Elige una pista para reproducir
ਤੂੰ ਹੀ ਖਾਬਾਂ ਵਿੱਚ ਆਈ ਨੀ, ਇਹ ਮੈਂ ਜਿੱਥੇ ਉੱਠਦਾ ਬਹਿੰਦਾ ਆਂ
ਮੈਨੂੰ dealer ਕਰਦੇ message ਨੇ, ਮੈਂ ਤੇਰੀ ਡੀਕ 'ਚ ਰਹਿੰਦਾ ਆਂ
ਜਿਹੜਾ ਗੱਲ ਕਿਸੇ ਦੀ ਸੁਣਦਾ ਨੀ, ਤੇਰੀਆਂ ਗੱਲਾਂ ਵਿੱਚ ਆ ਬੈਠਾ
ਹੁਣੇ ਆਸ਼ਿਕ ਬਣਿਆ ਫਿਰਦਾ ਆਂ, ਮੈਂ Alpha touch ਭੁਲਾ ਬੈਠਾ
ਲੱਗਦਾ ਚੱਕਰਾਂ ਵਿੱਚ ਪਾਏਂਗੀ, ਕੋਈ ਨੁਕਸਾਨ ਕਰਾਏਂਗੀ
ਮੈਂ ਦੇਖ ਲਈ ਰੋਕ ਕੇ ਕਿੱਥੇ ਢਲਦੀ ਆਂ ਤੂੰ
ਹੋ ਜਿਹੜਾ ਕਿਸੇ ਤੋਂ ਵੀ ਹੁੰਦਾ ਨਹੀਂ ਸੀ ਕਾਬੂ
ਆਉਂਦੇ ਇੱਕ ਤੇ ਕੁੜੇ ਕਰੀ ਗਈ ਐਂ ਜਾਦੂ
ਤੇਰੀ ਨਜ਼ਰਾਂ ਦਾ ਇੱਕ ਹੀ ਉੱਤੇ ਵਾਰ ਖਾ ਲਿਆ
ਨੀ ਵੈਰ ਭੁੱਲੀ ਬੈਠਾ ਤੇਰੇ ਨਾਲ ਪਿਆਰ ਪਾ ਲਿਆ
ਉਂਝ ਜੱਗ ਉੱਤੇ ਚਿਹਰੇ ਹੋਣੇ ਲੱਖਾਂ ਹੀ ਸੋਹਣੇ
ਪਰ ਜੱਚੀਆਂ ਨੇ ਤੇਰੀਆਂ ਹੀ ਅੱਖਾਂ ਸੋਹਣੀਆਂ
ਰੱਖੂਂ ਖੁਸ਼ ਮੈਂ ਤੈਨੂੰ ਵੀ, ਕੋਈ ਨਰਾਜ਼ਗੀ ਨੀ ਹੋਣੀ
ਬਣੀ ਜੱਗ ਉੱਤੇ ਤੇਰੇ ਜਿਹੀ ਕੋਈ ਸਾਦਗੀ ਨੀ ਹੋਣੀ
ਤੇਰੇ ਜੱਚਦੇ ਕੁੜੇ ਇਸ਼ਾਰੇ ਨੀ, ਲਾਈਂ ਨਾ ਜੱਟ ਨੂੰ ਲਾਰੇ
ਸਾਨੂੰ ਦਿਲ ਵਾਲਾ ਦੇ ਜੀ ਪਤਾ ਤੂੰ
ਹੋ ਜਿਹੜਾ ਕਿਸੇ ਤੋਂ ਵੀ ਹੁੰਦਾ ਨਹੀਂ ਸੀ ਕਾਬੂ
ਆਉਂਦੇ ਇੱਕ ਤੇ ਕੁੜੇ ਕਰੀ ਗਈ ਐਂ ਜਾਦੂ
ਤੇਰੀ ਨਜ਼ਰਾਂ ਦਾ ਇੱਕ ਹੀ ਉੱਤੇ ਵਾਰ ਖਾ ਲਿਆ
ਨੀ ਵੈਰ ਭੁੱਲੀ ਬੈਠਾ ਤੇਰੇ ਨਾਲ ਪਿਆਰ ਪਾ ਲਿਆ