Elige una pista para reproducir

ਜੋੜੀ ਜਦੋ ਚੁਬਾਰੇ ਚੜਦੀ ਸਾਨੂੰ ਵੇਖ ਗਵਾਂਢਣ ਸੜਦੀ
ਸਾਰੇ ਪਿੰਡ ਵਿਚ ਗੱਲਾਂ ਕਰਦੀ ਵੇ ਮੇਰੇ ਹੌਲੇ ਭਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਨੀ ਮੈਂ ਪੁੱਤ ਬੁੜੇ ਦਾ ਇਕੱਲਾ ਵਹੁਟੀ ਏਓ ਚਾਂਦੀ ਦਾ ਛੱਲਾ
ਮੂੰਹ ਤੋਂ ਨਾ ਸਰਕਾਵੀ ਪੱਲਾ ਨੀ ਕੋਈ ਹੌਕਾ ਭਰ ਜੂਗਾ
ਦਰਸ਼ਨ ਕਰਕੇ ਤੇਰੇ ਓਹ ਸਿਰ ਚੜਕੇ ਮਰਜੂ ਗਾ
ਦਰਸ਼ਨ ਕਰਕੇ ਤੇਰੇ ਓਹ ਸਿਰ ਚੜਕੇ ਮਰਜੂ ਗਾ
ਤੂੰ ਮੇਰੇ ਘਰ ਦਾ ਚਾਨਣ
ਤੂੰ ਚਾਨਣ ਤੋਂ ਵੀ ਚਿੱਟੀ
ਦੋਨਾਂ ਚੋਂ ਕਿਹੜਾ ਸੋਹਣਾ
ਗੱਲ ਤੇਰੇ ਉੱਤੇ ਸਿੱਟੀ
ਵੇ ਸੁਣ ਮੱਖਮਲ ਵਰਗਿਆਂ ਯਾਰਾ
ਤੈਨੂੰ ਚੰਦ ਕਹਾ ਕੇ ਤਾਰਾ ਸਿਫਤਾਂ ਕਰਦਾ ਐ ਜੱਗ ਸਾਰਾ
ਗਾਜਰ ਵਰਗੀ ਨਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਦੋ ਨੈਣ ਸ਼ਰਬਤੀ ਤੇਰੇ
ਤੂੰ ਸਾਰਾ ਸ਼ਰਬਤ ਲੱਗੇ
ਨੀ ਤੂੰ ਸਿਖਰ ਦੁਪਹਿਰੇ ਵਰਗੀ
ਤੂੰ ਸੂਰਜ ਬਣਕੇ ਜਗੇ
ਓ ਛੁਪ ਗਿਆ ਚੰਦ ਟਹਿਕਦੇ ਤਾਰੇ ਘਰ ਵਿਚ ਚੁੱਪ ਵਰਤ ਗੀ ਸਾਰੇ
ਤੇਰਾ ਜੇਠ ਖੰਗੂਰੇ ਮਾਰੇ ਓਹਦਾ ਵੀ ਸਿਰ ਸੜਜੂ ਗਾ
ਦਰਸ਼ਨ ਕਰਕੇ ਤੇਰੇ ਓਹ ਸਿਰ ਚੜਕੇ ਮਰਜੂ ਗਾ
ਵੇ ਠੇਕੇ ਤੇ ਜਾਇਆ ਨਾ ਕਰ
ਜੇ ਹੁਣ ਜਾਵਾ ਤਾ ਜਾਣੀ
ਅੱਜ ਕਾਹਤੋਂ ਪੀ ਕੇ ਆਇਆ
ਇਹ ਤਾ ਤੂੰ ਆਪ ਸਿਆਣੀ
ਵੇ ਮੈਂ ਹੋਈ ਸ਼ਰਮ ਨਾਲ ਪਾਣੀ
ਕੁੜੀਆਂ ਦੀ ਕਮਜਾਤਣ ਢਾਣੀ
ਓਹਨਾ ਚੋਂ ਇਕ ਖਸਮਾਂ ਖਾਣੀ
ਗੱਲਾਂ ਕਰੇ ਦੀਦਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਤੇਰੀ ਹੀਰਾ ਦੇ ਸਰਦਾਰੀ
ਤੇਰੇ ਰਾਂਝੇ ਵਰਗੇ ਚੇਲੇ
ਗੋਰਖ ਦਾ ਟਿੱਲਾ ਲਗਦਾ
ਤੈਨੂੰ ਕਿੱਥੋਂ ਪੈਣ ਝਮੇਲੇ
ਗੋਰਖ ਦਾ ਟਿੱਲਾ ਲਗਦਾ
ਤੈਨੂੰ ਕਿੱਥੋਂ ਪੈਣ ਝਮੇਲੇ
ਨੀ ਜਦ ਤੁਰਦੀ ਆ ਹਿੱਕ ਤਣਕੇ ਓਦੋ ਨਾਗ ਇਸ਼ਕ ਦਾ ਬਣਕੇ
ਪਾਸੇ ਕਰ ਮਾਲਾ ਦੇ ਮਣਕੇ
ਹਾਏ ਛਾਤੀ ਤੇ ਲੜ ਜਾਊਗਾ
ਦਰਸ਼ਨ ਕਰਕੇ ਤੇਰੇ ਓਹ ਸਿਰ ਚੜਕੇ ਮਰਜੂ ਗਾ
ਦਰਸ਼ਨ ਕਰਕੇ ਤੇਰੇ ਓਹ ਸਿਰ ਚੜਕੇ ਮਰਜੂ ਗਾ