Оберіть трек для відтворення
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਾਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਮੇਰੇ ਦਿਲ ਦੀ ਤਮੰਨਾ ਕਿ ਆਹ ਪੂਰੀ ਹੋ ਜਵੇ
ਤੇਰੇ ਕੋਲੇ ਜਿਹੇ ਹੱਥਾਂ ਕੋਲੋਂ ਚੂਰੀ ਹੋ ਜਾਵੇ
ਕਿੱਥੇ ਸਾਡੀ ਹੀ ਨਾ ਤਿੰਧਾਂ ਤੋਂ ਦੂਰੀ ਹੋ ਜਵੇ
ਮੈਨੂੰ ਮਾੜਾ ਮਾੜਾ ਫ਼ਿਕਰ ਸਤਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਤੇਰੇ ਦਿਲ ਦੀ ਅਖੀਰ ਤੱਕ ਜਾਣਾ ਸੋਹਣੀਏ
ਅਸੀਂ ਅੱਵਲ ਜ਼ਰੂਰ ਦੇਖੀਂ ਆਣਾ ਸੋਹਣੀਏ
ਸਾਂਝੇ ਸਾਹ ਦਿਨ ਰਾਤ ਪਾਣੀ ਦਾਣਾ ਸੋਹਣੀਏ
ਹੋਣਾ ਪੱਕਾ ਸਾਡਾ ਚੰਦ ’ਤੇ ਟਿਕਾਣਾ ਸੋਹਣੀਏ
ਤਨ ਰੇਤਲਿਆਂ ਟਿੱਬਿਆਂ ਨੂੰ ਧਾਉਣ ਲੱਗਿਆ
ਤੇ ਉਹ ਪਾਣੀ ਰੰਗਾ ਮਹਲ ਬਣਾਉਣ ਲੱਗਿਆ
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਾਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ
ਕੀ ਤੂੰ ਸਾਡੇ ਵੱਲ ਮੁਖੜਾ ਘੁਮਾਇਆ ਚੰਨੀਏ ਨੀ
ਦਿਲ ਸਾਡਾ ਤੇਰੇ ਉੱਤੇ ਆਇਆ ਚੰਨੀਏ ਨੀ
ਹਾਲ ਦੀ ਘੜੀ ਤਾਂ ਸਾਨੂੰ ਤੇਰਾ ਹੀ ਖੁਮਾਰ ਐ
ਚਾਰ ਕੇ ਝਰੇਤਾਂ ’ਚ ਜਤਾਇਆ ਚੰਨੀਏ
ਪਹਿਰਾ ਰੂਪ ਉੱਤੇ ਤੇਰੇ ਕੀ ਲਾਉਣ ਲੱਗਿਆ
ਸੱਸੀ ਹੀਰ ਦੀਆਂ ਕਮੀਆਂ ਗਿਣਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਾਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ
ਮੁੱਕੀ ਵਾਰਿਸ ਦੀ ਰੀਲ ਆਪਾਂ ਹੋਰ ਲਾ ਲਈ
ਤੇਰੇ ਸੱਜਰੇ ਖ਼ਿਆਲਾਂ ਨੂੰ ਕਿਸ਼ੋਰ ਲਾ ਲਈ
ਕਈਆਂ ਕੀਤੇ ਇਤਰਾਜ਼ ਕਿ ਮੈਂ ਸ਼ੋਰ ਲਾ ਲਈ
ਚੁੱਕੀ ਡੈੱਕ ਦੀ ਆਵਾਜ਼ ਉਹਨਾਂ door ਲਾ ਲਈ
ਹੋਈ ਸ਼ਾਮ ਕਿ ਮੈਂ ਗ਼ਜ਼ਲਾਂ ਸੁਣਾਉਣ ਲੱਗਿਆ
ਰਾਣੋ ਚੇਤਾ ਤੇਰਾ ਪਲ ਪਲ ਆਉਣ ਲੱਗਿਆ
ਨੀ ਮੈਂ ਹਿੰਦੀ ਗਾਣੇ ਓਦੋਂ ਦਾ ਗਾਉਣ ਲੱਗਿਆ
ਤੈਨੂੰ ਥੋੜਾ ਥੋੜਾ ਜਿੱਦੇ ਦਾ ਚਾਹੁਣ ਲੱਗਿਆ
ਨੀ ਮੈਂ ਹਿੰਦੀ ਗਾਣੇ