Оберіть трек для відтворення
ਤੇਰੇ ਤੋਂ ਜਾਨ ਵਾਰਦਾ
ਮੈਂ ਦਿਲ ਤਾਈਓਂ ਹਾਰਦਾ
ਮੇਰੀ ਤੂੰ ਸੋਹਣੀ ਹੀਰ ਏ
ਨਾ ਤੇਰੇ ਬਾਜੋਂ ਸਾੜਦਾ
ਤੇਰੇ ਨਾਲ ਪਿਆਰ ਵਫ਼ਾਵਾਂ
ਕਾਹਨੂੰ ਤੂੰ ਦਿਲ ਤੜਪਾਵੇਂ
ਰਹਿਣਾ ਮੈਂ ਦਿਲ ਵਿੱਚ ਚਾਹਵਾਂ ਦੱਸ ਤੂੰ ਕਿਓਂ ਨਖਰੇ ਜੇ ਦਿਖਾਵੇਂ
ਸੱਬ ਛੱਡ ਤਾ ਰੱਬ ਉੱਤੇ ਕਿਉਂ ਚਿੱਤ ਦੀਆਂ ਗੱਲਾਂ ਗੌਲ ਨਾ ਪਾਵੇਂ
ਮੈਨੂੰ ਵੀ ਪਤਾ ਹਾਣੇਂ ਕਿਓਂ ਮੇਰੇ ਸਰਕਲ ਵਿੱਚ ਆਵੇ,
ਰੱਖਦੀ ਆ ਅੱਖਾਂ ਭਰ ਕੇ ਸੁਰਮੇ ਨਾ ਲੱਥੀਆਂ ਮੁਟਿਆਰੇ
ਤੈਨੂੰ ਵੀ ਪਤਾ ਪਿਆਰ ਦਾ ਬਣਦੀ ਕਿਓਂ ਅਣਜਾਣ ਜੀ ਨਾਰੇ
ਕਰਦੀ ਆ ਜਾਦੂ ਦਿਲ ਤੇ ਰੱਖਲਾ ਜ਼ੁਲਫਾ ਨੂੰ ਸਾਂਭ ਕੇ
ਤੇਰਾ ਮੈਂ ਮੁੱਲ ਤਾਰਦਾ ਤੇਰੇ ਤੋਂ ਜਾਨ ਵਾਰਦਾ
ਮੈਂ ਦਿਲ ਤਾਇਓ ਹਾਰਦਾ ਮੇਰੀ ਤੂੰ ਸੋਹਣੀ ਹੀਰ ਏ ਨਾ ਤੇਰੇ ਬਾਝੋ ਸਰਦਾ
ਹੁਸਨ ਦੀ ਰੱਖੀ ਤੇਰੀ ਚੋਬਰ ਨੇ ਕਰਨੀ ਨੀ
ਤੇਰੇ ਵੱਲ ਅੱਖ ਦੀ ਘੂਰ ਤਾ ਗੱਬਰੂ ਨੇ ਜਰਨੀ ਨੀ
ਪੜ੍ਹਲੈ ਤੂੰ ਕਾਇਦਾ ਪਿਆਰ ਦਾ ਗੱਬਰੂ ਨੂੰ ਕੋਲ ਬਿਠਾਕੇ
ਜੋ ਨੂਰ ਆ ਤੇਰੇ ਤੇ ਓਹ ਮਿਲਦਾ ਨੀ ਰੱਬ ਕੋਲ ਵੀ ਜਾਕੇ
ਤੇਰੀ ਗੱਲਾਂ ਦੀ ਲਾਲੀ ਜੱਟ ਨੂ ਝੱਲਾ ਕਰ ਗਈ ਏ
ਤੇਰੇ ਨਾਲ ਜ਼ਿੰਦਗੀ ਚਾਹਵਾਂ ਕਿਉਂ ਕੱਲਾ ਕਰ ਗਈ ਏ
ਤੈਨੂੰ ਫੁੱਲਾਂ ਦੇ ਵਾਂਗੂ ਰੱਖ ਲੈਣਾ ਆ ਕੋਲ ਲੁਕਾਕੇ
ਮੰਨ ਇਕਰਾਰ ਯਾਰ ਦਾ ਤੇਰੇ ਤੋਂ ਜਾਨ ਵਾਰਦਾ ਮੈਂ ਦਿਲ ਤਾਇਓ ਹਾਰਦਾ
ਮੇਰੀ ਤੂੰ ਸੋਹਣੀ ਹੀਰ ਏ ਨਾ ਤੇਰੇ ਬਾਝੋ ਸਰਦਾ
ਜੀ ਕਰਦਾ ਤੇਰੇ ਕੋਲ ਆ ਕੇ ਰੁੱਕ ਜਾਵਾਂ
ਤੇਰੀ ਬੁੱਕਲ ਚ ਸਿਰ ਰੱਖ ਕੇ ਮੁੱਕ ਜਾਵਾਂ
ਹੰਜੂ ਬਣ ਕੇ ਡਿੱਗਣ ਤੇਰੀਆਂ ਅੱਖਾਂ ਦਾ
ਤੇਰੇ ਬੁੱਲਾਂ ਤੇ ਆ ਕੇ ਸੁੱਕ ਜਾਵਾਂ