Elige una pista para reproducir

ਸਾਨੂੰ ਪਤਾ ਭੁੱਲੀ ਕਿਦਾ ਤੇ ਜ਼ਿੰਦਗੀ ਰਾਹ ਤੇ ਆਈ ਕਿੱਦਾਂ
ਓ ਪਤਾ ਸੀ ਇੱਕ ਦਿਨ ਯਾਦ ਆਵੇਗੀ
ਹਾਏ ਆਈ ਵੀ ਤੇ ਆਈ ਕਿੱਦਾਂ
ਹਾਏ ਸ਼ਾਮੀ ਚੰਡੀਗੜੋਂ ਫ਼ੋਨ ਆਗਿਆ ਬਰਾੜ ਦਾ
ਵਿੱਚੋਂ ਮੱਚਦੇ ਕਲੇਜੇ ਉੱਤੋਂ ਮਹੀਨਾ ਹਾੜ੍ਹ ਦਾ
ਆਪਾਂ ਤਿੰਨ ਤਿੰਨ ਲਾਕੇ ਬੈਠੇ ਸੀਗੇ ਰੈੱਡ ਦੇ
ਜਦੋਂ ਚੌਥਾ ਪਾਉਣ ਲੱਗੇ ਡੁੱਲ ਗਿਆ ਬੈਡ ਤੇ
ਐਸਾ ਡੁੱਲਿਆ ਕਹਾਣੀ ਅੱਖਾਂ ਮੂਹਰੇ ਘੁੰਮ ਗਈ
ਗੱਲ ਰਹਿੰਦੀ ਨਹੀਓਂ ਆਈ ਸਾਡੇ ਮੂੰਹ ਅੱਲ੍ਹੜੇ
ਹੋ ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹੋ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹਾਏ ਕਿੰਨਾ ਰੋਏ ਸਾਂ ਬਲੈਕ ਹੋਲ ਜਿਹੀ ਰਾਤ ਨੂੰ
ਹੁਣ ਆਵੇ ਤੇਰੀ ਯਾਦ ਆਪਾਂ ਹੱਸ ਲਈਦਾ
ਜਦੋਂ ਮਿੱਤਰਾਂ ਚ ਬੈਠਾ ਗੱਲਾਂ ਹੋਣ ਤੇਰੀਆਂ
ਕੁੱਝ ਲਈਦਾ ਲੁਕੋ ਤੇ ਕੁੱਝ ਦੱਸ ਲਈਦਾ
ਹਾਏ ਕਿਵੇਂ ਕਰਗੀ ਤੂੰ ਦਿਲ ਨੂੰ ਚੱਟਾਨ ਸੋਚਦਾ
ਕਦੇ ਜੀਹਦੇ ਨਾਲੋਂ ਭਾਰੀ ਸੀਗੀ ਰੂੰ ਅੱਲ੍ਹੜੇ
ਹੋ ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹੋ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹਾਏ ਥੋਡੀ ਫ਼ਿਰਨੀ ਦੇ ਨਲਕੇ ਦਾ ਸ਼ਹਿਦ ਜਿਹਾ ਪਾਣੀ ਸੱਚ ਜਾਣੀ ਹੁਣ ਮਿੱਤਰਾਂ ਨੂੰ ਜ਼ਹਿਰ ਲੱਗਦਾ
ਜਿਹੜਾ ਅੰਦਰੋਂ ਤੇ ਬਾਹਰੋਂ ਮਾਰਦਾ ਏ ਠੋਕਰਾਂ
ਸਾਨੂੰ ਚੀਨ ਨਾਲੋਂ ਭੈੜਾ ਤੇਰਾ ਸ਼ਹਿਰ ਲੱਗਦਾ
ਸਾਡੀ ਖਾ ਗਿਆ ਜਵਾਨੀ ਮਾਰਕੀਨ ਵਰਗੀ
ਅਸੀਂ ਭੁੱਲਕੇ ਵੀ ਕਰਦੇ ਨੀ ਮੂੰਹ ਅੱਲ੍ਹੜੇ
ਹੋ ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹੋ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਤੈਨੂੰ ਹੁੰਦਾ ਸੀ ਮੈਂ ਯਾਦ ਲੋਕ ਗੀਤ ਵਾਂਗਰਾਂ ਸਾਰੀ ਦੁਨੀਆਂ ਨੂੰ ਭੁੱਲਗੀ ਸੀ ਤੂੰ ਵੈਰਨੇ
ਓਦੋਂ ਲੱਗਦਾ ਸੀ ਕਿਸੇ ਨਾਲ ਬੱਝਣਾ ਨਹੀਂ
ਜਿੰਨਾ 'ਡੀਨ' ਨਾਲ ਖੁੱਲ੍ਹਗੀ ਸੀ ਤੂੰ ਵੈਰਨੇ
ਚੱਲ ਸੁਣਲੇ ਜੇ ਗੀਤ ਗੱਲ ਦਿਲ ਤੇ ਨਾ ਲਾਜੀ
ਗੱਲ ਗੱਲਾਂ ਵਿੱਚੋਂ ਚੱਲਪੀ ਸੀ ਊਂ ਅੱਲ੍ਹੜੇ
ਹੋ ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆਗੀ
ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ
ਹੋ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅੱਲ੍ਹੜੇ