Выберите трек для воспроизведения
ਅੱਸੀ ਗਏ ਘੁਮਣ ਤੇ ਕੋਲ ਜੀਪ ਸੀ
ਯਾਰਾਂ ਜੇਹੇ ਯਾਰ ਮਿਲੇ ਲੱਗੀ ਸੀਪ ਸੀ
ਅੱਸੀ ਗਏ ਘੁਮਣ ਤੇ ਕੋਲ ਜੀਪ ਸੀ
ਯਾਰਾਂ ਜੇਹੇ ਯਾਰ ਮਿਲੇ ਲੱਗੀ ਸੀਪ ਸੀ
ਦੇਖੀਆਂ ਪਹਾੜਾਂ ਉੱਤੇ ਰੁਖ ਝਾੜੀਆਂ
ਬੱਚੇ ਸਾਨੂ ਵੇਖ ਮਾਰਦੇ ਸੀ ਤਾੜੀਆਂ
ਕਈ ਚੋ ਤੇ ਸੂਹੇ ਟੱਪੇ ਸਾਂਹ ਲਭ ਗਈ,
ਜੇਹੜੀ ਅੱਸੀ ਭਾਲਦੇ ਸੀ ਛਾਂ ਲਭ ਗਈ
ਉਚੀ ਜੇਹੀ ਢਾਬ ਉੱਤੇ ਪਈ ਛਲ ਸੀ
ਆ ਗਏ ਨਜਾਰੇ ਹੋਗੀ ਧਨ ਧਨ ਸੀ
ਓਥੋਂ ਅੱਸੀ ਬੈਠ ਕੇ ਚੋਫੇਰਾ ਤਕਿਯਾ
ਰਬ ਦਾ ਬਨਾਯਾ ਹੋਯਾ ਘੇਰਾ ਨ੍ਪ੍ਯਾ
ਕੋਈ ਕੋਈ ਜਾਂਵਦਾ ਸੀ ਸ਼ਹਰ ਵੱਲ ਨੂ
ਕੋਈ ਬੈਠਾ ਸੁਣਦਾ ਹਵਾ ਦੀ ਗਲ ਨੂ
ਕੋਈ ਬੰਨੇ ਪਗ ਸਰਤਾਜ ਦੀ ਤਰਾਂ
ਲਾਵੇ ਸਰ ਪੇਚ ਮਹਾਰਾਜ ਦੀ ਤਰਾਂ
ਹੋ ਕੇ ਫੇਰ ਤਿਆਰ ਤਸਵੀਰਾਂ ਲਾਹ ਲਾਈਆਂ
ਹੋ ਕੇ ਫੇਰ ਤਿਆਰ ਤਸਵੀਰਾਂ ਲਾਹ ਲਾਈਆਂ
ਵੱਡੀਆਂ ਕਰਾ ਕੇ ਮਹਿਫਿਲਾਂ ਚ ਲਾ ਲਾਈਆਂ
ਹੋ ਕੇ ਫੇਰ ਤਿਆਰ ਤਸਵੀਰਾਂ ਲਾਹ ਲਾਈਆਂ
ਵੱਡੀਆਂ ਕਰਾ ਕੇ ਮਹਿਫਿਲਾਂ ਚ ਲਾ ਲਾਈਆਂ
ਤਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ
ਕੰਬਲੀ ਦੀ ਥਮ੍ਬੀ ਕੰਡੇਆਂ ਨਾ ਖੇਹ ਗਈ
ਜੰਗਲ ਚ ਘੁਮਦੇ ਨੂੰ ਖੁੰਡੀ ਲਭ ਗਈ
ਮੋਰਨੀ ਦੀ ਘੂਕ ਜਿਵੇਂ ਚੂੰਡੀ ਵੱਡ ਗਈ
ਮੈਨੂ ਲੱਗੇ ਬੇਲੇ ਮਝੀਆਂ ਮੈਂ ਚਾਰਦਾ
ਮੈਨੂ ਲੱਗੇ ਬੇਲੇ ਮਝੀਆਂ ਮੈਂ ਚਾਰਦਾ
ਉੱਤੇ ਨੂ ਨਿਗਾਹਾਂ ਮੌਲਾ ਨੂ ਨਿਹਾਰਦਾ
ਆਉਂਦੇ ਹੋਏ ਹੋਰ ਇਕ ਯਾਦ ਸੀ ਜੁੜੀ
ਬਾਲਨ ਦੀ ਪੰਡ ਚੁਕੀ ਨਿੱਕੀ ਜੇਹੀ ਕੁੜੀ
ਛੋਟੀ ਜੇਹੀ ਬਾਂਹ ਤੇ ਸੀ ਲਿਫਾਫਾ ਟੰਗੇਆ
ਪਤਾ ਨੀ ਗਰੀਬਣੀ ਨੇ ਕਿਥੋਂ ਮੰਗੇਆ
ਅੱਸੀ ਕੋਲੋਂ ਲੰਘੇ ਤਾਂ ਪ੍ਯਾਰੀ ਲੱਗੀ ਸੀ
ਕੁਲ ਕਾਯਨਾਤ ਤੋ ਨਿਆਰੀ ਲੱਗੀ ਸੀ
ਅੱਸੀ ਗੱਡੀ ਰੋਕ ਲਈ ਸੀ ਔਸ ਵਾਸਤੇ
ਅੱਸੀ ਗੱਡੀ ਰੋਕ ਲਈ ਸੀ ਔਸ ਵਾਸਤੇ
ਔਹਨੁ ਜਾ ਕੇ ਮਿਲਾਂਗੇ ਜੀ ਇਸ ਆਸ ਤੇ
ਗੱਡੀ ਦੇਖ ਰੁਕਦੀ ਓਹ ਡਰ ਗਈ ਸੀ
ਪਤਾ ਹੀ ਨੀ ਲਗਿਆ ਕਿਧਰ ਗਈ ਸੀ
ਪੰਡ ਤੇ ਲਫਾਫਾ ਬਚੀ ਸੁੱਟ ਦੌੜ ਗਈ
ਸਾਡੀਆਂ ਖਵਾਹਿਸ਼ਾਂ ਨੂ ਲੁੱਟ ਦੌੜ ਗਈ
ਓਹਨੁ ਸ਼ਾਯਦ ਲਗਿਆ ਇਹ ਓਹੀ ਨੇ ਬੰਦੇ
ਜਿਹਦੇ ਖੇਤੋਂ ਚੁਕੇ ਨੇ ਮੈਂ ਸੁੱਕੇ ਜੇ ਗੰਢੇ
ਪੁਛੋ ਨਾ ਜੀ ਸੀਨੇ ਵਿਚ ਛੇਕ ਪੈ ਗਯਾ
ਬਾਲਨ ਲਿਫਾਫਾ ਵੇਖਦਾ ਹੀ ਰਹ ਗਯਾ
ਪਤਾ ਹੀ ਨੀ ਕਿੰਨਿਆ ਰੀਝਾਂ ਨਾ ਚੁਕੇਆ
ਹੁਣ ਮਰਜਾਨੀ ਨੇ ਸੀ ਰਾਹ ਤੇ ਸੁਟੇਯਾ
ਮੈਨੂ ਇੰਜ ਲੱਗੇ ਮੈਥੋਂ ਪਾਪ ਹੋ ਗਯਾ
ਫੇਰ "ਸਰਤਾਜ" ਚੁਪ-ਚਾਪ ਹੋ ਗਯਾ