Выберите трек для воспроизведения
ਇਹ ਗੀਤ ਓਹਨਾ ਲਈ ਬਣਾਇਆ ਗਯਾ ਹੈ
ਜਿੰਨਾ ਦੇ ਘਰ ਧੀ ਨੇ ਜਨਮ ਲਿਆ
ਤੇ ਓਹਨਾ ਨੂੰ ਕਿਸੇ ਵੀ ਗੱਲ ਦਾ ਕੋ ਸ਼ਿਕਵਾ ਆ ਪਛਤਾਵਾ ਨਹੀਂ
ਨਾ ਰੱਬ ਨਾਲ ਕੋਈ ਗੁੱਸਾ
ਬਲਕਿ ਓਹਨਾ ਨੇ ਆਪਣੀਆਂ ਧੀਆਂ ਨੂੰ ਪਰੀਆਂ ਵਾਂਗ ਪਾਲਿਆ
ਚਾਰੇ ਪਾਸੇ ਹਰੇ ਭਰੇ ਲੱਗੇ ਰੁੱਖ ਆ
ਜ਼ਿੰਦਗੀ ਚ ਆਉਂਦੇ ਰਹਿੰਦੇ ਦੁਖ ਸੁਖ ਆ
ਘਰੇ ਜਮੀ ਕੁੜੀ ਨੂੰ ਨਾ ਮਾੜਾ ਆਖੀਏ
ਕਰੋ ਸ਼ੁਕਰ ਨਾ ਸੁਣੀ ਰਹੀ ਮਾਂ ਦੀ ਕੁਖ ਆ
ਆਮ ਜਿਹਾ ਸੀ ਮੈਂ ਯਾਰੋ ਖ਼ਾਸ ਹੋ ਗਿਆ
ਸ਼ਾਹੂਕਾਰ ਮੈਂ ਤਾਂ ਰਾਤੋ ਰਾਤ ਹੋ ਗਿਆ
ਮੈਨੂੰ ਇੰਜ ਲੱਗੇ ਮੈਂ ਅਬਾਦ ਹੋ ਗਿਆ
ਉਸ ਮਾਲਕ ਨੇ ਛੱਡੀ ਕੋਈ ਵੀ ਨਾ ਕਮੀ ਆ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਥੋੜੀ ਦੇਰ ਬਾਅਦ ਥੋੜਾ ਥੋੜਾ ਰੁਡੂ ਗੀ
ਨਿੱਕੇ ਨਿੱਕੇ ਪੇਰਾ ਉੱਤੇ ਜਦੋ ਤੁਰੂ ਗੀ
ਕਮ ਉਤੋਂ ਮੁੜ ਜਦੋ ਘਰ ਆਉਗਾ
ਭੱਜ ਕੇ ਓਹ ਮੇਰੇ ਗਲ ਨਾਲ ਜੁਡੂ ਗੀ
ਓਹਦੀ ਖੁਸ਼ੀ ਅੱਗੇ ਸਭ ਕੁਝ ਫਿਕਾ ਲੱਗ ਦੇ
ਓਹਦੇ ਕਦ ਅੱਗੇ ਜੱਗ ਮੈਨੂੰ ਨਿਕਾ ਲੱਗ ਦੇ
ਕੰਨ ਤਰਸੇ ਪਏ ਆ ਖੋਰੇ ਕਿਡਾ ਲੱਗ ਦੇ
ਜਦ ਮੈਨੂੰ ਕਹੁ ਪਾਪਾ ਮੁਹੁ ਕਹੁ ਮਮੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਜੋ ਵੀ ਮੈਂ ਕਮਾ ਰਹਾ ਵਾ ਤੇਰੇ ਕਰ ਕੇ
ਜੋ ਵੀ ਮੈਂ ਬਣਾ ਰਹਾ ਵਾ ਤੇਰੇ ਕਰ ਕੇ
ਬਸ ਇਕ ਗੱਲ ਯਾਦ ਰੱਖੀ ਲਾਡੋ ਰਾਣੀਏ
ਮੇਰਾ ਸਿਰ ਨਾ ਝੁਕੇ ਕਦੇ ਤੇਰੇ ਕਰ ਕੇ
ਬਾਪੂ ਵਾਲੇ ਮਹਲ ਦੀ ਤੂੰ ਲਾਜ਼ ਰਾਣੀਏ
ਮੈਂ ਆ ਰਾਜਾ ਤੂੰ ਆ ਮੇਰਾ ਤਾਜ਼ ਰਾਣੀਏ
ਗਵਈਏ ਨੂੰ ਪਸੰਦ ਜਿਹਾ ਸਾਜ਼ ਰਾਣੀਏ
ਉਦਾ ਜਾਨ ਮੇਰੀ ਵੀ ਤੇਰੇ ਵਿਚ ਵੱਸੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਰੀਝਾਂ ਵੀ ਪਗੋਨੀਆ ਨੇ ਸੋਖੀਆ
ਏਹ ਪਰੀਆਂ ਪੜਾਉਣੀ ਆ ਵੀ ਸੋਖੀਆ
ਬਸ ਇਕ ਕੰਮ ਔਖਾ ਇਕ ਬਾਪ ਲਈ
ਵਿਆਹ ਕਰ ਡੋਲੀ ਤੋਰਨੀਆਂ ਔਖੀਆਂ
ਰੱਬਾ ਧੰਨਵਾਦ ਤੇਰਾ ਇਸ ਦਾਤ ਲਈ
ਦਿੱਤੀ ਖੁਸ਼ੀ ਦਾ ਮੁੱਲ ਕਿਵੇਂ ਮੋੜੂਗਾ
ਬਸ ਇਕ ਗੱਲ ਦੱਸ ਮੈਨੂੰ ਰੱਬਾ ਵੇ
ਮੇਰੀ ਲਾਡੋ ਦੀ ਮੈਂ ਡੋਲੀ ਕਿੰਜ ਤੋਰੂਗਾ
ਅੰਕੂ ਮੋਗੇ ਵਾਲਾ ਕਦੇ ਰੋਇਆ ਨਹੀਂ
ਬਸ ਅੱਜ ਅੱਖ ਹੋਈ ਨਮੀ ਆ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਇਹ ਜਿਹੜੀਆਂ ਪਰੀਆਂ ਨਾ ਵੀਰੇ
ਇਹ ਰੱਬ ਓਹਨਾ ਨੂੰ ਦਿੰਦਾ
ਜਿੰਨਾ ਦੀ ਪਰੀਆਂ ਪਾਲਣ ਦੀ ਔਕਾਤ ਹੁੰਦੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ
ਲੱਗੇ ਰੱਬ ਖ਼ੁਸ਼ ਹੋਇਆ ਅੱਜ ਮੇਰੇ ਤੇ
ਤਾਹੀ ਮੇਰੇ ਘਰ ਧੀ ਜਮੀ ਏ