Оберіть трек для відтворення
Aye yo
The Kidd
Uh!
Yeah!
ਓ, LC ਦੇ ਵਰਗਾ ਸੀ ਜੁੱਸਾ ਜੱਟ ਦਾ
ਰੰਗ ਜਮ੍ਹਾਂ ਤਾਜੇ Swaraj ਵਰਗਾ
ਕਬੂਤਰੀਆਂ ਤੇਰੇ ਜਿਹੀਆਂ ਬਹੁਤ ਪਿੱਛੇ ਸੀ
ਮੁੰਡਾ ਸਰਪੰਚਾਂ ਦਾ ਸੀ ਬਾਜ ਵਰਗਾ
ਓ, ਚੜ੍ਹੀ ਸੀ ਜਵਾਨੀ petrol ਵਰਗੀ
ਲਿਸ਼ਕਦਾ ਸੀਗਾ ਤੇਰੇ ਗੋਟੇ ਨਾਲ਼ ਦਾ
ਓ, ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
ਓ, ਤੱਕਿਆ brown ਐਸਾ ਅੱਖ ਤੇਰੀ ਨੇ
ਰਤਾ ਵੀ ਨਹੀਂ ਛੱਡਿਆ ਜ਼ਮਾਨੇ ਵਰਗਾ
ਹੋ, ਬਾਂਹ ਓਲ੍ਹੇ ਜਿਹਦੇ ਸੀ ਦੋਨਾਲ ਲੁੱਕਦੀ
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ
ਭੁੱਲ ਗਿਆ, ਬੀਬਾ, .45 ਚੱਕਣਾ
ਮੋਹ ਜਿਹਦਾ ਕਰਦਾ ਸੀ ਛੋਟੇ ਨਾਲ਼ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਕੀ ਦਿਲ ਦੀ ਸੀ ਉਹਨੇ ਪਰਵਾਹ ਕਰਨੀ?
ਜਿਹਦੇ ਖੋਪੜ ਆ ਟੰਗੇ ਤਲਵਾਰਾਂ ਉੱਤੇ ਨੀ
ਭੁੱਲ ਗਏ ਸੀ ਜਿਹੜਾ ਓਹਦੇ ਕੋਲ਼ ਡੋਰੀਆ
ਜੱਟ ਬੰਨ੍ਹੀਂ ਫ਼ਿਰੇ 5911 ਉੱਤੇ ਨੀ
ਹੋ, ਪਿਆਰ ਦੀਆਂ ਤੰਦਾਂ ਨਾਲ਼ ਨੱਥ ਪਾ ਲਿਆ
ਪਿਆਰ ਦੀਆਂ ਤੰਦਾਂ ਨਾਲ਼ ਨੱਥ ਪਾ ਲਿਆ
ਹੋ, Moose ਆਲ਼ਾ ਜੱਟ ਸੀਗਾ ਝੋਟੇ ਨਾਲ਼ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
ਓ, ਬਾਗ਼ੀਆਂ ਦੇ ਕੂੰਡੇ ਕਦੇ ਸੁਣ, ਮਿੱਠੀਏ
ਇਸ਼ਕਾਂ ਤੇ ਮੁਸ਼ਕਾਂ ਚ ਪੈਂਦੇ ਨਹੀਂ ਹੁੰਦੇ
ਹੋ, ਘੁੱਗੀਆਂ, ਗਟਾਰਾਂ ਭਾਵੇਂ ਬਹੁਤ ਬਹਿੰਦੀਆਂ
ਕਿਲਿਆਂ ਦੇ ਕੌਲ਼ੇ ਕਦੇ ਢਹਿੰਦੇ ਨੀਂ ਹੁੰਦੇ
ਮਿੱਠੇ ਬੋਲ-ਬੋਲ ਕੇ ਝੁਕਾ ਲਿਆ, ਮਿੱਠੀਏ
ਮਿੱਠੇ ਬੋਲ-ਬੋਲ ਕੇ ਝੁਕਾ ਲਿਆ, ਮਿੱਠੀਏ
ਹੋ, ਉੱਚਾ ਕਿਰਦਾਰ ਸੀਗਾ ਕੋਠੇ ਨਾਲ਼ ਦਾ
ਓ, ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਓ, ਲੋਕਾਂ ਦੇ ਸੀ ਫ਼ਿਰਦਾ ਹੰਕਾਰ ਭੰਨ੍ਹਦਾ
ਦਿਹੰਦੇ-ਦਿਹੰਦੇ ਹੀ ਦਿਨਾਂ 'ਚ ਖੂੰਜੇ ਲਾਤਾ, ਮਿੱਠੀਏ
ਓ, Sidhu'an ਦਾ ਪੁੱਤ ਸੀ ਹਵੇਲੀਆਂ ਆਲ਼ਾ
ਸਾਧ ਕਰ ਕੁੱਲੀ 'ਚ ਬਿਠਾਤਾ, ਮਿੱਠੀਏ
ਕੋਈ ਨੇੜੇ-ਤੇੜੇ ਨਹੀਂ ਸੀ ਖੱਬੀ-ਖ਼ਾਨ ਜੰਮਿਆਂ
ਨੇੜੇ-ਤੇੜੇ ਨਹੀਂ ਸੀ ਖੱਬੀ-ਖ਼ਾਨ ਜੰਮਿਆਂ
ਹੋ, Ambo Jaswanti ਆਲ਼ੇ ਪੋਤੇ ਨਾਲ਼ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
(ਜੱਟ ਜੜ੍ਹੋਂ ਪੱਟਤਾ)
(ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)