Оберіть трек для відтворення
ਕੁੜੀ ਖੰਡ ਦਾ ਖਿਡੌਣਾ ਇਕ ਮੇਲੇ ਵਿੱਚ ਆਈ
ਹੋਗੀ ਲਾਲਾ ਲਾਲਾ ਚਾਰੇ ਪਾਸੇ ਮਚ ਗਈ ਦੁਹਾਈ
ਕੁੜੀ ਖੰਡ ਦਾ ਖਿਡੌਣਾ ਇਕ ਮੇਲੇ ਵਿੱਚ ਆਈ
ਹੋਗੀ ਲਾਲਾ ਲਾਲਾ ਚਾਰੇ ਪਾਸੇ ਮਚ ਗਈ ਦੁਹਾਈ
ਹੱਥ ਰੱਖ ਕੇ ਮੁੱਛੇ 'ਤੇ ਸੋਚੀ ਪੈ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਸਾਡੇ ਚਾਦਰੇ ਨਾਲੋਂ ਮੱਲੀ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਮਿੱਤਰਾਂ ਦੇ ਚਾਦਰੇ ਨਾਲ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਮੁੰਡਾ ਗੱਬਰੂ ਜਵਾਨ ਓਹਦਾ ਸਰੂ ਜਿਹਾ ਕੱਦ
ਹੱਥ ਸਮਾਂ ਵਾਲੀ ਡਾਂਗ ਬਣੀ ਤੋੜੇ ਰੰਗੀ ਪੱਗ
ਮੁੰਡਾ ਗੱਬਰੂ ਜਵਾਨ ਓਹਦਾ ਸਰੂ ਜਿਹਾ ਕੱਦ
ਹੱਥ ਸਮਾਂ ਵਾਲੀ ਡਾਂਗ ਬਣੀ ਤੋੜੇ ਰੰਗੀ ਪੱਗ
ਭਾਵੇਂ ਹਾਣੀਆਂ 'ਚ ਮਿੱਠਾ ਮਿੱਠਾ ਹੱਸਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਕਾਲੇ ਰੰਗ ਦਾ ਪਰਾਂਦਾ ਓਹਦਾ ਝੂਲਦਾ ਏ ਜਾਂਦਾ
ਜੇਹੜੀ ਹੱਟੀ 'ਤੇ ਖਲੋਵੇ ਸਾਰਾ ਮੇਲਾ ਖੜ ਜਾਂਦਾ
ਸਾਰਾ ਮੇਲਾ ਖੜ ਜਾਂਦਾ
ਕਾਲੇ ਰੰਗ ਦਾ ਪਰਾਂਦਾ ਓਹਦਾ ਝੂਲਦਾ ਏ ਜਾਂਦਾ
ਜੇਹੜੀ ਹੱਟੀ 'ਤੇ ਖਲੋਵੇ ਸਾਰਾ ਮੇਲਾ ਖੜ ਜਾਂਦਾ
ਸਾਰਾ ਮੇਲਾ ਖੜ ਜਾਂਦਾ
ਲੁੱਟ ਪੁੱਟ ਕੇ ਦੁਕਾਨਾਂ ਵਾਲੇ ਲੈ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਸਾਡੇ ਚਾਦਰੇ ਨਾਲੋਂ ਮੱਲੀ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਮਿੱਤਰਾਂ ਦੇ ਚਾਦਰੇ ਨਾਲ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਪਾਇਆ ਗਲ ਵਿੱਚ ਕੈਂਠਾ ਕੰਨੀ ਨੱਟੀਆਂ ਦਾ ਜੋੜਾ
ਓਹਦਾ ਰਾਂਝੇ ਤੇ ਮਹਿੰਦਰਾ ਵੀ ਪਾਵੇ ਥੋੜਾ ਥੋੜਾ
ਪਾਇਆ ਗਲ ਵਿੱਚ ਕੈਂਠਾ ਕੰਨੀ ਨੱਟੀਆਂ ਦਾ ਜੋੜਾ
ਓਹਦਾ ਰਾਂਝੇ ਤੇ ਮਹਿੰਦਰਾ ਵੀ ਪਾਵੇ ਥੋੜਾ ਥੋੜਾ
ਕੁਝ ਮੁੰਡਿਆਂ ਨੂੰ ਮੇਰੇ ਬਾਰੇ ਦੱਸਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਫਿਰੇ ਵੇਖਦੀ ਓ ਮੇਲਾ ਮੇਲਾ ਸਾਰਾ ਓਹਨੂੰ ਵੇਖੇ
ਸਾਨੂੰ ਮੱਲੀ ਰਣਜੀਤ ਪੈਣ ਹੀਰ ਦੇ ਭੁਲੇਖੇ
ਪੈਣ ਹੀਰ ਦੇ ਭੁਲੇਖੇ
ਫਿਰੇ ਵੇਖਦੀ ਓ ਮੇਲਾ ਮੇਲਾ ਸਾਰਾ ਓਹਨੂੰ ਵੇਖੇ
ਸਾਨੂੰ ਮੱਲੀ ਰਣਜੀਤ ਪੈਣ ਹੀਰ ਦੇ ਭੁਲੇਖੇ
ਪੈਣ ਹੀਰ ਦੇ ਭੁਲੇਖੇ
ਬੁੱਗਾ ਫੜ ਕੇ ਪੰਗੂੜੇ ਵੱਲ ਲੈ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਸਾਡੇ ਚਾਦਰੇ ਨਾਲੋਂ ਮੱਲੀ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਮਿੱਤਰਾਂ ਦੇ ਚਾਦਰੇ ਨਾਲ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਮੈਨੂੰ ਲੱਗਦਾ ਗਵਾਚੀ ਮੇਰੀ ਚੀਜ਼ ਗਈ ਏ ਲੱਭ
ਅੱਜ ਕੁੜਿਓ ਪ੍ਰੀਤੀ 'ਤੇ ਦਿਆਲ ਹੋਇਆ ਰੱਬ
ਮੈਨੂੰ ਲੱਗਦਾ ਗਵਾਚੀ ਮੇਰੀ ਚੀਜ਼ ਗਈ ਏ ਲੱਭ
ਅੱਜ ਕੁੜਿਓ ਪ੍ਰੀਤੀ 'ਤੇ ਦਿਆਲ ਹੋਇਆ ਰੱਬ
ਇਹ ਤਾਂ ਬੁੱਗਾ ਏ ਪੁੱਤਰ ਮੇਰੀ ਸੱਸ ਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਜਾਵੇ ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਮਿੱਤਰਾਂ ਦੇ ਚਾਦਰੇ ਨਾਲ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ
ਅਲੜਾਂ ਦੇ ਦਿਲਾਂ ਵਿੱਚ ਵੱਸਦਾ ਨੀ ਮਰਜਾਣੀ ਦਾ ਸ਼ੌਕੀਨ
ਮੱਲੋਂ ਮੱਲੀ ਚਾਦਰੇ ਨਾਲ ਖਹਿ ਗਿਆ ਬਾਈ ਓਹਦਾ ਘਾਗਰਾ ਗੁਲਾਬੀ