Elige una pista para reproducir

ਜਿਸ ਖੱਤੇ ਵਿੱਚ ਬਾਪੂ ਰੁਲ ਗਿਆ
ਅਖੀਰ ਉਹ ਪੁੱਤਰਾਂ ਵੀ ਢੋਯਾ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਹਾਏ ਅੰਬਰਾਂ ਤੋਂ ਕੋਈ ਪਰੀ ਉੱਤਰੀ
ਨਾ ਸੋਨੇ ਦੀ ਗਾਗਰ ਲੱਬੀ
ਨਾ ਉੱਡਣ ਵਾਲੇ ਘੋੜੇ ਦਿਸਦੇ
ਕਿੱਥੇ ਤਾਰਿਆਂ ਦੀ ਡੱਬੀ
ਕਿੱਥੇ ਤਾਰਿਆਂ ਦੀ ਡੱਬੀ
ਆਇਆ ਨਈ ਹੁਣ ਸੁਪਨਾ ਕੋਈ
ਯਾ ਚੱਜ ਨਾ ਮੈਂ ਹੀ ਨਈ ਸੋਇਆ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਜੇੜੀ ਪਿੰਡੋਂ ਸ਼ਹਿਰ ਲੈ ਆਯੀ
ਪੜ੍ਹੀ ਪੜਾਈ ਕੰਮ ਨਈ ਆਯੀ
ਯਾਰਾਂ ਨੇ ਹੱਥ ਤਲੀਏ ਦਿਤੇ
ਖੜ ਗਏ ਸੀ ਗੱਲ ਪਾਕੇ ਫਾਹੀ
ਖੜ ਗਏ ਸੀ ਗੱਲ ਪਾਕੇ ਫਾਹੀ
ਜਦ ਲਾਠੀ Charge'ਆਂ ਪੱਗ ਰੋਲਤੀ
ਖੇਤ ਜਾਨ ਨੂੰ ਪਰ ਨਾ ਢੋਯਾ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਹਾਏ ਜ਼ਿੰਦਗੀ ਦਾ ਨਾਮ ਬੇਬਸੀ
ਇਹ ਗੱਲ ਸਾਨੂੰ ਕਿਓਂ ਨਈ ਦੱਸੀ
ਦੁਨੀਆਂ ਦਾ ਐ ਵੇਖ ਤਮਾਸ਼ਾ
ਰੱਬ ਵੀ ਸ਼ਾਇਦ ਜਾਵੇ ਹੱਸੀ
ਰੱਬ ਵੀ ਸ਼ਾਇਦ ਜਾਵੇ ਹੱਸੀ
ਸੁਪਨੇ ਟੁੱਟੇ ਤੇ ਸਾਹ ਚੱਲਦੇ
ਤੁਰਦਾ ਫਿਰਦਾ ਬੰਦਾ ਮੋਇਆ
ਜਿਵੈਂ ਜਿਵੈਂ ਤੂੰ ਕਹਿੰਦੀ ਹੁੰਦੀ ਸੀ
ਓਵੈਂ ਤਾਂ ਮਾਂ ਕੁਝ ਨਈ ਹੋਇਆ
ਜਿਸ ਖੱਤੇ ਵਿੱਚ ਬਾਪੂ ਰੁਲ ਗਿਆ
ਅਖੀਰ ਉਹ ਪੁੱਤਰਾਂ ਵੀ ਢੋਯਾ