Elige una pista para reproducir
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਮਨ-ਮੰਦਰ ਵਿੱਚ ਸਿਆਹ ਹਨ੍ਹੇਰਾ
ਕਰੀਏ ਨੂਰੋ-ਨੂਰ, ਕੁੜੇ (ਨੂਰ, ਕੁੜੇ)
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਓਸ ਨਗਰ ਦਰਬਾਨ ਸਖ਼ਤ
ਕੁੱਝ ਨਾਲ਼ ਲੈ ਜਾਣ ਨਹੀਂ ਦਿੰਦੇ
ਹਉਮੈਂ ਦੀ ਪੰਡ ਬਾਹਰ ਲਵ੍ਹਾ ਲੈਣ
ਅੰਦਰ ਲਿਉਣ ਨਹੀਂ ਦਿੰਦੇ
ਓਸ ਨਗਰ ਦਰਬਾਨ ਸਖ਼ਤ
ਕੁੱਝ ਨਾਲ਼ ਲੈ ਜਾਣ ਨਹੀਂ ਦਿੰਦੇ
ਹਉਮੈਂ ਦੀ ਪੰਡ ਬਾਹਰ ਲਵ੍ਹਾ ਲੈਣ
ਅੰਦਰ ਲਿਉਣ ਨਹੀਂ ਦਿੰਦੇ
ਇਹ ਗੱਠੜੀ ਭਾਰ ਸਿਰੇ 'ਤੇ
ਲਾਹ ਕੇ ਸੁੱਟ ਗੁਮਾਨ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਚੱਲ ਜਿੰਦੀਏ, ਚੱਲ ਉੱਡ ਚੱਲੀਏ
ਕਿਤੇ ਖੰਭ ਲਗਾ ਕੇ ਗੀਤਾਂ ਦੇ
ਨਾ ਸੱਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ-ਬੰਦੇ ਵਿੱਚ ਫ਼ਰਕ ਹੋਵੇ
ਨਾ ਚੱਕਰ ਪੁੰਨ-ਪਲੀਤਾਂ ਦੇ
ਓਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ
ਜਿਉਂ ਘਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ
ਓਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ
ਜਿਉਂ ਘਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ
ਜੋ ਸ਼ੀਸ਼ਾ ਯਾਦ ਕਰਾਉਂਦੈ
ਭੰਨ ਕੇ ਕਰਦੇ ਚੂਰ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ
ਚੱਲ ਜਿੰਦੀਏ, ਚੱਲ ਜਿੰਦੀਏ
ਚੱਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ ਓਸ ਨਗਰ ਵੱਲ ਦੂਰ, ਕੁੜੇ