Оберіть трек для відтворення

ਯਾਰ ਪੁਰਾਣੇ
Hit It
ਡਰ ਲੱਗਦਾ, ਤਨਹਾਈਆਂ ਤੋਂ
ਖੌਫ ਆਉਂਦਾ, ਪਰਛਾਈਆਂ ਤੋਂ
ਦੁਨੀਆਂ ਨੂੰ ਛੱਡ ਦਿੱਤਾ
ਹੀਰੇ ਤੇਰੇ ਵਾਸਤੇ
ਹੁਣ ਮੈਂਨੂੰ ਛੱਡ ਤੁਰ ਕੇ
ਦੱਸ ਕਿਹੜੇ ਰਸਤੇ
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
(ਕੀ ਮੁੱਲ ਲੈਣਾ? ਪੁਰਾਣੇ)
(ਕੀ ਮੁੱਲ ਲੈਣਾ? ਪੁਰਾਣੇ)
ਹੋਲੀ-ਹੋਲੀ ਸਾਡੇ ਕੋਲੋਂ ਦੂਰ ਤੁਰ ਗਈ
ਐਸਾ ਕੌਣ ਤੇਰੀ ਜ਼ਿੰਦਗੀ 'ਚ ਆਗਯਾ
ਕਰ ਕੇ ਤੂੰ ਦਿਲ ਚੂਰ ਸਾਡਾ ਤੁਰ ਗਈ
ਐਸਾ ਕੌਣ ਤੇਰੇ ਸੁਪਨੇ ਸਜਾ ਗਿਆ?
ਹਾਲ਼ੇ ਜ਼ਖ਼ਮ ਸਾਡੇ ਵੇ ਹਾਲ਼ੇ (ਹਾਲ਼ੇ)
ਇਸ਼ਕ ਨੇ ਛੱਡਿਆਂ ਨੀ ਕੁਝ ਸਾਡੇ ਪੱਲੇ
ਹੁਣ ਪਿਆਰ 'ਚ ਯਕੀਨ ਨਾ ਰਿਹਾ
ਟੁੱਟਾ ਹੋਇਆ ਦਿਲ ਹੋਰ ਠੋਕਰਾਂ ਨਾ ਝੱਲੇ
ਜੇ ਤੋੜ ਨੀ ਨਿਭਾਉਣੀ ਸੀ
ਕਾਹਤੋਂ ਮੇਰੇ ਨਾਲ ਪਿਆਰ ਪਾਇਆ ਸੀ?
ਜੇ ਛੱਡਣਾ ਸੀ ਤੂੰ
ਮੈਂਨੂੰ ਕਾਹਤੋਂ ਸੀਨੇਂ ਨਾਲ ਲਾਇਆ ਸੀ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਮਸੀ ਅੱਖਾਂ ਦੇ ਹੰਜੂ ਸੁੱਕੇ ਨੇ
ਗ਼ਮ ਦਿਲ ਨੂੰ ਲਾ ਗਏ ਮੁੱਕੇ ਨੇ
ਅਸੀ ਜਜਬਾਤਾਂ ਨੂੰ ਰੋਕੀ ਬੈਠੇ
ਪਿਆਰ 'ਚ ਖਾਦੇ ਇੰਨੇ ਦੋਖੇ ਨੇ
ਅਸੀ ਭੋਗ ਰਹੇ ਆਂ ਦੁੱਖ ਅੱਜ ਵੀ
ਜੋ ਨਾਲ ਮਹੋਬਤਾਂ ਪਾਈਆਂ ਦੇ
ਸਾਡੇ ਹਾਲ ਮਸੀ ਸੁਧਰੇ ਨੇ
ਜੋ ਸੀ ਹੁੰਦੇ ਵਾਂਗ ਸ਼ੁਦਾਯਿਆਂ ਦੇ
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ
ਨਵੇਆਂ ਦਾ ਕੀ ਮੁੱਲ ਲੈਣਾ?
ਕੀ ਮੁੱਲ ਲੈਣਾ?
ਕੀ ਮੁੱਲ ਲੈਣਾ?