Оберіть трек для відтворення
ਪੁੱਛੋ ਨਾ ਪੁੱਛੋ ਕੁੜੀਓ ਚਾਅ ਜਿਹਾ ਮੈਨੂੰ ਚੜ੍ਹ ਗਿਆ ਸੀ
ਸਖੀਆਂ ਦੇ ਵਿਚ ਖੜੀ ਦੇ, ਆਕੇ ਨਾਲ ਖੜ ਗਿਆ ਸੀ
ਚੁੰਨੀ ਦਾ ਰੰਗ ਬਦਾਮੀ ਦਾਖੀ ਰੰਗ ਪੱਗ ਦਾ ਨੀ
ਪਹਿਲਾਂ ਵੀ ਸੋਹਣਾ ਸੀ ਪਰ ਦੂਣਾ ਹੁਣ ਲੱਗਦਾ ਨੀ
ਪਹਿਲਾਂ ਵੀ ਸੋਹਣਾ ਸੀ ਪਰ ਦੂਣਾ ਹੁਣ ਲੱਗਦਾ ਨੀ
ਪਹਿਲਾਂ ਵੀ ਸੋਹਣਾ ਸੀ
ਹੀਰੇ ਦੀ ਪਰਖ ਰਕਾਨੇ, ਹੁੰਦੀ ਐ ਜੌਹਰੀ ਨੂੰ
ਸੱਚ ਦੱਸਾਂ ਤੇਰੀ ਸਾਦਗੀ, ਜਚ ਗਈ ਜੱਟ ਟੌਹਰੀ ਨੂੰ
ਟੱਕਰੇ ਹੁਣ ਹਾਣ ਦੀਏ ਹਾਏ, ਹਾਣਾਂ ਨੂੰ ਹਾਣ ਨੀ
ਬਣ ਜਾ ਸਾਡੀ ਪੱਗ ਦੀ ਕਲਗੀ
ਅੜੀਏ ਸਰਦਾਰ ਤੇਰੇ ਦਾ ਵਧ ਜੂਗਾ ਮਾਣ ਨੀ
ਬਣ ਜਾ ਸਾਡੀ ਪੱਗ ਦੀ ਕਲਗੀ
ਅੜੀਏ ਸਰਦਾਰ ਤੇਰੇ ਦਾ ਵਧ ਜੂਗਾ ਮਾਣ ਨੀ
ਬਣ ਜਾ ਸਾਡੀ ਪੱਗ ਦੀ ਕਲਗੀ
ਰਿਸ਼ਤੇ ਲਈ ਆਈਆਂ ਵਿਚੋਂ ਫੋਟੋ ਤੇਰੀ ਟੋਲਾਂ ਵੇ
ਨਾਤੇ ਕਿਤੇ ਹੋਰ ਜੋੜਨ ਨੂੰ ਫਿਰਦਾ ਏ ਵਿਚੋਲਾ ਵੇ
ਤੇਰੀ ਤਸਵੀਰ ਨਾ ਭੇਜੇ
ਤੇਰੀ ਤਸਵੀਰ ਨਾ ਭੇਜੇ, ਪੈਜੇ ਪੱਟਮੇਲੀ ਵੇ
ਤੂੰ ਹੀ ਬੰਨ ਸਿਹਰੇ ਸਾਡੀ ਟੱਪੇਗਾ ਦੇਹਲੀ ਵੇ
ਤੂੰ ਹੀ ਬੰਨ ਸਿਹਰੇ ਸਾਡੀ ਟੱਪੇਗਾ ਦੇਹਲੀ ਵੇ
ਤੂੰ ਹੀ ਬੰਨ ਸਿਹਰੇ ਸਾਡੀ
ਨਾਮ ਤੇਰਾ ਪੱਗ pin ਨਾਲ, ਲਿਖਤਾ ਕੱਲ ਪਾਵੇ ਤੇ
ਤੇਰਾ ਵੀ ਮੰਜਾ ਬੇਬੇ, ਵਿਹੜੇ ਸਾਡੇ ਡਾਹਵੇ ਜੇ
ਚੁੰਨੀ ਦੇ ਓਹਲੇ ਵੇਖਾਂ
ਚੁੰਨੀ ਦੇ ਓਹਲੇ ਵੇਖਾਂ ਤੈਨੂੰ ਮੈਂ ਹੱਸਦੀ ਨੀ
ਤੇਰੇ ਹੀ ਹੱਥੋਂ ਖਾਈਏ ਰੋਟੀ ਤੇਰੇ ਹੱਥ ਦੀ ਨੀ
ਤੇਰੇ ਹੀ ਹੱਥੋਂ ਖਾਈਏ ਰੋਟੀ ਤੇਰੇ ਹੱਥ ਦੀ ਨੀ
ਤੇਰੇ ਹੀ ਹੱਥੋਂ ਖਾਈਏ
ਏ ਨੀ ਹੋ ਸੱਕਦਾ ਜੋੜੀ ਸੋਹਣੀ ਨਾ ਲੱਗੇ ਵੇ
ਕਠੇਯਾ ਦੀ ਫੋਟੋ ਕਰਦੇ ਬੇਬੇ ਦੇ ਅੱਗੇ ਵੇ
ਕਰਨੀ ਤਾ ਪਊ ਦਲੇਰੀ
ਕਰਨੀ ਤਾ ਪਊ ਦਲੇਰੀ ਮੈਨੂੰ ਵੀ ਛੇਤੀ ਵੇ
ਬਾਕੀ ਦੀ ਜਿੰਮੇਵਾਰੀ ਰੱਬ ਨੂੰ ਆ ਦੇਤੀ ਵੇ
ਬਾਕੀ ਦੀ ਜਿੰਮੇਵਾਰੀ ਰੱਬ ਨੂੰ ਆ ਦੇਤੀ ਵੇ
ਬਾਕੀ ਦੀ ਜਿੰਮੇਵਾਰੀ
ਸਭ ਤੇਰੇ ਸਾਹਮਣੇ ਹੀ ਆ ਤੈਥੋਂ ਕੋਈ ਪਰਦੇ ਨੀ
ਸਾਡੇ ਤੇ ਸੋਬਰ ਜਿਹੇ ਆਂ ਮੈਂ ਤੇ ਮੇਰੇ ਘਰਦੇ ਨੀ
ਚੀਰੇ ਵਾਲੇ ਨਾਲ ਬਹਿਜੀ
ਚੀਰੇ ਵਾਲੇ ਨਾਲ ਬਹਿਜੀ ਫੁਲਕਾਰੀ ਤਾਣ ਨੀ
ਬਣ ਜਾ ਸਾਡੀ ਪੱਗ ਦੀ ਕਲਗੀ
ਅੜੀਏ ਸਰਦਾਰ ਤੇਰੇ ਦਾ ਵਧ ਜੂਗਾ ਮਾਣ ਨੀ
ਬਣ ਜਾ ਸਾਡੀ ਪੱਗ ਦੀ ਕਲਗੀ