Оберіть трек для відтворення

ਹੋ ਹੋ ਹੋ ਹੋ ਹੋ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਦੋਸਤੋ ਦੋਸਤੋ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਮੁੱਕ ਜਾਂਦੇ ਵੱਡੇ ਖੱਬੀ ਖਾਨ ਵੀ
ਲੱਗਦੇ ਨਿਸ਼ਾਨੇ ਨਿੱਤ ਨਿੱਤ ਨਾ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਬੜੇ ਔਖੇ ਹੁੰਦੇ ਨੇ ਪਛਾਣਣੇ
ਜਿਹੜੇ ਹੁੰਦੇ ਮਤਲਬੀ ਯਾਰ ਬਾਈ
ਜਿਹੜੇ ਹੁੰਦੇ ਮਤਲਬੀ ਯਾਰ ਬਾਈ
ਹੋ ਬੜੇ ਔਖੇ ਹੁੰਦੇ ਨੇ ਪਛਾਣਣੇ
ਜਿਹੜੇ ਹੁੰਦੇ ਮਤਲਬੀ ਯਾਰ ਬਾਈ
ਰੰਗ ਰੂਪ ਪੈਸਾ ਜਿਹੜਾ ਵੇਖ ਕੇ
ਥੋਡੇ ਨਾਲ ਕਰਦੇ ਪਿਆਰ ਬਾਈ
ਪਿੱਠ ਪਿੱਛੇ ਛੁਰਾ ਉਹੀ ਖੋਭ ਦੇ
ਖੋਭ ਦੇ ਖੋਭ ਦੇ
ਪਿੱਠ ਪਿੱਛੇ ਛੁਰਾ ਉਹੀ ਖੋਭ ਦੇ
ਕਿਸੇ ਦੇ ਵੀ ਹੁੰਦੇ ਉਹ ਮਿੱਤ ਨਾ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਮਾਣ ਕਿਹੜੀ ਗੱਲ ਦਾ
ਭਰੋਸਾ ਨਹੀਓ ਪਲ ਦਾ
ਜਵਾਨੀ ਸਭ ਤੇ ਆਉਂਦੀ ਆ
ਪੜ੍ਹ ਲਿਖ ਕੇ ਵੀ ਵੇਹਲੇ ਘੁੰਮਦੇ
ਮਿਲਦਾ ਨਾ ਜਦੋਂ ਰੋਜ਼ਗਾਰ ਬਾਈ
ਰੋਜ਼ਗਾਰ ਬਾਈ, ਰੋਜ਼ਗਾਰ ਬਾਈ
ਪੜ੍ਹ ਲਿਖ ਕੇ ਵੀ ਵੇਹਲੇ ਘੁੰਮਦੇ
ਮਿਲਦਾ ਨਾ ਜਦੋਂ ਰੋਜ਼ਗਾਰ ਬਾਈ
ਹਰ ਕੋਈ ਆਖੇ ਚੁੱਪ ਕਰ ਜਾ
ਭੇਜ ਦੇਓ ਮੁੰਡੇ ਨੂੰ ਤੁਸੀਂ ਬਾਹਰ ਬਾਈ
ਪਰ ਬੜੇ ਔਖੇ ਹੁੰਦੇ ਪੁੱਤ ਤੋਰਣੇ
ਤੋਰਣੇ, ਤੋਰਣੇ
ਹਾਂ ਬੜੇ ਔਖੇ ਹੁੰਦੇ ਪੁੱਤ ਤੋਰਣੇ
ਪਾਲਿਆ ਜਿਨ੍ਹਾਂ ਨੂੰ ਲਾ ਕੇ ਹਿੱਕ ਨਾਲ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਹੋ ਰੱਬ ਦੀ ਕੀਹਦੇ ਤੇ ਮੇਹਰ ਹੋ ਜਾਵੇ
ਕੱਲ੍ਹ ਕਿਹੜਾ ਹੋ ਜਾਵੇ ਸਟਾਰ ਬਾਈ
ਕੱਲ੍ਹ ਕਿਹੜਾ ਹੋ ਜਾਵੇ ਸਟਾਰ ਬਾਈ
ਹੋ ਰੱਬ ਦੀ ਕੀਹਦੇ ਤੇ ਮੇਹਰ ਹੋ ਜਾਵੇ
ਕੱਲ੍ਹ ਕਿਹੜਾ ਹੋ ਜਾਵੇ ਸਟਾਰ ਬਾਈ
ਅੱਜ ਜਿਹੜਾ ਘਰੇ ਵੇਹਲਾ ਬੈਠਾ ਏ
ਫੁੱਲ ਹੋਵੇ ਉਹਦਾ ਕਾਰੋਬਾਰ ਬਾਈ
ਇਸੇ ਲਈ ਤਾਂ ਸੁਰਾਪੁਰੀ ਕਹਿੰਦਾ ਏ
ਕਹਿੰਦਾ ਏ, ਕਹਿੰਦਾ ਏ
ਹੋ ਇਸੇ ਲਈ ਤਾਂ ਸੁਰਾਪੁਰੀ ਕਹਿੰਦਾ ਏ
ਕਿਸੇ ਨੂੰ ਵੀ ਜਾਣੋ ਕਦੇ ਟਿੱਚ ਨਾ
ਹੋ ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਮੁੱਕ ਜਾਂਦੇ ਵੱਡੇ ਖੱਬੀ ਖਾਨ ਵੀ
ਲੱਗਦੇ ਨਿਸ਼ਾਨੇ ਨਿੱਤ ਨਿੱਤ ਨਾ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ
ਜ਼ਿੰਦਗੀ ਚ ਸਦਾ ਹੁੰਦੀ ਜਿੱਤ ਨਾ
ਚੰਦੇ ਹਥਿਆਰ ਪੁਰਾਣੇ ਯਾਰ
ਕੰਮ ਤਾਂ ਆ ਹੀ ਜਾਂਦੇ ਨੇ
ਹੋ ਮੇਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ
ਮੇਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ
ਕਦੇ ਉਹ ਖਿਡਾਰੀ ਹੁੰਦੇ ਚਿੱਤ ਨਾ
ਕਦੇ ਉਹ ਖਿਡਾਰੀ ਹੁੰਦੇ ਚਿੱਤ ਨਾ