Оберіть трек для відтворення
Intense
ਓ, ਲੰਮੀ-ਲੰਮੀ ਜ਼ੁਲਫ਼ਾਂ 'ਚ ਰਾਤ ਕਾਲ਼ੀ ਐ
'ਕੱਲ੍ਹੇ time ਇਹਨਾਂ ਵਿੱਚ ਕੱਟ ਲੈਣ ਦੇ
ਕੱਟਦੇ ਨੀਂ phone ਤੇਰਾ, ਲਾਹ ਦੇ ਕੰਨ ਤੋਂ
ਨੀ ਕੰਨ ਵਿੱਚ ਗੱਲ ਇੱਕ ਦੱਸ ਲੈਣ ਦੇ
ਪਾਏ ਤੇਰੇ ਝੁੱਮਕੇ ਨੇ ਚੁੰਮੇ ਗੱਲ੍ਹ ਨੀ
ਹੋ ਗਿਆ ਨੀ ਕਹਿਰ ਜਦੋਂ ਹੱਸੀ, ਨੱਢੀਏ
ਗੱਭਰੂ ਦਾ ਕਾਲ਼ਜਾ ਵੀ ਵਿੰਨ੍ਹਿਆ ਗਿਆ
ਨਜ਼ਰਾਂ ਦੇ ਤੀਰ ਜਾਵੇਂ ਕੱਸੀ, ਨੱਢੀਏ
ਝੱਗ ਵਾਂਗੂ ਰੰਗ ਪੂਰਾ ਚਿੱਟਾ ਕੁੜੀ ਦਾ
Champagne ਰੱਬ ਨੇ ਬਣਾਈ ਹੋਈ ਐ
ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਐ
ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
ਓ, ਇੱਕ photo ਤੇਰੀ ਵੇਖੀ ਸੀ ਮੈਂ ਕੱਲ੍ਹ ਨੀ
ਲੱਕ ਪਾਇਆ ਵਲ਼ ਤੇ ਗੁਲਾਬੀ ਗੱਲ੍ਹ ਨੀ
ਖੁੱਲ੍ਹੀ ਦਾਰੂ ਵਾਂਗੂ ਤੇਰੇ ਉੱਤੇ ਡੁੱਲ੍ਹਦਾ
ਬੜਾ ਔਖਾ ਰੱਖਿਆ ਮੈਂ ਦਿਲ ਠੱਲ੍ਹ ਨੀ
ਓ, ਸ਼ਹਿਰ ਵਿੱਚ ਤੇਰੇ ਜਿਹੀ ਰਕਾਨ ਕੋਈ ਨਾ
ਪੂਰੀ ਤੂੰ monopoly ਬਣਾਈ ਹੋਈ ਐ
ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਐ
ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
ਓ, ਆ ਗਈ ਮੇਰੇ ਕੋਲ਼-ਕੋਲ਼, ਕੋਲ਼-ਕੋਲ਼ ਨੀ
ਲੱਭ ਕੇ ਬਹਾਨਾ ਨੀ ਤੂੰ ਪਈ ਐਂ ਬੋਲ ਨੀ
ਹੱਥ ਸਾਡੇ ਖਹਿੰਦੇ ਜਦੋਂ ਦਿਲ ਕਰਦਾ
ਫੜ੍ਹ ਲਾਂ ਮੈਂ ਤੇਰਾ ਗੁੱਟ ਗੋਲ਼-ਗੋਲ਼ ਨੀ
ਓ, ਸਾਰੀ ਨੀ ਮੁੰਡੀਰ੍ਹ ਉਸਤਾਦ ਆਖਦੀ
Minute'an 'ਚ Raj ਦੀ ਚੜ੍ਹਾਈ ਹੋਈ ਐ
ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਐ
ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ