Выберите трек для воспроизведения

ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਤੂੰ ਲੱਗਦੀ ਬੜੀ ਉਦਾਸ ਨੀ ਮਾਂ
ਤੈਨੂੰ ਚੇਤੇ ਜੇ ਮੇਰਾ ਬਾਪੂ ਆ ਗਿਆ
ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਥੋੜੇ ਦਿਨ ਮੇਰੇ ਜਨਮ ਤੋਂ ਪਹਿਲਾਂ
ਤੂੰ ਕਹਿੰਦੀ ਪਰਦੇਸ ਗਿਆ
ਵਿਰਲੇ ਹੀ ਓਹ ਰਾਹ 'ਤੇ ਤੁਰਦੇ
ਦੱਸ ਕੇ ਜੋ ਦਸਮੇਸ਼ ਗਿਆ
ਮੈਨੂੰ ਵੀ ਓਹ ਰਾਹ 'ਤੇ ਤੋਰੀ
ਕਰ ਲਈ BA ਪਾਸ ਨੀ ਮਾਂ
ਤੈਨੂੰ ਚੇਤੇ ਜੇ ਮੇਰਾ ਬਾਪੂ ਆ ਗਿਆ
ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਤੂੰ ਕਹਿੰਦੀ ਆ ਧਰਮੀ ਓਹਦੇ
ਲੋਕੀ ਕਹਿੰਦੇ ਡਾਕੂ ਨੇ
ਰਾਜਦੂਤ ਸੀ ਅਘਵਾ ਕਰ ਲਿਆ
ਕਹਿੰਦੇ ਮੇਰੇ ਬਾਪੂ ਨੇ
ਕਿਉਂ ਨੀ ਬੋਲਦੀ ਹੁਣ ਮੇਰੀ ਅੰਮਿਏ
ਦੱਸ ਦੇ ਗੱਲ ਜੋ ਖਾਸ ਨੀ ਮਾਂ
ਤੈਨੂੰ ਚੇਤੇ ਜੇ ਮੇਰਾ ਬਾਪੂ ਆ ਗਿਆ
ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਇੱਕ ਵਾਰੀ ਤੂੰ ਆ ਕੇ ਮਿਲ ਜਾ
ਪਾਵੇਂ ਕਿੰਨਾ ਦੂਰ ਤੂੰ ਹੋਵੇ
ਮੈਂ ਤੇ ਮੈ ਨਿੱਤ ਗੱਲਾਂ ਕਰਦੇ
ਹੋ ਸਕਦਾ ਮਜਬੂਰ ਤੂੰ ਹੋਵੇ
ਸਤਿਗੁਰੂ ਸੱਚਾ ਬਦਲੇ ਲੈ ਲੂ
ਤੂੰ ਕਿਉਂ ਹੋਵੇ ਉਦਾਸ ਨੀ ਮਾਂ
ਤੈਨੂੰ ਚੇਤੇ ਜੇ ਮੇਰਾ ਬਾਪੂ ਆ ਗਿਆ
ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਬੱਸ ਕਰ ਦਿੱਲੀਏ ਗਰਕ ਤੂੰ ਜਾਣਾ
ਕਰ ਲੈ ਜ਼ੁਲਮ ਬਥੇਰੇ ਨੀ
ਵਾਰੋ ਵਾਰੀ ਸਭ ਤੁਰ ਜਾਣੇ
ਪਾਲੇ ਟਟੂ ਤੇਰੇ ਨੀ
ਸੋਤਰਾਂ ਵਾਲਾ ਸੱਚ ਹੀ ਲਿਖਦਾ
ਇੱਕ ਦਿਨ ਹੋਉ ਇਨਸਾਫ ਨੀ ਮਾਂ
ਤੈਨੂੰ ਚੇਤੇ ਜੇ ਮੇਰਾ ਬਾਪੂ ਆ ਗਿਆ
ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ