Выберите трек для воспроизведения
ਹੁਣ ਨਾ ਚਾਹਤਾਂ ਕਰੀ ਦਿਆਂ ਨੇ
ਨਾ ਹੀ ਰਾਹਤਾਂ ਮੰਗੀ ਦਿਆਂ ਨੇ
ਬਹੁਤ ਵੱਡੀਆਂ ਰਕਮਾਂ ਦੇ ਕੇ ਮੈਂ
ਏ ਗੱਲਾਂ ਸਿੱਖੀਆਂ ਨੇ
ਕਿ ਜੀਉਂਦੇ ਨੂੰ ਕੋਈ ਪੁੱਛੇ ਨਾ
ਤੇ ਮੋਇਆ ਫੁੱਲ ਪੈਂਦੇ ਨੇ
ਪਰ ਨਹੀਂ ਓਹ ਮਰਦੇ ਸਾਕੀ ਓਹ
ਲੋਕੀ ਜੋ ਦਿਲਾਂ ਚ ਰਹਿੰਦੇ ਨੇ
ਤੇ ਸਦਾ ਨਾ ਜੁਲਮ ਗਾਲਿਬ ਰਹਿਣਾ
ਹੱਕ ਦੇ ਸਾਥੀ ਥੋੜੇ ਹੀ ਹੁੰਦੇ
ਲਾਲਚਾਂ ਜਦੋਂ ਕੱਠੀਆਂ ਹੁੰਦੀਆਂ
ਨਹੀਂ ਹੁੰਦੀ ਪੀਸ ਰੋਲੇ ਹੀ ਹੁੰਦੇ
ਤੇ ਖੈਰ ਏ ਗਰੀਬਤ ਦੀ ਬੰਦੇ ਦੋਘਲੇ ਨਾ ਹੋਣ
ਤੇ ਜੇ ਰੱਬ ਤੇਰੇ ਨਾਲ ਤੈਨੂੰ ਰੋਕ ਲਏਗਾ ਕੌਣ
ਮੈਂ ਇਹ ਸੋਚਣਾ ਕਿ ਅੱਜਕੱਲ ਸੋਚਦੇ ਨਹੀਂ ਲੋਕ
ਵੀਰੇ ਮੌਜਜ਼ੇ ਤੇ ਬਹੁਤ
ਪਰ ਨਜ਼ਰ ਦਿਲ ਨਾਲ ਲਾਉਣ
ਜਦੋਂ ਮੈਂ ਵਿਚ ਲੱਗ ਜਾਂਗਾ ਦਿਲ ਦੀ ਬਾਤ
(Yeah, yeah)
ਦਿਲ ਰੱਖਣ ਲਈ ਅਸੂਲ ਤੋੜਣੇ ਪੈਂਦੇ
ਤੈਨੂੰ ਕਰਨਾ ਪੈਣਾ ਏ ਕੱਕੇ ਓਹ ਜੋ ਕਹਿੰਦੇ
ਲੁੱਕ
ਜ਼ਹਿਨ ਦੀਆਂ ਬੇੜੀਆਂ ਨੂੰ ਖੋਲ ਕੇ ਸੋਚੋ
ਕਿ ਰੋਲ ਕੇ ਰੱਖ ਦਿੰਦੇ ਨੇ ਕਲਾਕਾਰਾਂ ਨੂੰ
ਏ ਨੋਟ ਜੋ ਦੇ ਕੇ ਬਦਲੇ ਚ ਲੈਂਦੇ ਨੇ
ਆਜ਼ਾਦੀ ਤੁਹਾਡੀ
ਹਾਕੀ ਕਦੇ ਵਿਕਣ ਲਈ ਗਿਰੇਗਾ ਨਹੀਂ
ਤੇਰਾ ਲੇਬਲ ਵਾਲਾ ਆਰਟਿਸਟ ਕਦੇ ਤਿਰੇਗਾ ਨਹੀਂ
ਕਿਉਂਕਿ ਤੇਰੇ ਲਈ ਏ ਜੌਬ
ਜਿਨ੍ਹਾਂ ਨੂੰ ਖੋਣ ਦਾ ਡਰ ਰੱਖੇ ਓਹ
ਮੈਂ ਵੇਖੇ ਓਹ ਕਲਾਕਾਰ ਜੋ views ਨਾ ਆਉਣ ਤੇ ਰੋਂਦੇ
ਤੇ ਗਾਣੇ ਕੱਕੇ ਗੈਂਗਸਟਾ ਸ਼ਿਟ ਤੇ ਗਾਉਂਦੇ
ਤੇਰੀ ਫੈਂਸੀ ਸ਼ਿਟ ਏ wrong
ਤੇਰੇ ਲੱਗਣ ਬੈਂਟਲੀ ਚ ਗੇੜੇ ਕਲਮ ਚੱਲੇ ਨਹੀਂ
ਤੇ ਓਹ ਝੂਠ ਲਈ ਕਦੇ ਸੱਚ ਨਹੀਂ ਚੱਲੇਗੀ
ਤੇਰੇ ਪੱਲੇ ਕੀ ਜੇ ਤੈਨੂੰ ਦੱਸਣ ਦੀ ਲੋੜ ਏ
ਤੇ ਫਿਰ ਓਹ ਤੇਰੇ ਪੱਲੇ ਨਹੀਂ
ਮੈਨੂੰ ਖੁਸ਼ੀ ਏ ਕਿ ਤੁਸੀਂ ਚੱਲੇ ਨਹੀਂ (yeah, yeah)
ਤੁਸੀਂ ਜ਼ਿੰਮੇਦਾਰੀਆਂ ਦੇ ਫਾਇਦੇ ਚੱਕੇ
ਤੁਸੀਂ ਕਾਇਦਿਆਂ ਤੋਂ ਅੱਗੇ ਸਨ ਪੈਸੇ ਰੱਖੇ
ਤੇ ਹੁਣ ਜਿਵੇਂ ਤੁਸੀਂ ਵੇਖੋ ਸਾਰੇ ਖੁਦ ਨੂੰ
ਚਾਹੁੰਦੇ ਓਹ ਕਿ ਹਾਕੀ ਵੀ ਵੇਸੇ ਹੀ ਦੇਖੇ
ਸ਼ਾਇਦ ਏ ਹਕੀਕਤਾਂ ਬਿਆਨ ਲਈ ਹੀ ਨਜ਼ਰ ਆਂ
ਮੈਂ ਚਾਹੁਣਾ ਭਾਵੇਂ ਕੋਈ ਨਾ ਪਾਵੇ ਮੇਰੀ ਕਦਰ
ਪਰ ਲੋਕੀ ਜਾਨ ਦੀ ਕਦਰ ਪਾਉਣ
ਇਨਸਾਨ ਦੀ ਕਦਰ ਜਾਣ
ਮਕਾਮ ਨਹੀਂ ਸਦਾ ਰਹਿਣੇ
ਮਕਾਨ ਨਾ ਮਗਰ ਜਾਣ
ਵੀਰੇ ਇਨਸਾਨ ਦੀ ਕਦਰ ਜਾਣ
(ਇਨਸਾਨ ਦੀ ਕਦਰ ਜਾਣ)
(ਇਨਸਾਨ ਦੀ ਕਦਰ ਜਾਣ)
ਹੁਣ ਨਾ ਚਾਹਤਾਂ ਕਰੀ ਦਿਆਂ ਨੇ
ਨਾ ਹੀ ਰਹਤਾਂ ਮੰਗੀ ਦਿਆਂ ਨੇ
ਬਹੁਤ ਵੱਡੀਆਂ ਰਕਮਾਂ ਦੇ ਕੇ ਮੈਂ
ਏ ਗੱਲਾਂ ਸਿੱਖੀਆਂ ਨੇ
ਕਿ ਜੀਉਂਦੇ ਨੂੰ ਕੋਈ ਪੁੱਛੇ ਨਾ
ਤੇ ਮੋਇਆ ਫੁੱਲ ਪੈਂਦੇ ਨੇ
ਪਰ ਨਹੀਂ ਓਹ ਮਰਦੇ
ਖ਼ਾਕੀ ਓਹ ਲੋਕੀ ਜੋ ਦਿਲਾਂ ਚ ਰਹਿੰਦੇ ਨੇ
ਤੇ ਸਦਾ ਨਾ ਜੁਲਮ ਗਾਲਿਬ ਰਹਿਣਾ
ਹੱਕ ਦੇ ਸਾਥੀ ਥੋੜੇ ਹੀ ਹੁੰਦੇ
ਲਾਲਚਾਂ ਜਦੋਂ ਕੱਠੀਆਂ ਹੁੰਦੀਆਂ
ਨਹੀਂ ਹੁੰਦੀ ਪੀਸ ਰੋਲੇ ਹੀ ਹੁੰਦੇ
(ਲਾਲਚਾਂ ਜਦੋਂ ਕੱਠੀਆਂ ਹੁੰਦੀਆਂ)
(ਨਹੀਂ ਹੁੰਦੀ ਪੀਸ ਰੋਲੇ ਹੀ ਹੁੰਦੇ)