Выберите трек для воспроизведения

ਕਹਿਣਾ, "ਖੁਸ਼ ਰਹਿੰਦਾ ਹੈ ਉਹ"
ਕਹਿਣਾ, "ਸੁੱਖ ਲੈਂਦਾ ਹੈ ਉਹ"
ਕਹਿਣਾ, "ਖੁਸ਼ ਰਹਿੰਦਾ ਹੈ ਉਹ"
ਕਹਿਣਾ, "ਸੁੱਖ ਲੈਂਦਾ ਹੈ ਉਹ"
ਖਪਦਾ ਉਹਦਾ ਲਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਮੇਰੇ ਪਰਦੇਸੀ ਵੀਰੋ
ਵਤਨਾਂ ਨੂੰ ਜਾਣ ਵਾਲ਼ਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਰੱਬ ਵਰਗੀ ਮਾਂ ਮੇਰੀ ਦੇ
ਮੇਰੇ ਸਿਰ ਕਰਜ਼ ਬੜੇ ਨੇ
ਉਹਨੂੰ ਹਰ ਖੁਸ਼ੀ ਵਖਾਵਾਂ
ਮੇਰੇ ਵੀ ਫਰਜ਼ ਬੜੇ ਨੇ
ਰੱਬ ਵਰਗੀ ਮਾਂ ਮੇਰੀ ਦੇ
ਮੇਰੇ ਸਿਰ ਕਰਜ਼ ਬੜੇ ਨੇ
ਉਹਨੂੰ ਹਰ ਖੁਸ਼ੀ ਵਖਾਵਾਂ
ਮੇਰੇ ਵੀ ਫਰਜ਼ ਬੜੇ ਨੇ
ਦਿਲ 'ਤੇ ਇਹ ਲਾ ਬੈਠਾ ਹਾਂ
ਕਿੰਨੇ ਗਲ਼ ਪਾ ਬੈਠਾ ਹਾਂ
ਦਿਲ 'ਤੇ ਇਹ ਲਾ ਬੈਠਾ ਹਾਂ
ਕਿੰਨੇ ਗਲ਼ ਪਾ ਬੈਠਾ ਹਾਂ
ਫ਼ਿਕਰਾਂ ਦੇ ਜਾਲ
ਮੇਰੀ ਮਾਂ ਨੂੰ ਨਾ ਦੱਸਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਅਮੜੀ ਦੇ ਸੀਨੇ ਲੱਗਾਂ
ਦਿਲ ਤਾਂ ਕਰ ਰਿਹਾ ਏ ਬਥੇਰਾ
ਇੱਥੇ ਵੀ ਰਹਿਣਾ ਪੈਣੈ
ਪੱਥਰ ਜਿਹਾ ਕਰਕੇ ਜੇਰਾ
ਅਮੜੀ ਦੇ ਸੀਨੇ ਲੱਗਾਂ
ਦਿਲ ਤਾਂ ਕਰ ਰਿਹਾ ਬਥੇਰਾ
ਇੱਥੇ ਵੀ ਰਹਿਣਾ ਪੈਣੈ
ਪੱਥਰ ਜਿਹਾ ਕਰਕੇ ਜੇਰਾ
ਮੈਨੂੰ ਗਲ਼ ਲਾਉਣ 'ਚ ਹਾਲੇ
ਮੇਰੇ ਪਿੰਡ ਆਉਣ 'ਚ ਹਾਲੇ
ਮੈਨੂੰ ਗਲ਼ ਲਾਉਣ 'ਚ ਹਾਲੇ
ਮੇਰੇ ਪਿੰਡ ਆਉਣ 'ਚ ਹਾਲੇ
ਲੱਗਣੇ ਕਈ ਸਾਲ
ਮੇਰੀ ਮਾਂ ਨੂੰ ਨਾ ਦੱਸਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਮਾਂ ਦੀ ਜ਼ਿੰਦਗਾਨੀ ਖ਼ਾਤਰ
ਰੱਖ ਲੈਣਾ ਸੱਚ ਲੁਕਾ ਕੇ
Nimme ਦੇ ਪਿੰਡ Loharke
ਦੱਸਿਓ ਨਾ ਕੁੱਝ ਵੀ ਜਾ ਕੇ
ਮਾਂ ਦੀ ਜ਼ਿੰਦਗਾਨੀ ਖ਼ਾਤਰ
ਰੱਖ ਲੈਣਾ ਸੱਚ ਲੁਕਾ ਕੇ
Nimme ਦੇ ਪਿੰਡ Loharke
ਦੱਸਿਓ ਨਾ ਕੁੱਝ ਵੀ ਜਾ ਕੇ
ਯਾਰੋ, ਅਣਭੋਲ ਮੇਰੀ ਮਾਂ
ਜਾਵੇ ਨਾ ਡੋਲ ਮੇਰੀ ਮਾਂ
ਯਾਰੋ, ਅਣਭੋਲ ਮੇਰੀ ਮਾਂ
ਜਾਵੇ ਨਾ ਡੋਲ ਮੇਰੀ ਮਾਂ
ਐਸਾ ਕੋਈ ਖ਼ਿਆਲ
ਮੇਰੀ ਮਾਂ ਨੂੰ ਨਾ ਦੱਸਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਮੇਰੇ ਪਰਦੇਸੀ ਵੀਰੋ
ਵਤਨਾਂ ਨੂੰ ਜਾਣ ਵਾਲ਼ਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ
ਮੇਰਾ ਕੀ ਏ ਹਾਲ਼
ਮੇਰੀ ਮਾਂ ਨੂੰ ਨਾ ਦੱਸਿਓ