Выберите трек для воспроизведения
ਕੁੜੀਆਂ ਦੀ ਟੋਲੀ ਦਾ ਸ਼ਿੰਗਾਰ ਬਣ ਕੇ
ਤੁਰ ਪਈਏ ਘਰੋਂ ਤੂੰ ਬਾਹਾਰ ਬਣ ਕੇ
ਕੁੜੀਆਂ ਦੀ ਟੋਲੀ ਦਾ - ਸ਼ਿੰਗਾਰ ਬਣ ਕੇ
ਹਾਏ ਤੁਰ ਪਈਏ ਘਰੋਂ ਤੂੰ - ਬਾਹਾਰ ਬਣ ਕੇ
ਸੋਹਣੇ ਰੂਪ ਦੇ ਹਾਏ ਨੀ ਸੋਹਣੇ ਰੂਪ ਦੇ
ਸੋਹਣੇ ਰੂਪ ਦੇ ਮਜਾਜ ਹੋ ਗਏ ਭਾਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਰੰਗਲਾ ਪਰਾਂਦਾ ਤੇਰਾ ਸੱਪ ਵਾਂਗ ਸ਼ੂਕਦਾ
ਸੱਪ ਵਾਂਗ ਸ਼ੂਕਦਾ
ਉੱਡਦੇ ਪਰਿੰਦਿਆਂ ਨੂੰ ਫੂਕ ਮਾਰ ਫੂਕਦਾ
ਉੱਡਦੇ ਪਰਿੰਦਿਆਂ ਨੂੰ ਫੂਕ ਮਾਰ ਫੂਕਦਾ
ਰੰਗਲਾ ਪਰਾਂਦਾ ਤੇਰਾ - ਸੱਪ ਵਾਂਗ ਸ਼ੂਕਦਾ
ਉੱਡਦੇ ਪਰਿੰਦਿਆਂ ਨੂੰ - ਫੂਕ ਮਾਰ ਫੂਕਦਾ
ਡੰਗ ਸੀਨੇ ਤੇ ਹਾਏ ਨੀ ਡੰਗ ਸੀਨੇ ਤੇ
ਡੰਗ ਸੀਨੇ ਉੱਤੇ ਝੱਲਣੇ ਨੇ ਸਾਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਰੀਆਂ ਤੋਂ ਸੋਹਣੀ ਹੈ ਤੂੰ ਸਭ ਦੀ ਪਸੰਦ ਏ
ਸਭ ਦੀ ਪਸੰਦ ਏ
ਰੱਬ ਜਾਣੇ ਕਿਹੜੇ ਲਈ ਪਿਆਰ ਰਜਮੰਦ ਏ
ਰੱਬ ਜਾਣੇ ਕਿਹੜੇ ਲਈ ਪਿਆਰ ਰਜਮੰਦ ਏ
ਸਾਰੀਆਂ ਤੋਂ ਸੋਹਣੀ ਹੈ ਤੂੰ - ਸਭ ਦੀ ਪਸੰਦ ਏ
ਰੱਬ ਜਾਣੇ ਕਿਹੜੇ ਲਈ - ਪਿਆਰ ਰਜਮੰਦ ਏ
ਕਿੰਨੇ ਰਾਹਾਂ ਚ ਹਾਏ ਨੀ ਕਿੰਨੇ ਰਾਹਾਂ ਵਿੱਚ
ਕਿੰਨੇ ਰਾਹਾਂ ਵਿੱਚ ਖੜੇ ਨੇ ਬੇਚਾਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਅਸੀਂ ਵੀ ਕਹਾਉਂਦੇ ਨਹੀਂਓ ਘੱਟ ਕਿਸੇ ਪਾਸੇ ਤੋਂ
ਘੱਟ ਕਿਸੇ ਪਾਸੇ ਤੋਂ
ਜਿੰਦ ਵਾਰ ਦਿੰਦੇ ਤੇਰੇ ਬੁੱਲੀਆਂ ਦੇ ਹਾਸੇ ਤੋਂ
ਜਿੰਦ ਵਾਰ ਦਿੰਦੇ ਤੇਰੇ ਬੁੱਲੀਆਂ ਦੇ ਹਾਸੇ ਤੋਂ
ਅਸੀਂ ਵੀ ਕਹਾਉਂਦੇ ਨਹੀਂਓ - ਘੱਟ ਕਿਸੇ ਪਾਸੇ ਤੋਂ
ਜਿੰਦ ਵਾਰ ਦਿੰਦੇ ਤੇਰੇ - ਬੁੱਲੀਆਂ ਦੇ ਹਾਸੇ ਤੋਂ
ਦਿਲ ਮਸਤ ਹਾਏ ਨੀ ਦਿਲ ਮਸਤ
ਦਿਲ ਮਸਤ ਅਦਾਵਾਂ ਉੱਤੇ ਹਾਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਗੁਰਮੀੰਦਰ ਦੇ ਪੱਖ ਵਿਚ ਹਾਂ ਕਿਤੇ ਬੋਲਦੇ
ਹਾਂ ਕਿਤੇ ਬੋਲਦੇ
ਫਿਰ ਕੈਂਦੋਵਾਲ ਤੈਨੂੰ ਹੀਰਿਆਂ 'ਚ ਤੋਲਦੇ
ਫਿਰ ਕੈਂਦੋਵਾਲ ਤੈਨੂੰ ਹੀਰਿਆਂ 'ਚ ਤੋਲਦੇ
ਗੁਰਮੀੰਦਰ ਦੇ ਪੱਖ ਵਿਚ - ਹਾਂ ਕਿਤੇ ਬੋਲਦੇ
ਫਿਰ ਕੈਂਦੋਵਾਲ ਤੈਨੂੰ - ਹੀਰਿਆਂ 'ਚ ਤੋਲਦੇ
ਤੇਰੀ ਮੰਗ ਚ ਹਾਏ ਨੀ ਤੇਰੀ ਮੰਗ ਵਿਚ
ਤੇਰੀ ਮੰਗ ਵਿਚ ਭਰਦਾ ਸਿਤਾਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ
ਸਾਡੀ ਤੇਰੇ ਉੱਤੇ ਅੱਖ ਮੁਟਿਆਰੇ ਨੀ ਸਾਡੇ ਵੱਲ ਤੱਕੇ ਦੁਨੀਆਂ