Выберите трек для воспроизведения
ਓਹਦੀਆਂ ਅੱਖਾਂ ਚ ਜੇ ਤੇਰੇ ਖ਼ਾਬ ਹੁੰਦੇ
ਹਾਸੇ ਨਾ ਫ਼ਿਰ ਤੇਰੇ ਬਰਬਾਦ ਹੁੰਦੇ
ਉਹ ਨੈਣ ਤੇਰੇ , ਓਹਦੇ ਲਈ ਰੋਂਦੇ ਨਾ
ਗ਼ਮ ਦੇਕੇ ਖੁਸ਼ੀਆਂ ਤੈਥੋਂ ਖੋਂਦੇ ਨਾ
ਛਡ ਦੇ ਸੋਚਿਆ ਨਾਂ ਕਰ ਤੂੰ ਦਿਲਾ
ਹੋ , ਓਹਦੇ ਤੇ ਤੂੰ ਕਰੇਂਗਾ ਕੀ ਗਿਲਾ
ਹੋ ਛਡ ਦੇ , ਸੋਚਿਆ ਨਾਂ ਕਰ ਤੂੰ ਦਿਲਾਂ
ਓਹਦੇ ਤੇ ਹੁਣ ਕਰੇਂਗਾ ਕੀ ਗਿਲਾ
ਕਰਦੇ ਉਹ ਜੇ ਤੇਰੀ ਫਰਿਆਦ ਹੁੰਦੇ
ਓਹਨੂੰ ਉਹ ਦੁੱਖ ਤਾਂ ਤੇਰੇ ਯਾਦ ਹੁੰਦੇ
ਹੋ ਨੈਣ ਤੇਰੇ , ਓਹਦੇ ਲਈ ਰੋਂਦੇ ਨਾ
ਗ਼ਮ ਦੇਕੇ , ਖੁਸ਼ੀਆਂ ਤੈਥੋਂ ਖੋਂਦੇ ਨਾਂ
ਤੇਰੇ ਲਈ ਵਫ਼ਾਵਾਨ ਸੀ ਜੋ ਕੋਲ ਓਹਦੇ
ਖੌਰੇ ਕਿੱਥੇ ਸੁੱਟ ਤੀਆਂ ਜਾਣਕੇ
ਤੇਰਿਆਂ ਦੁਆਵਾਂ ਓਹਨੇ ਸੁਣਿਆਂ ਨੀ
ਦਰਾਂ ਉੱਤੇ ਮੁਕ ਗਈਆਂ ਆਣਕੇ
ਓਹਦੇ ਜੇ ਤੇਰੇ ਨਾਲ ਸਾਂਝੇ ਦਿਲਾ ਰਾਜ ਹੁੰਦੇ
ਓਹਦੇ ਨਾ ਹੋਰ ਤੇਰੇ ਤੋਂ ਬਾਅਦ ਹੁੰਦੇ
ਨੈਣ ਤੇਰੇ , ਓਹਦੇ ਲਈ ਰੋਂਦੇ ਨਾ
ਹਾਏ ! ਗੁਮ ਦੇਕੇ ਖੁਸ਼ੀਆਂ ਤੈਥੋਂ ਖੋਂਦੇ ਨਾ
ਓਹਦੇ ਪਿੱਛੇ ਕਮਲਾ ਸੀ ਤੂੰ ਦਿਲਾ
ਜਿੰਨੇ ਤੇਰੇ ਦੇਖੇ ਅਰਮਾਨ ਨਾ
ਸੋਚੀ ਨਾਂ ਤੂੰ ਗੱਲ ਤੈਨੂ ਲਾ ਲਉ
ਯਾਦ ਵੀ ਤੂੰ ਓਹਦੇ Ricky Khan ਨਾ
ਓਹਨੇ ਵੇ ਕੀਤੇ ਜੇ ਪਿਆਰਾਂ ਦੇ ਆਗਾਜ਼ ਹੁੰਦੇ
ਤੇਰੇ ਨਾਲ ਪਲ ਵੀ ਨਾ ਨਾਰਾਜ਼ ਹੁੰਦੇ
ਹੋ ਨੈਣ ਤੇਰੇ , ਓਹਦੇ ਲਈ ਰੋਂਦੇ ਨਾ
ਹਾਏ ਗ਼ਮ ਦੇਕੇ , ਖੁਸ਼ੀਆਂ ਤੈਥੋਂ ਖੋਂਦੇ ਨਾਂ
ਛਡ ਦੇ ਸੋਚਿਆ ਨਾਂ ਕਰ ਤੂੰ ਦਿਲਾ
ਹੋ , ਓਹਦੇ ਤੇ ਤੂੰ ਕਰੇਂਗਾ ਕੀ ਗਿਲਾ
ਛਡ ਦੇ ਸੋਚਿਆ ਨਾਂ ਕਰ ਤੂੰ ਦਿਲਾ
ਓਹਦੇ ਤੇ ਹੁਣ ਕਰੇਂਗਾ ਕੀ ਗਿਲਾ