ ਨੂੰ ਸਲਾਮੀ ਪੈਂਦੀ
ਨੀ ਮੇਰੇ ਨਾ ਨੂੰ
ਮੇਰੇ ਨਾ ਨੂੰ ਸਲਾਮੀ ਪੈਂਦੀ ਤੂੰ ਵੱਸ ਜੇ ਗੀ ਅੜਬਾ ਦੇ ਜੱਟੀਏ
ਜੱਟੀਏ ਨੀ ਮੇਰਾ ਕਿਹੜਾ ਜੀ ਕਰਦਾ ਨੀ ਘਰ ਪੱਟੀਏ