ਪੁੱਤਾਂ ਤੋਂ ਪਿਆਰਿਆ, ਭਤੀਜਿਆ ਦੁਲਾਰਿਆ ਵੇ
ਮੇਰੇ ਵੀਰ ਭਾਬੀ ਦੀਆਂ ਅੱਖਾਂ ਦਿਆ ਤਾਰਿਆ ਵੇ
ਮੇਰੇ ਵੱਲੋਂ ਤੈਨੂੰ ਦੁਆ ਹਰ ਘੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਮਾਪਿਆਂ ਤੋਂ ਬਾਅਦ ਪੇਕੇ ਵੀਰਾਂ ਦੇ ਸਹਾਰੇ ਵੇ
ਭੂਆ ਨੂੰ ਭਤੀਜੇ ਹੁੰਦੇ ਵੀਰਾਂ ਤੋਂ ਵੀ ਪਿਆਰੇ ਵੇ
ਤੇਰੀਆਂ ਰਗਾਂ 'ਚ ਮੇਰੇ ਮਾਪੇ ਰਹਿਣ ਵੱਸਦੇ
ਤੰਦ ਮੋਹ ਦੀ ਮੁਹੱਬਤਾਂ 'ਚ ਜੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੇ ਸਿਰੋਂ ਵਾਰੀ ਇਹ ਜਹਾਨ ਜਾਂਦੀ ਹੋਈ
ਹਰ ਖੁਸ਼ੀ ਵੇਲੇ ਤੈਥੋਂ ਕੁਰਬਾਨ ਜਾਂਦੀ ਹੋਈ
ਔਖੇ-ਸੌਖੇ ਵੇਲੇ ਤੇਰੀ ਮੰਗਦੀ ਜੋ ਸੁੱਖ
ਤੇ ਉਦਾਸੀਆਂ 'ਚ ਮੋਢੇ ਹੱਥ ਧਰੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਭੂਆ ਨੇ ਹੀ ਦਿੱਤਾ ਤੈਨੂੰ ਨਾਮ ਕੁਲਤਾਰ ਵੇ
ਵੀਰ ਸਤਵੰਤ ਦੀ ਤੂੰ ਕੁਲ ਨੂੰ ਸੰਵਾਰ ਵੇ
ਜ਼ਿੰਮੇਵਾਰੀਆਂ ਦੇ ਇਹਨਾਂ ਸਫ਼ਰਾਂ 'ਚ ਚੇਤੇ ਰੱਖੀਂ
ਅੰਗਾਂ ਸਾਕਾਂ ਨਾਲ ਰੌਣਕਾਂ ਦੀ ਝੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਕੁਲਤਾਰ ਤੇ ਕਮਲਜੀਤ ਦੋ ਫੁੱਲ ਸੂਹੇ
ਰੌਣਕਾਂ ਲੱਗਣ ਮੇਰੇ ਬਾਬਲੇ ਦੇ ਬੂਹੇ
ਜੈਦੀਪ ਅਮਰੀਕਾ ਤੋਂ ਸੁਨੇਹੇ ਭੇਜੇ ਸੂਹੇ
ਤੇਰੇ ਵਿਆਹ ਦਾ ਚਾਅ, ਕੁਲਤਾਰ ਸਿਆਂ
ਲਈਏ ਤੇਰੇ ਸ਼ਗਨ ਮਨਾ, ਕੁਲਤਾਰ ਸਿਆਂ
ਲਈਏ ਤੇਰੇ ਸ਼ਗਨ ਮਨਾ
ਪੰਜਾਂ ਭੈਣਾਂ ਨੂੰ ਇਕ ਵੀਰ ਮਿਲਿਆ
ਪੰਜਾਂ ਭੈਣਾਂ ਨੂੰ ਇਕ ਵੀਰ ਮਿਲਿਆ
ਸਿਰ ਉੱਤੇ ਰੱਬ ਨੇ ਚੰਦੋਆ ਤਣਿਆ
ਸਾਡਾ ਸਾਰੀ ਉਮਰ ਦਾ ਪੇਕਾ ਬਣਿਆ
ਜੀ ਸਾਡਾ ਸਾਰੀ ਉਮਰ ਦਾ ਪੇਕਾ ਬਣਿਆ
ਚਾਹਵਾਂ ਨਾਲ ਆਈ ਅੱਜ ਘੜੀ ਇਹ ਸੁਲੱਖਣੀ
ਚਾਹਵਾਂ ਨਾਲ ਆਈ ਅੱਜ ਘੜੀ ਇਹ ਸੁਲੱਖਣੀ
ਤੋਹਫ਼ਾ ਦੇਣ ਲਈ ਨਿਆਰਾ ਇਕ ਫੁੱਲ ਤੋੜਿਆ
ਭੂਆ ਮੱਟੋ ਨੇ ਭਤੀਜੇ ਦੇ ਲਈ ਗੀਤ ਜੋੜਿਆ
ਭੂਆ ਮੱਟੋ ਨੇ ਭਤੀਜੇ ਦੇ ਲਈ ਗੀਤ ਜੋੜਿਆ