Сингл / Трек
ਸੁਚੇ ਅੱਖਰਾਂ ਵਰਗਾ ਰੂਪ ਤੇਰਾ
ਨੀ ਤੇਰੇ ਰੂਪ ਚੋਂ ਪੂਰੀ ਕਿਤਾਬ ਲਿਖਦਾਂ
ਜਿਹੜੀ ਹਵਾ ਦੇ ਵਿਚ ਤੂੰ ਸਾਹ ਲੈਂਦੀ
ਓਏ ਉਸ ਹਵਾ ਦਾ ਨਾਂ ਪੰਜਾਬ ਲਿਖਦਾ
ਹਾਏ ਸੁਣਦਾ ਨਾ ਗੱਲ ਕਿਸੇ ਦੀ
ਮੁੰਡਾ ਹੋ ਗਿਆ ਕੰਨਾਂ ਤੋ ਬੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਮੇਰੀ ਹਿੱਕ ਵਿਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਨੀ ਜ਼ਿੰਮੇਵਾਰੀ ਚੱਕ ਕੁੜੀਏ
ਸਾਡੇ ਦਿਲ ਵਿਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਵੇ ਪਿਆਰਾਂ ਵਾਲੀ ਬੱਤੀ ਵੱਟ ਕੇ ਦੀਵੇ ਆਟੇ ਦੇ ਬਣਾ ਕੇ ਰੱਖੇ ਸਤ ਮੈਂ
ਮਰਜਾਣੇ ਆਪੇ ਬਲ ਪਏ
ਤੇਰੇ ਹੱਥ ਚ ਫੜਾਇਆ ਜਦੋਂ ਹੱਥ ਮੈਂ
ਨੀ ਉਡਣ ਕਰ ਤੀਜੀ ਉਂਗਲੀ
ਸੋਨਾ ਬੋਲਦਾ ਛੱਲੇ ਚ ਪੂਰਾ ਤੋਲਾ
ਨੀ ਜ਼ਿੰਮੇਵਾਰੀ ਚੱਕ ਮੁੰਡਿਆ
ਸਾਡੀ ਦਿਲ ਵਿਚੋਂ ਉੱਠਿਆ ਵਰੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡਿਆ
ਸਾਨੂੰ ਕੁੜਿਓ ਨੀ ਜਿਹਨੇ ਠੱਗਿਆ
ਸਾਨੂੰ ਕੁੜਿਓ ਨੀ ਜਿਹਨੇ ਠੱਗਿਆ
ਨੀ ਮੁੰਡਾ ਹੁਸਨਾਂ ਦੇ
ਜੋਗੀਆਂ ਦਾ ਜੱਜ ਲੱਗ ਗਿਆ
ਨੀ ਮੁੰਡਾ ਹੁਸਨਾਂ ਦੇ
ਜੋਗੀਆਂ ਦਾ ਜੱਜ ਲੱਗ ਗਿਆ
ਹੋ ਫੌਜੀ ਜੀਯੂ ਪਰਦੇ ਕਰਦੇ
ਨੀ ਤੇਰੇ ਇਸ਼ਕ ਨੇ ਪੱਬ ਐਸਾ ਚੱਕਿਆ
ਕੰਨਿਆਂ ਨੂੰ ਲਾਵਾਂ ਤੇ ਹੱਥ ਨੀ ਜਦੋਂ
ਧੁੱਪ ਚ ਗੁਲਾਬੀ ਰੰਗ ਤੱਕਿਆ
ਵੇ ਮਰਦਾ ਹੁਸਨ ਬੜਕਾਂ
ਜਿਵੇਂ ਸੱਪ ਨਾਲ ਖੇਡਦਾ ਏ ਨਿਯੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਸਾਡੇ ਦਿਲ ਵਿਚੋਂ ਉੱਠਿਆ ਵਰੋਲਾ
ਨੀ ਜ਼ਿੰਮੇਵਾਰੀ ਚੱਕ ਕੁੜੀਏ
ਵੇ ਚਾਹਵਾਂ ਦਿਨਾਂ ਵਿਚ ਹੰਢ ਗਿਆ
ਉਹਨਾ ਏ ਨੀ ਜਿੰਨਾ ਲੱਗਦਾ ਸੀ ਭੋਲਾ
ਨੀ ਤੇਰੀ ਮੇਰੀ ਜੋੜੀ ਵੇਖ ਕੇ
ਲੋਕੀਂ ਮਚ ਮਚ ਹੋਈ ਜਾਂਦੇ ਕੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡਿਆ
ਸਾਡੇ ਦਿਲ ਵਿਚੋਂ ਉੱਠਿਆ ਵਰੋਲਾ
ਵੇ ਜ਼ਿੰਮੇਵਾਰੀ ਚੱਕ ਮੁੰਡਿਆ