Elige una pista para reproducir
ਬੜਾ ਸਮਝਾਇਆ, ਤੈਨੂੰ ਸਮਝ ਨਾ ਆਇਆ
ਕਾਹਤੋਂ ਕਰਦਾ ਏਂ ਦਿਲਦਾਰੀਆਂ?
ਤੇਰੇ 'ਤੇ ਗ਼ਿਲਾ ਏ ਸਾਨੂੰ, ਪਾਗ਼ਲਾ ਦਿਲਾ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ?
ਬੜਾ ਸਮਝਾਇਆ, ਤੈਨੂੰ ਸਮਝ ਨਾ ਆਇਆ
ਕਾਹਤੋਂ ਕਰਦਾ ਏਂ ਦਿਲਦਾਰੀਆਂ?
ਤੇਰੇ 'ਤੇ ਗ਼ਿਲਾ ਏ ਸਾਨੂੰ, ਪਾਗ਼ਲਾ ਦਿਲਾ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ?
ਕਿਸ ਮੰਜ਼ਿਲ ਵੱਲ ਜਾਣਗੀਆਂ ਇਹ ਫੜ੍ਹ ਲਈਆਂ ਜੋ ਰਾਹਵਾਂ?
ਕਦ ਅੱਕਾਂ ਨੇ ਫ਼ਲ ਦਿੱਤੇ ਨੇ?
ਕਦ ਮਲ੍ਹਿਆਂ ਨੇ ਛਾਵਾਂ?
ਹਾੜ 'ਚ ਹਵਾਵਾਂ ਉੱਤੇ
ਬੱਦਲ ਦੀਆਂ ਛਾਵਾਂ ਉੱਤੇ
ਕਾਹਦੀਆਂ ਨੇ ਦਾਅਵੇਦਾਰੀਆਂ?
ਤੇਰੇ 'ਤੇ ਗ਼ਿਲਾ ਏ ਸਾਨੂੰ, ਪਾਗ਼ਲਾ ਦਿਲਾ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ?
ਪੁੰਗਰੇ ਵੇਲ਼ੇ ਮੁਹੱਬਤਾਂ ਦੀ ਤਾਂ ਰੱਖੀਏ ਵਾੜਾਂ ਲਾ ਕੇ
ਤੇਰੇ ਜਿਹੇ ਨਾਦਾਨ ਦਿਲਾ, ਬਹਿ ਜਾਂਦੇ ਜੜਾਂ ਕਟਾ ਕੇ
ਬਣ ਨਾ ਦੀਵਾਨਾ, ਦਿਲਾ
ਘੁੱਮਦਾ ਜ਼ਮਾਨਾ, ਦਿਲਾ
ਹੱਥਾਂ ਵਿੱਚ ਲੈ ਕੇ ਆਰੀਆਂ
ਤੇਰੇ 'ਤੇ ਗ਼ਿਲਾ ਏ ਸਾਨੂੰ, ਪਾਗ਼ਲਾ ਦਿਲਾ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ?
ਕੌਣ ਤੇਰੇ ਅੱਥਰੂ ਪੂੰਝੂ?
ਤੈਨੂੰ ਕੌਣ ਸੰਭਾਲੂ, ਅੜਿਆ?
ਚੰਨ ਤੇਰਾ ਜਦ Raj Kakre ਹੋਰ ਕਿਤੇ ਜਾ ਚੜ੍ਹਿਆ
ਤੀਲ੍ਹਾ-ਤੀਲ੍ਹਾ ਸੁੱਕ-ਸੁੱਕ
ਰੋਣਾ ਪੈਂਦਾ ਲੁੱਕ-ਲੁੱਕ
ਢੋਹ-ਢੋਹ ਕੇ ਬੂਹੇ-ਬਾਰੀਆਂ
ਤੇਰੇ 'ਤੇ ਗ਼ਿਲਾ ਏ ਸਾਨੂੰ, ਪਾਗ਼ਲਾ ਦਿਲਾ ਵੇ
ਕਾਹਨੂੰ ਲਾ ਲਈਆਂ ਤੂੰ ਯਾਰੀਆਂ?
ਲਾ ਲਈਆਂ ਤੂੰ ਯਾਰੀਆਂ
ਲਾ ਲਈਆਂ ਤੂੰ ਯਾਰੀਆਂ
ਲਾ ਲਈਆਂ ਤੂੰ ਯਾਰੀਆਂ
ਲਾ ਲਈਆਂ ਤੂੰ ਯਾਰੀਆਂ