Оберіть трек для відтворення
ਹਜ਼ਾਰੇ ਉੱਜੜੇ ਬੈਠੇ ਨੇ ਚੰਗੀ ਕਿਸਮਤ ਖੇੜੇ ਦੀ
ਆਜਾ ਦੱਸਾਂ ਹਾਣਦੀਏ ਤੇਰੀ ਕੀਮਤ ਗੇੜੇ ਦੀ
ਮੁਲਕ ਹੈ ਛੋਰਾ ਦਾ ਹੋਜੂਗਾ 'ਕੱਠਾ ਨੀ
ਘੁੰਮ ਘੁੰਮ ਡਿੱਗੂਗਾ ਹਾਏ ਸਮੇਂ ਦਾ ਚੱਕਾ ਨੀ
ਤੂੰ ਦਹੀਂ ਸੋਹਣੀਏ ਨੀ, ਮੈਂ ਕਾਲਾ ਲੂਣ ਕੁੜੇ
ਤੇਰੇ ਨਾਂ ਦਾ ਸਾਨੂੰ ਨੀ ਹਾਏ ਰਹੇ ਜਨੂੰਨ ਕੁੜੇ
ਸਾਡੇ 'ਤੇ ਕਿਰਪਾ ਤੂੰ ਬਸ ਕਰਜਾ ਕੇਰਾ ਨੀ
ਮੇਰੇ ਪਿੰਡ ਰਕਾਨੇ ਤੂੰ ਕਦੇ ਮਾਰ ਜਾ ਗੇੜਾ ਨੀ
ਹਾਏ ਮਾਰ ਜਾ ਗੇੜਾ ਨੀ
ਕਦੇ ਮਾਰ ਜਾ ਗੇੜਾ ਨੀ
ਜੋ ਚਸ਼ਮੇ ਲਾਉਣੀ ਏ ਉਨ੍ਹਾਂ ਚੋਂ ਦੇਖ ਜਾਵੀ
ਇੱਕ ਮੇਲਾ ਲੱਗਦਾ ਏ ਉੱਥੇ ਮੱਥਾ ਟੇਕ ਜਾਵੀਂ
ਹੋਣੇ ਚਰਚੇ ਮੋੜਾ ਤੇ ਬਸ ਤੇਰੀ ਸੰਗ ਦੇ ਨੀ
ਗੱਲ ਨੇੜੇ ਲੱਗਜੂ ਜੇ ਕਦੇ ਝੂਠਾ ਖੰਘ ਜੇ ਨੀ
ਜਿਹੜਾ ਤੇਰੇ ਹੱਥੋਂ ਸੁੱਟਿਆ ਉਹੀ ਬਣਜਾ ਪੇੜਾ ਨੀ
ਮੇਰੇ ਪਿੰਡ ਰਕਾਨੇ ਤੂੰ ਕਦੇ ਮਾਰ ਜਾ ਗੇੜਾ ਨੀ
ਹਾਏ ਮਾਰ ਜਾ ਗੇੜਾ ਨੀ
ਕਦੇ ਮਾਰ ਜਾ ਗੇੜਾ ਨੀ
'ਕੱਠ ਠੇਕੇ ਤੋਂ ਉੱਡਜੂ ਤੇਰੀ ਤੋਰ ਦੇਖ ਕੇ ਨੀ
ਕਿਤੇ ਉੱਖਲੀ ਨਾ ਆ ਜੇ ਮੁੜੀਂ ਮੋੜ ਦੇਖ ਕੇ ਨੀ
ਮੈਂ ਟੇਪ ਕਰਾਉਣੀ ਆ ਘਰੇ ਆ ਕੇ ਦੱਸਦੀ ਨੀ
ਮੈਥੋਂ ਕਹਿ ਨਹੀ ਹੁੰਦਾ ਗੱਲ ਮੇਰੇ ਵਸ ਦੀ ਨੀ
ਨਾਲੇ ਰੌਸ਼ਨ ਹੋਜੂਗਾ ਸਾਡਾ ਕੱਚਾ ਵੇਹੜਾ ਨੀ
ਮੇਰੇ ਪਿੰਡ ਰਕਾਨੇ ਤੂੰ ਕਦੇ ਮਾਰ ਜਾ ਗੇੜਾ ਨੀ
ਹਾਏ ਮਾਰ ਜਾ ਗੇੜਾ ਨੀ
ਕਦੇ ਮਾਰ ਜਾ ਗੇੜਾ ਨੀ
ਕਦੇ ਅੱਖ ਨਾਲ ਘੂਰ ਦੇ ਜੇ ਸਾਡੇ ਦਿਨ ਫਿਰ ਜਾਣਗੇ ਨੀ
ਕਿਹਦੇ ਮਾਨ-ਮਾਨ ਹੱਸ ਕੇ ਸੁੱਕੇ ਫੁੱਲ ਖਿੜ ਜਾਣਗੇ ਨੀ
ਤੈਨੂੰ ਮਾਣ ਜਵਾਨੀ ਦਾ ਸਾਡੇ ਸਿਰ ਤੇ ਲੋਡ ਬਿੱਲੋ
ਸਾਰੇ ਪਿੰਡ ਨੂੰ ਕਰਜ਼ੇ ਦਾ ਕਿੱਥੋਂ ਚੰਬੜਿਆ ਕੋਹੜ ਬਿੱਲੋ
ਹਾਏ ਤੈਥੋਂ ਤੇ ਇਹਤੋਂ ਦੱਸ ਬਚਿਆ ਕਿਹੜਾ ਨੀ
ਮੇਰੇ ਪਿੰਡ ਰਕਾਨੇ ਤੂੰ ਕਦੇ ਮਾਰ ਜਾ ਗੇੜਾ ਨੀ
ਹਾਏ ਮਾਰ ਜਾ ਗੇੜਾ ਨੀ
ਕਦੇ ਮਾਰ ਜਾ ਗੇੜਾ ਨੀ
ਇੱਕ ਮੌਤ ਪਿਆਰ ਦੂਜਾ ਹਾਏ ਦੋਨੇਂ ਮਾਰਦੇ ਨੇ
ਹਰ ਵਾਰੀ ਹੀਰਾਂ ਤੋਂ ਕਿਉਂ ਰਾਂਝੇ ਹਾਰਦੇ ਨੇ
"ਅਰਸ਼ਾ" ਵੀ ਛੱਡਿਆ ਨਾ ਪਾਇਆ ਕੀਲ ਪਟਾਰੀ ਚ
ਸਹਿਣੇ ਦਾ ਸੀਵਾ ਦੀਂਦਾ ਬਿੱਲੋ ਘਰ ਦੀ ਬਾਰੀ ਚ
ਨੰਗਾ ਨੂੰ ਜੁੜਿਆ ਨਾ ਲੱਕੜਾਂ ਦਾ ਰੇਹੜਾ ਨੀ