Оберіть трек для відтворення
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ?
ਸਿਫ਼ਤਾਂ ਵਾਲ਼ੇ ਲਫ਼ਜ਼ ਮੁਕਾ ਗਏ ਸ਼ਾਇਰ ਸਾਰੇ
ਛੱਡ ਪਰ੍ਹੇ ਹੁਣ, ਚੰਨ ਦੀ ਗੱਲ ਤਾਂ ਕੀ ਕਰਨੀ ਐ
ਐਵੇਂ ਸੜ ਮੱਚ ਜਾਣਗੇ ਰਿਸ਼ਤੇਦਾਰ ਨੇ ਤਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ?
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ
ਕਿੰਨੀ ਕੁ ਮੜਕ ਰੱਖਣੀ, ਕਿੰਨਾ ਕੁ ਵਲ਼ ਪਾਉਣਾ
ਇੱਕ ਲਹਿਰ ਸਮੁੰਦਰ ਦੀ ਤੈਥੋਂ ਸਿੱਖਣਾ ਚਾਹੁੰਦੀ ਐ
ਓਹ ਲਾਲੀ ਅੰਬਰਾਂ 'ਤੇ, ਤੜਕੇ ਤੇ ਸ਼ਾਮਾਂ ਨੂੰ
ਤੇਰੇ ਚਿਹਰੇ ਦੇ ਰੰਗ ਵਰਗੀ ਬਣ ਕੇ ਦਿਖਣਾ ਚਾਹੁੰਦੀ ਐ
ਸਾਵਣ ਦੇ ਬੱਦਲ਼ਾਂ ਦੇ ਮਨਸੂਬੇ ਵੀ ਸੁਣ ਲੈ
ਸਾਵਣ ਦੇ ਬੱਦਲ਼ਾਂ ਦੇ ਮਨਸੂਬੇ ਵੀ ਸੁਣ ਲੈ
ਤੇਰੇ ਵਾਲ਼ਾਂ ਵਰਗੇ ਬਣਨਾ ਚਾਹੁੰਦੇ, ਰਸ਼ਕ ਦੇ ਮਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ?
ਸਿਫ਼ਤਾਂ ਵਾਲ਼ੇ ਲਫ਼ਜ਼ ਮੁਕਾ ਗਏ ਸ਼ਾਇਰ ਸਾਰੇ
ਘਾਹ ਤੇ ਪਈ ਤਰੇਲ਼ ਦਾ ਇੱਕ ਤੁਪਕਾ ਮੈਨੂੰ ਪੁੱਛਦਾ ਸੀ
ਕਹਿੰਦਾ, "ਦੱਸ ਮੈਂ ਓਹਦੀ ਅੱਖ ਦੇ ਵਰਗਾ ਬਣ ਸਕਿਆ ਕਿ ਨਹੀਂ"
ਕਹਿੰਦਾ, "ਓਹਦੀ ਅੱਖ ਦੇ ਵਰਗੀ ਚਮਕ ਹੈ ਮੇਰੀ ਵੀ"
"ਇਸ਼ਕ ਦੇ ਰਣ ਵਿੱਚ ਦਿਲ ਲੁੱਟਣ ਲਈ ਤਣ ਸਕਿਆ ਕਿ ਨਹੀਂ?"
ਬੜਾ ਔਖਾ ਸਮਝ ਆਇਆ ਤੂੰ ਓਹਦੇ ਅੱਥਰੂ ਵਰਗਾ ਐ
ਕਿਸੇ ਆਸ਼ਕ ਰੂਹ ਨੂੰ ਛਾਨਣ ਦੇ ਜੋ ਕਰਦਾ ਕਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ?
ਸਿਫ਼ਤਾਂ ਵਾਲ਼ੇ ਲਫ਼ਜ਼ ਮੁਕਾ ਗਏ ਸ਼ਾਇਰ ਸਾਰੇ
ਮੈਂ ਸਮੁੰਦਰਾਂ ਦੇ ਤਲ ਤੋਂ ਇੱਕ ਮੋਤੀ ਲੱਭ ਲਿਆਉਣਾ ਐ
ਤੇਰੇ ਹੱਥਾਂ 'ਤੇ ਰੱਖ ਕੇ ਸ਼ਰਮਿੰਦਾ ਜਿਹਾ ਕਰਵਾਉਣਾ ਐ
ਓਹ ਦੱਸੂ ਮੇਰੇ ਦਿਲ ਦੀ ਗੱਲ ਕਿ ਤੂੰ ਕਿੰਨੀ ਸੋਹਣੀ ਐ
ਤੇਰੇ ਅੱਗੇ ਮੇਰੇ ਸਾਰੇ ਗੀਤ ਵੀ ਹਾਰੇ
ਮੇਰੇ ਕੁੱਲ ਵਜੂਦ ਤੋਂ ਵੱਧ ਚਰਚਾ ਤੇਰੇ ਸੂਟਾਂ ਦੇ ਰੰਗਾਂ ਦਾ
ਤੈਨੂੰ ਹੀਰ ਦੇ ਰੰਗ ਦੇ ਗਿਆ, ਲਲਾਰੀ ਹੋਣਾ ਝੰਗਾਂ ਦਾ
ਢੱਕ ਦੇ ਫੁੱਲਾਂ ਰੀਸ ਤੇਰੀ ਕਰਨੇ ਦੀ ਗੱਲ ਸੋਚੀ
ਤੈਨੂੰ ਤੱਕ ਤੇਰੇ ਕਦਮਾਂ ਵਿੱਚ ਆ ਗਿਰੇ ਵਿਚਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ?
ਸਿਫ਼ਤਾਂ ਵਾਲ਼ੇ ਲਫ਼ਜ਼ ਮੁਕਾ ਗਏ ਸ਼ਾਇਰ ਸਾਰੇ