Выберите трек для воспроизведения
ਠੰਡੀ ਠੰਡੀ ਚੱਲੇ ਅੱਜ ਹੋਓਓ
ਠੰਡੀ ਠੰਡੀ ਚੱਲੇ ਅੱਜ ਪੂਰੇ ਦੀ ਹਵਾ
ਅੱਜ ਦੀ ਏਹ ਰਾਤ ਮੈਥੋਂ ਹੋਈ ਨਾ ਜੁਦਾ
ਕਤਲ ਸ਼ਰੀਰ ਤੇਰਾ ਹੋਓਓ
ਕਤਲ ਸ਼ਰੀਰ ਤੇਰੀ ਕਾਤਿਲ ਅਦਾ
ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ
ਠੰਡੀ ਠੰਡੀ ਚੱਲੇ ਅੱਜ ਹੋਓਓ
ਪੁੰਨਿਆ ਦੀ ਰਾਤ ਚੰਨ ਲਹਿੰਦਾ ਅੰਗੜਾਈਆਂ
ਚੰਨ-ਨੀ ਵੀ ਵੇਖ ਅੱਜ ਪਾਉਂਦੀ ਏਹ ਦੁਹਾਈਆਂ
ਹਾਂ ਪੁੰਨਿਆ ਦੀ ਰਾਤ ਚੰਨ ਲਹਿੰਦਾ ਅੰਗੜਾਈਆਂ
ਚੰਨ-ਨੀ ਵੀ ਵੇਖ ਅੱਜ ਪਾਉਂਦੀ ਏਹ ਦੁਹਾਈਆਂ
ਤੇਰੇ ਉੱਤੋਂ ਵਾਰ ਦੇਵਾਂ ਹੋਓਓਓ
ਤੇਰੇ ਉੱਤੋਂ ਵਾਰ ਦੇਵਾਂ ਇੱਕ ਇੱਕ ਅਦਾ
ਅੱਜ ਦੀ ਏਹ ਰਾਤ ਮੈਥੋਂ ਹੋਈ ਨਾ ਜੁਦਾ
ਠੰਡੀ ਠੰਡੀ ਚੱਲੇ ਅੱਜ ਹੋਓਓ
ਲਵਾ ਲਬ ਭਰੀ ਹੋਈ ਮੇਰੀ ਏਹ ਜਵਾਨੀ
ਘੁੱਟ ਘੁੱਟ ਲਾ ਦੇ ਮੈਨੂੰ ਅੱਜ ਦਿਲਜਾਨੀ
ਹਾ ਲਵਾ ਲਬ ਭਰੀ ਹੋਈ ਮੇਰੀ ਏਹ ਜਵਾਨੀ
ਘੁੱਟ ਘੁੱਟ ਲਾ ਦੇ ਮੈਨੂੰ ਅੱਜ ਦਿਲਜਾਨੀ
ਕੱਖਾਂ 'ਚ ਲਕੋਈ ਫਿਰੇ ਹੋਓਓ
ਕੱਖਾਂ 'ਚ ਲਕੋਈ ਫਿਰੇ ਕਾਹਤੋਂ ਏਹ ਸ਼ੁਬਾਅ
ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ
ਠੰਡੀ ਠੰਡੀ ਚੱਲੇ ਅੱਜ ਹੋਓਓ
ਤਾਰਿਆਂ ਨੇ ਛੇੜੀ ਅੱਜ ਮੱਠੀ ਮੱਠੀ ਰਾਗਣੀ
ਤੇਰੇ ਪਿੱਛੇ ਮਿਲਾਂ ਅੱਜ ਬਣ ਕੇ ਮੈਂ ਨਾਗਣੀ
ਹਾਏ ਤਾਰਿਆਂ ਨੇ ਛੇੜੀ ਅੱਜ ਮੱਠੀ ਮੱਠੀ ਰਾਗਣੀ
ਤੇਰੇ ਪਿੱਛੇ ਮਿਲਾਂ ਅੱਜ ਬਣ ਕੇ ਮੈਂ ਨਾਗਣੀ
ਲਹਿ ਲਵਾਂ ਕਲਾਵੇ ਵਿੱਚ ਹੋਓਓ
ਲਹਿ ਲਵਾਂ ਕਲਾਵੇ ਵਿੱਚ ਹੋਵੇ ਜੇ ਰਜ਼ਾ
ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ
ਠੰਡੀ ਠੰਡੀ ਚੱਲੇ ਅੱਜ ਹੋਓਓ