Выберите трек для воспроизведения
ਅੱਜ ਬੜੇ ਚਿਰਾਂ ਬਾਦ, ਸਾਡੀ ਆ ਗਈ ਕਿਵੇਂ ਯਾਦ
ਅੱਜ ਬੜੇ ਚਿਰਾਂ ਬਾਦ, ਸਾਡੀ ਆ ਗਈ ਕਿਵੇਂ ਯਾਦ
ਮੂੰਹੋਂ ਬੋਲ ਕੇ ਦੱਸ ਹਾਏ ਬੋਲ ਕੇ ਦੱਸ ਤੂੰ ਕੀ ਕਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਸੱਚ ਜਾਣੀਂ ਤੇਰਾ ਨੀ, ਖਿਆਲ ਦਿਲੋਂ ਕੱਢ ਤਾ,
ਤੇਰੇ ਘਰ ਵਾਲਾ ਅਸੀਂ ਰਾਹ ਵੀ ਏ ਛੱਡ ਤਾ
ਸੱਚ ਜਾਣੀਂ ਤੇਰਾ ਨੀ, ਖਿਆਲ ਦਿਲੋਂ ਕੱਢ ਤਾ,
ਤੇਰੇ ਘਰ ਵਾਲਾ ਅਸੀਂ ਰਾਹ ਵੀ ਏ ਛੱਡ ਤਾ
ਤੂੰ ਕਿਉਂ ਸਾਡੀਆਂ ਰਾਹਾਂ ਚ ਹਾਏ
ਸਾਡੀਆਂ ਰਾਹਾਂ ਦੇ ਵਿਚ ਬਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਭਰ ਚੁੱਕੇ ਜ਼ਖਮਾਂ ਨੂੰ, ਹੁਣ ਕਿਉਂ ਉਖੇੜੇਂ ਤੂੰ,
ਬੇਪਰਵਾਹੀਏ ਹੁਣ ਆਵੇਂ ਕਾਹਤੋਂ ਨੇੜੇ ਤੂੰ
ਭਰ ਚੁੱਕੇ ਜ਼ਖਮਾਂ ਨੂੰ, ਹੁਣ ਕਿਉਂ ਉਖੇੜੇਂ ਤੂੰ,
ਬੇਪਰਵਾਹੀਏ ਹੁਣ ਆਵੇਂ ਕਾਹਤੋਂ ਨੇੜੇ ਤੂੰ
ਸੁੱਖੀ ਵੱਸਦੀਆਂ ਨਾਲ ਹਾਏ
ਵੱਸਦੀਆਂ ਨਾਲ ਕਾਹਤੋਂ ਖਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਲੁੱਟ ਫੁੱਟ ਹੋ ਕੇ ਅੱਜ ਬੈਠਾ ਮੰਗੀ ਮਾਹਲ ਨੀ,
ਗਾਨੀ ਛੱਲਾ ਮੋੜੇ ਤੈਨੂੰ, ਮੋੜ ਤਾ ਰੁਮਾਲ ਨੀ
ਲੁੱਟ ਫੁੱਟ ਹੋ ਕੇ ਅੱਜ ਬੈਠਾ ਮੰਗੀ ਮਾਹਲ ਨੀ,
ਗਾਨੀ ਛੱਲਾ ਮੋੜੇ ਤੈਨੂੰ, ਮੋੜ ਤਾ ਰੁਮਾਲ ਨੀ
ਹੋਰ ਰਹਿ ਗਿਆ ਕੀ ਬਾਕੀ ਹਾਏ,
ਰਹਿ ਗਿਆ ਕੀ ਬਾਕੀ, ਜੋ ਤੂੰ ਲੈਣ ਆਈ ਏਂ….
ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏਂ…..
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ
ਮੈਨੂੰ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏਂ